iPhone ਦੇ ਇਸ ਮਾਡਲ 'ਤੇ ਮਿਲ ਰਿਹਾ ਬੰਪਰ Discount ! ਜਾਣੋ ਕੀ ਹੈ ਪੂਰੀ ਡੀਲ ਤੇ ਫੀਚਰਜ਼
Tuesday, Aug 04, 2026 - 10:05 AM (IST)
ਗੈਜੇਟ ਡੈਸਕ - ਜੇਕਰ ਤੁਸੀਂ iPhone ਦਾ ਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਚੰਗੀ ਸਾਬਤ ਹੋ ਸਕਦੀ ਹੈ। ਦੱਸ ਦਈਏ ਕਿ ਆਈਫੋਨ 16 ਦੀ ਕੀਮਤ 'ਚ ਇਕ ਵਾਰ ਫਿਰ ਕਟੌਤੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਪਲ ਦਾ ਇਹ ਸਾਲ 2024 ਦੇ ਸਤੰਬਰ ਮਹੀਨੇ 'ਚ ਲਾਂਚ ਕੀਤਾ ਗਿਆ ਸੀ। AI ਫੀਚਰ ਵਾਲਾ ਇਹ ਆਈਫੋਨ ਭਾਰਤ 'ਚ 79,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਅਤੇ ਫਿਰ ਆਈਫੋਨ 17 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਫੋਨ ਦੀ ਕੀਮਤ 10,000 ਰੁਪਏ ਘਟਾ ਦਿੱਤੀ ਗਈ ਸੀ ਅਤੇ ਹੁਣ 7 ਅਗਸਤ ਤੋਂ ਸ਼ੁਰੂ ਹੋਣ ਵਾਲੀ ਫਲਿੱਪਕਾਰਟ ਦੀ ਫ੍ਰੀਡਮ ਸੇਲ ਦੌਰਾਨ ਹੋਰ ਵੀ ਸਸਤਾ ਖਰੀਦਿਆ ਜਾ ਸਕਦਾ ਹੈ।
ਫਲਿੱਪਕਾਰਟ ਨੇ ਆਉਣ ਵਾਲੀ ਸੇਲ ਲਈ ਡੀਲਜ਼ ਦਾ ਖੁਲਾਸਾ ਕਰ ਦਿੱਤਾ ਹੈ। ਇਸ ਸੇਲ ਦੌਰਾਨ ਆਈਫੋਨ 16 ਦਾ ਫੋਨ 61,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਲਈ ਉਪਲਬਧ ਹੋਵੇਗਾ। ਹਾਲਾਂਕਿ, ਈ-ਕਾਮਰਸ ਵੈੱਬਸਾਈਟ ਨੇ ਫੋਨ ਦੀ ਕੀਮਤ 6,900 ਰੁਪਏ ਦੱਸੀ ਹੈ ਅਤੇ ਇਹ ਫੋਨ ਇਸ ਸਮੇਂ ਫਲਿੱਪਕਾਰਟ 'ਤੇ 67,900 ਰੁਪਏ 'ਚ ਸੂਚੀਬੱਧ ਹੈ। ਇਸ ਤੋਂ ਇਲਾਵਾ 5,000 ਰੁਪਏ ਦੀ ਬੈਂਕ ਛੋਟ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।
ਆਈਫੋਨ 16 ਦੀ ਕੀਮਤ ਆਖਰੀ ਵਾਰ ਮਈ 'ਚ ਹੋਈ ਗਰਮੀਆਂ ਦੀ ਸੇਲ ਦੌਰਾਨ ਘਟਾਈ ਗਈ ਸੀ। ਇਸ ਦੌਰਾਨ, ਇਹ ਐਪਲ ਆਈਫੋਨ 63,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਸੀ। ਯੂਜ਼ਰਸ ਨੂੰ ਆਪਣਾ ਪੁਰਾਣਾ ਫੋਨ ਐਕਸਚੇਂਜ ਕਰਨ 'ਤੇ ਜ਼ਿਆਦਾ ਛੋਟ ਮਿਲ ਰਹੀ ਸੀ। ਆਉਣ ਵਾਲੀ ਫ੍ਰੀਡਮ ਸੇਲ 'ਚ ਆਈਫੋਨ 16 ਦੀ ਕੀਮਤ 'ਚ ਹੋਰ ਕਟੌਤੀ ਹੋ ਸਕਦੀ ਹੈ। ਫਲਿੱਪਕਾਰਟ 'ਤੇ ਇਹ ਸੇਲ 7 ਅਗਸਤ ਤੋਂ 15 ਅਗਸਤ ਦੇ ਵਿਚਾਲੇ ਹੋਣ ਦੀ ਉਮੀਦ ਹੈ।
ਫੀਚਰਜ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ, ਐਪਲ ਨੇ ਇਸ ਆਈਫੋਨ ਨੂੰ ਤਿੰਨ ਸਟੋਰੇਜ ਵੇਰੀਐਂਟ - 128GB, 256GB, ਅਤੇ 512GB 'ਚ ਲਾਂਚ ਕੀਤਾ ਹੈ ਅਤੇ ਇਸ 'ਚ 6.1-ਇੰਚ OLED ਡਿਸਪਲੇਅ ਹੈ। ਇਸ 'ਚ ਇਕ ਸੁਪਰ ਰੈਟੀਨਾ XDR ਡਿਸਪਲੇਅ ਹੈ ਜਿਸ ਦੇ ਨਾਲ ਇਕ ਡਾਇਨਾਮਿਕ ਆਈਲੈਂਡ ਡਿਜ਼ਾਈਨ ਦਿੱਤਾ ਗਿਆ ਹੈ। ਇਹ ਆਈਫੋਨ A18 ਬਾਇਓਨਿਕ ਚਿੱਪਸੈੱਟ 'ਤੇ ਚੱਲਦਾ ਹੈ। ਫੋਨ 'ਚ ਐਪਲ ਇੰਟੈਲੀਜੈਂਸ (AI) ਦਾ ਫੀਚਰ ਹੈ।
ਕੈਮਰੇ ਦੀ ਜੇਕਰ ਗੱਲ ਕਰੀਏ ਤਾਂ, ਇਸ ਫੋਨ ਦੇ ਦੇ ਪਿਛਲੇ ਪਾਸੇ ਡੂਅਲ ਕੈਮਰਾ ਸੈੱਟਅਪ ਹੈ ਅਤੇ ਨਾਲ ਹੀ ਇਸ 'ਚ 48MP ਦਾ ਮੁੱਖ OIS ਕੈਮਰਾ ਹੋਵੇਗਾ। ਇਹ 12MP ਸੈਕੰਡਰੀ ਕੈਮਰਾ ਦੇ ਨਾਲ ਵੀ ਆਉਂਦਾ ਹੈ। ਇਸ ਐਪਲ ਆਈਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਕੈਮਰਾ ਹੈ। ਇਹ ਆਈਫੋਨ USB ਟਾਈਪ C ਚਾਰਜਿੰਗ ਅਤੇ iOS 18 ਵਰਗੇ ਫੀਤਰਜ਼ ਨਾਲ ਲੈਸ ਹੈ। ਫੋਨ ਦੇ ਪਿਛਲੇ ਪਾਸੇ ਵਾਇਰਲੈੱਸ ਅਤੇ ਮੈਗਸੇਫ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ।
