ਸਮੇਂ ਦੇ ਨਾਲ ਸਸਤਾ ਹੋਣ ਦੀ ਬਜਾਏ ਮਹਿੰਗਾ ਹੋ ਰਿਹਾ ਪੁਰਾਣਾ ਆਈਫੋਨ, ਕੀਮਤਾਂ ਨੇ ਕੀਤਾ ਹੈਰਾਨ

Tuesday, Aug 11, 2026 - 01:50 PM (IST)

ਸਮੇਂ ਦੇ ਨਾਲ ਸਸਤਾ ਹੋਣ ਦੀ ਬਜਾਏ ਮਹਿੰਗਾ ਹੋ ਰਿਹਾ ਪੁਰਾਣਾ ਆਈਫੋਨ, ਕੀਮਤਾਂ ਨੇ ਕੀਤਾ ਹੈਰਾਨ

ਗੈਜੇਟ ਡੈਸਕ - ਆਮ ਤੌਰ ’ਤੇ ਕਿਸੇ ਸਮਾਰਟਫੋਨ ਦਾ ਨਵਾਂ ਮਾਡਲ ਬਾਜ਼ਾਰ ’ਚ ਆਉਂਦੇ ਹੀ ਪੁਰਾਣੇ ਮਾਡਲ ਦੀ ਕੀਮਤ ਡਿੱਗਣ ਲੱਗਦੀ ਹੈ ਪਰ ਐਪਲ ਦੇ ਆਈਫੋਨ ਦੇ ਮਾਮਲੇ ’ਚ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ। ਪੁਰਾਣੇ ਆਈਫੋਨ ਸਮਾਂ ਬੀਤਣ ਦੇ ਨਾਲ ਸਸਤੇ ਹੋਣ ਦੀ ਬਜਾਏ ਰੀਫਰਬਿਸ਼ਡ ਬਾਜ਼ਾਰ ’ਚ ਮਜ਼ਬੂਤ ਕੀਮਤ ਬਣਾਏ ਹੋਏ ਹਨ। ਨਵੇਂ ਸਮਾਰਟਫੋਨ ਦੀ ਵਧਦੀ ਕੀਮਤ, ਪੁਰਾਣੇ ਆਈਫੋਨ ਦੀ ਮਜ਼ਬੂਤ ਮੰਗ ਅਤੇ ਚੰਗੀ ਹਾਲਤ ਵਾਲੇ ਸੈਕੰਡ ਹੈਂਡ ਫੋਨ ਦੀ ਸੀਮਤ ਉਪਲੱਬਧਤਾ ਨੇ ਕੀਮਤਾਂ ’ਚ ਗਿਰਾਵਟ ਨੂੰ ਰੋਕ ਦਿੱਤਾ ਹੈ।

ਦੋ ਸਾਲ ਪੁਰਾਣਾ ਆਈਫੋਨ-15 ਕਰੀਬ 48 ਹਜ਼ਾਰ ਰੁਪਏ ਦਾ
ਰੀਫਰਬਿਸ਼ਡ ਸਮਾਰਟਫੋਨ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਲੱਗਭਗ ਦੋ ਸਾਲ ਪੁਰਾਣਾ ਆਈਫੋਨ-15 ਕਰੀਬ 47,999 ਰੁਪਏ ’ਚ ਉਪਲੱਬਧ ਹੈ। ਉਥੇ ਹੀ ਇਸੇ ਮਾਡਲ ਦੀ ਨਵੀਂ ਕੀਮਤ ਕਰੀਬ 56,749 ਰੁਪਏ ਦੱਸੀ ਗਈ ਹੈ। ਮਤਲਬ ਵਰਤੇ ਹੋਏ ਅਤੇ ਨਵੇਂ ਫੋਨ ਦੀ ਕੀਮਤ ’ਚ ਅੰਤਰ ਸਿਰਫ 8,750 ਰੁਪਏ ਰਹਿ ਗਿਆ ਹੈ। ਆਮ ਤੌਰ ’ਤੇ ਦੋ ਸਾਲ ਪੁਰਾਣੇ ਸਮਾਰਟਫੋਨ ਦੀ ਕੀਮਤ ’ਚ ਇਸ ਨਾਲੋਂ ਕਿਤੇ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲਦੀ ਹੈ।

ਆਈਫੋਨ 12 ਦੀ ਕੀਮਤ ਵੀ ਹੈਰਾਨ ਕਰਨ ਵਾਲੀ
ਪੁਰਾਣੇ ਮਾਡਲ ਦੀਆਂ ਕੀਮਤਾਂ ’ਚ ਇਹ ਬਦਲਾਅ ਆਈਫੋਨ-12 ਤੋਂ ਵੀ ਸਮਝਿਆ ਜਾ ਸਕਦਾ ਹੈ। ਰੀਫਰਬਿਸ਼ਡ ਬਾਜ਼ਾਰ ’ਚ ਆਈਫੋਨ-12 ਕਰੀਬ 22,699 ਰੁਪਏ, ਆਈਫੋਨ-13 ਕਰੀਬ 27,699 ਰੁਪਏ ਅਤੇ ਆਈਫੋਨ-14 ਕਰੀਬ 38,499 ਰੁਪਏ ’ਚ ਉਪਲੱਬਧ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੁਰਾਣੇ ਆਈਫੋਨ ਆਪਣੀ ਉਮਰ ਦੇ ਬਾਵਜੂਦ ਬਾਜ਼ਾਰ ’ਚ ਮਜ਼ਬੂਤ ਕੀਮਤ ਬਣਾਏ ਹੋਏ ਹਨ।

