ਹੁਣ ਭਾਰਤ ''ਚ ਟੀ.ਵੀ. ਲਾਂਚ ਕਰੇਗੀ ਇਹ ਮਸ਼ਹੂਰ ਕੈਮਰਾ ਕੰਪਨੀ
Tuesday, Aug 02, 2016 - 04:30 PM (IST)

ਜਲੰਧਰ- ਅਮਰੀਕਾ ਦੀ ਕੈਮਰਾ ਨਿਰਮਾਤਾ ਕੰਪਨੀ Kodak ਜਲਦੀ ਹੀ ਭਾਰਤ ''ਚ ਆਪਣੇ ਟੀ.ਵੀ. ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ 11 ਅਗਸਤ ਨੂੰ ਦਿੱਲੀ ''ਚ ਇਕ ਇਵੈਂਟ ਰੱਖਿਆ ਹੈ ਜਿਸ ਵਿਚ ਉਹ ਇਨ੍ਹਾਂ ਟੀ.ਵੀ. ਨੂੰ ਲਾਂਚ ਕਰੇਗੀ। ਟੀ.ਵੀ. ਦੇ ਨਾਲ ਹੀ ਕੰਪਨੀ ਨੇ ਆਪਣੇ ਸਮਾਰਟਫੋਨ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ ਅਤੇ IM5 ਨਾਂ ਦਾ ਇਕ ਫੋਨ ਬਣਾਇਆ ਹੈ। ਇਨ੍ਹਾਂ ਟੀ.ਵੀ. ਨਾਲ ਕੰਪਨੀ ਸੈਮਸੰਗ, ਸੋਨੀ ਅਤੇ ਮਾਈਕ੍ਰੋਮੈਕਸ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਟੱਕਰ ਦੇਵੇਗੀ। ਫਿਲਹਾਲ ਇਹ ਕੰਪਨੀ ਕੈਮਰਾ ਫਿਲਮਜ਼, ਪ੍ਰਿੰਟ ਫਿਲਮਜ਼ ਅਤੇ ਟੈਲੀਵਿਜ਼ਨ ਐਕਸੈਸਰੀਜ਼ ਬਣਾਉਂਦੀ ਹੈ। ਟੀ.ਵੀ. ਦੇ ਸਾਈਜ਼ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।