ਹੁਣ ਆਪਣੇ ਸਸਤੇ Android ਫੋਨ ''ਚ ਵੀ ਪਾਓ ਇਹ ਮਹਿੰਗਾ ਫੀਚਰ
Saturday, Feb 25, 2017 - 12:44 PM (IST)

ਜਲੰਧਰ- ਸਮਾਰਟਫੋਨ ''ਚ ਪਾਵਰ ਬਟਨ ਅਤੇ ਵਾਲਿਊਮ ਬਟਨ ਦੇ ਰਾਹੀ ਸਕਰੀਨਸ਼ਾਟ ਲੈਣ ਦੇ ਬਾਰੇ ''ਚ ਤਾਂ ਜ਼ਿਆਦਾਤਰ ਯੂਜ਼ਰ ਜਾਣਦੇ ਹੀ ਹੈ ਪਰ ਕੀਤ ਤੁਸੀਂ ਜਾਣਦੇ ਹੋ ਕਿ ਫੋਨ ਦੇ ਪਾਵਰ ਬਟਨ ਨੂੰ ਜ਼ਿਆਦਾ ਪ੍ਰੈੱਸ ਕਰਨ ਨਾਲ ਉਹ ਖਰਾਬ ਵੀ ਹੋ ਸਕਦੇ ਹਨ? ਸਮਾਰਟਫੋਨ ਨਾਲ ਸਕਰੀਨਸ਼ਾਟ ਲੈਣਾ ਤਾਂ ਸਾਰਿਆਂ ਨੂੰ ਆਉਂਦਾ ਹੋਵੇਗਾ ਪਰ ਬਿਨਾ ਫੋਨ ਦੇ ਬਟਨ ਦਾ ਇਸਤੇਮਾਲ ਕੀਤੇ ਕੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੈ? ਇਸ ਦੇ ਚੱਲਦੇ ਹੀ ਅਸੀਂ ਤੁਹਾਡੇ ਲਈ ਇਕ ਅਜਿਹੀ ਐਪ ਲੈ ਕੇ ਆਏ ਹੈ, ਜਿਸ ਦੇ ਰਾਹੀ ਐਂਡਰਾਇਡ ਫੋਨ ਨੂੰ ਹਿਲਾ ਕੇ ਸਕਰੀਨਸ਼ਾਟ ਲਿਆ ਜਾ ਸਕਦਾ ਹੈ। ਇਸ ਐਪ ਦਾ ਨਾਂ Screenshot Easy ਹੈ। ਇਸ ਦੇ ਰਾਹੀ ਫੋਨ ਨੂੰ ਹਿਲਾ ਕੇ ਸਕਰੀਨਸ਼ਾਟ ਲਿਆ ਜਾ ਸਕਦਾ ਹੈ।
ਕਿਸ ਤਰ੍ਹਾਂ ਲਈਏ ਐਂਡਰਾਇਡ ਸਮਾਰਟਫੋਨ ''ਚ ਸਕਰੀਨਸ਼ਾਟ?
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਸਮਾਰਟਫੋਨ ''ਚ ਇਹ ਐਪ ਇੰਸਟਾਲ ਕਰਨੀ ਹੋਵੇਗੀ। ਇਹ ਐਪ ਤੁਹਾਨੂੰ ਆਸਾਨੀ ਨਾਲ ਗੂਗਲ ਪਲੇ ਸਟੋਰ ''ਚ ਮਿਲ ਜਾਵੇਗੀ। ਇਹ ਇਕ ਫਰੀ ਐਪ ਹੈ। ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਨੂੰ ਓਪਨ ਕਰੋ। ਹੁਣ ਤੁਹਾਡੇ ਫੋਨ ''ਤੇ ਇਕ ਵਿੰਡੋ ਓਪਨ ਹੋਵੇਗੀ, ਜਿਸ ''ਚ ਸਭ ਤੋਂ ਉੱਪਰ Start capture ਲਿਖਿਆ ਹੋਵੇਗਾ। ਇਸ ''ਤੇ ਟੈਪ ਕਰ ਦਿਓ। ਇਸ ਤੋਂ ਬਾਅਦ ਜਿਸ ਦਾ ਵੀ ਸਕਰੀਨਸ਼ਾਟ ਲੈਣਾ ਹੈ, ਉੱਥੇ ਜਾ ਕੇ ਫੋਨ ਨੂੰ ਦੋ ਵਾਰ ਹਿਲਾਓ, ਇਸ ਨਾਲ ਤੁਹਾਡਾ ਸਕਰੀਨਸ਼ਾਟ ਕੈਪਚਰ ਹੋ ਜਾਵੇਗਾ। ਇਹ ਐਪ ਹੁਣ ਤੱਕ ਇਕ ਕਰੋੜ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।