ਹੁਣ ਪੁਰਾਣਾ ਆਈਫੋਨ ਮਤਲਬ ਸਸਤਾ ਸੌਦਾ ਨਹੀਂ
ਮਾਹਿਰਾਂ ਦਾ ਕਹਿਣਾ ਹੈ ਕਿ ਰੀਫਰਬਿਸ਼ਡ ਆਈਫੋਨ ਅਜੇ ਵੀ ਨਵੇਂ ਪ੍ਰੀਮੀਅਮ ਸਮਾਰਟਫੋਨ ਦੇ ਮੁਕਾਬਲੇ ਸਸਤੇ ਬਦਲ ਹਨ ਪਰ ਹੁਣ ਪੁਰਾਣਾ ਆਈਫੋਨ ਖਰੀਦਣ ਦਾ ਮਤਲਬ ਬਹੁਤ ਘੱਟ ਕੀਮਤ ’ਚ ਐਪਲ ਦਾ ਫੋਨ ਮਿਲਣਾ ਨਹੀਂ ਰਹਿ ਗਿਆ ਹੈ। ਮਜ਼ਬੂਤ ਬ੍ਰਾਂਡ ਮੁੱਲ, ਲੰਬੇ ਸਮੇਂ ਤੱਕ ਮਿਲਣ ਵਾਲਾ ਸਾਫਟਵੇਅਰ ਸਮਰਥਨ, ਬਿਹਤਰ ਰੀਸੇਲ ਵੈਲਿਊ ਅਤੇ ਗਾਹਕਾਂ ’ਚ ਲਗਾਤਾਰ ਬਣੀ ਮੰਗ ਆਈਫੋਨ ਦੀ ਕੀਮਤ ਨੂੰ ਲੰਬੇ ਸਮੇਂ ਤੱਕ ਮਜ਼ਬੂਤ ਬਣਾਏ ਰੱਖਦੀ ਹੈ।

ਪੁਰਾਣੇ ਆਈਫੋਨ ਦੀਆਂ ਕੀਮਤਾਂ ਦਾ ਬਦਲਿਆ ਪੂਰਾ ਗਣਿਤ
ਲੱਗਭਗ ਤਿੰਨ ਸਾਲ ਪਹਿਲਾਂ ਇਸੇ ਉਮਰ ਦੇ ਆਈਫੋਨ-12 ਦੀ ਕੀਮਤ ਲੱਗਭਗ 25,000 ਰੁਪਏ ਸੀ। ਇਸ ਦੇ ਮੁਕਾਬਲੇ ਅੱਜ ਦੋ ਸਾਲ ਪੁਰਾਣੇ ਆਈਫੋਨ 15 ਦੀ ਰੀਫਰਬਿਸ਼ਡ ਕੀਮਤ ਕਰੀਬ 48,000 ਰੁਪਏ ਹੈ। ਭਾਵ ਜਿਸ ਫੋਨ ਦੀ ਕੀਮਤ ਸਮੇਂ ਦੇ ਨਾਲ ਲਗਾਤਾਰ ਡਿੱਗਣੀ ਚਾਹੀਦੀ ਸੀ, ਉਸ ਦੀ ਕੀਮਤ ’ਤੇ ਮੰਗ ਅਤੇ ਸੀਮਤ ਸਪਲਾਈ ਦਾ ਅਸਰ ਦਿਖਾਈ ਦੇ ਰਿਹਾ ਹੈ।

ਆਈਫੋਨ-16 ਅਤੇ 17 ਵੀ ਮਜ਼ਬੂਤ ਕੀਮਤ ’ਤੇ
ਰੀਫਰਬਿਸ਼ਡ ਬਾਜ਼ਾਰ ’ਚ ਆਈਫੋਨ 16 ਲੱਗਭਗ 56,699 ਰੁਪਏ ਅਤੇ ਆਈਫੋਨ 17 ਲੱਗਭਗ 68,999 ਰੁਪਏ ’ਚ ਉਪਲੱਬਧ ਹੈ। ਉਥੇ ਹੀ ਨਵੇਂ ਆਈਫੋਨ-16 ਦੀ ਕੀਮਤ ਲੱਗਭਗ 66,749 ਰੁਪਏ ਅਤੇ ਆਈਫੋਨ-17 ਦੀ ਕੀਮਤ ਲੱਗਭਗ 81,900 ਰੁਪਏ ਦੱਸੀ ਗਈ ਹੈ। ਇਸ ਦਾ ਮਤਲਬ ਹੈ ਕਿ ਕਈ ਨਵੇਂ ਅਤੇ ਰੀਫਰਬਿਸ਼ਡ ਆਈਫੋਨ ਵਿਚਕਾਰ ਕੀਮਤ ਦਾ ਅੰਤਰ ਕਾਫ਼ੀ ਘੱਟ ਹੋ ਚੁੱਕਾ ਹੈ। ਖਾਸਕਰ ਪ੍ਰੀਮੀਅਮ ਮਾਡਲ ’ਚ ਬ੍ਰਾਂਡ ਦੀ ਮਜ਼ਬੂਤ ਵੱਕਾਰ ਕਾਰਨ ਪੁਰਾਣਾ ਫੋਨ ਵੀ ਉੱਚੀ ਕੀਮਤ ’ਤੇ ਵਿਕ ਰਿਹਾ ਹੈ।


author

Sunaina

Content Editor

Related News