Nubia Red Magic 5S ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ

Thursday, Jul 30, 2020 - 02:09 AM (IST)

Nubia Red Magic 5S ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ—Nubia Red Magic 5S ਨੂੰ ਕੰਪਨੀ ਨੇ ਚੀਨ 'ਚ ਲਾਂਚ ਕਰ ਦਿੱਤਾ ਹੈ। ਨੂਬੀਆ ਰੈੱਡ ਮੈਜ਼ਿਕ 5ਐੱਸ ਇਕ ਗੇਮਿੰਗ ਫੋਨ ਹੈ ਜਿਸ 'ਚ 15,000 ਆਰ.ਪੀ.ਐੱਮ. ਵਾਲਾ ਕੂਲਿੰਗ ਫੈਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ 'ਚ ਆਈ.ਸੀ. ਸ਼ੋਲਡਰ ਬਟਨ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਬਿਹਤਰ ਗੇਮਿੰਗ ਅਨੁਭਵ ਦਾ ਦਾਅਵਾ ਕੀਤਾ ਗਿਆ ਹੈ। ਨੂਬੀਆ ਰੈੱਡ ਮੈਜ਼ਿਕ 5ਐੱਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

PunjabKesari

ਕੀਮਤ
ਇਸ ਦੀ ਸ਼ੁਰੂਆਤੀ ਕੀਮਤ 3,799 ਚੀਨੀ ਯੁਆਨ (ਕਰੀਬ 40,600 ਰੁਪਏ) ਹੈ। ਇਸ ਕੀਮਤ 'ਚ ਤੁਹਾਨੂੰ 8ਜੀ.ਬੀ. ਰੈਮ ਅਤੇ 128ਜੀ.ਬੀ. ਦੀ ਸਟੋਰੇਜ਼ ਮਿਲੇਗੀ। ਉੱਥੇ 12ਜੀ.ਬੀ. ਰੈਮ ਨਾਲ 256ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 4,399 ਚੀਨੀ ਯੁਆਨ ਕਰੀਬ 47,000 ਰੁਪਏ ਹੈ। ਇਸ ਫੋਨ ਦੇ 16ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 4,999 ਯੁਆਨ (ਕਰੀਬ 53,400 ਰੁਪਏ) ਹੈ।

PunjabKesari

ਸਪੈਸੀਫਿਕੇਸ਼ਨਸ
ਇਹ ਫੋਨ ਡਿਊਲ ਸਿਮ ਸਪੋਰਟ ਹੈ। ਇਸ ਤੋਂ ਇਲਾਵ ਇਸ 'ਚ ਐਂਡ੍ਰਇਡ 10 ਆਧਾਰਿਤ ਨੂਬੀਆ ਯੂ.ਆਈ. ਮਿਲੇਗਾ। ਇਸ 'ਚ 6.65 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਫੋਨ 'ਚ ਸਨੈਪਡਰੈਗਨ 865 ਪ੍ਰੋਸੈਸਰ ਹੈ।

PunjabKesari

ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੈ ਜਿਸ ਦਾ ਇਕ ਲੈਂਸ 64 ਮੈਗਾਪਿਕਸਲ ਦਾ ਸੋਨੀ IMX686 ਹੈ। ਉੱਥੇ ਦੂਜਾ ਲੈਂਸ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਹੈ। ਤੀਸਰਾ ਲੈਂਸ 2 ਮੈਗਾਪਿਕਸਲ ਦਾ ਹੈ ਜੋ ਕਿ ਇਕ ਮੈਕ੍ਰੋ ਲੈਂਸ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 55ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


author

Karan Kumar

Content Editor

Related News