ਹੁਣ ਕੰਪਿਊਟਰ ''ਤੇ ਹੋਵੇਗੀ LINE ਨਾਲ ਚੈਟ

Tuesday, Aug 04, 2015 - 02:33 PM (IST)

ਹੁਣ ਕੰਪਿਊਟਰ ''ਤੇ ਹੋਵੇਗੀ LINE ਨਾਲ ਚੈਟ

ਜਲੰਧਰ- ਵਟਸਐਪ ਤੋਂ ਬਾਅਦ ਇਕ ਹੋਰ ਮੈਸੇਜਿੰਗ ਐਪ ਬਰਾਊਜ਼ਰ ਆ ਗਈ ਹੈ। ਜਾਪਾਨ ਤੋਂ ਮਸ਼ਹੂਰ ਮੈਸੇਜਿੰਗ ਐਪ LINE ਨੇ ਕਰੋਮ ਬਰਾਊੁਜ਼ਰ ਲਈ ਐਕਸਟੈਂਸ਼ਨ ਜਾਰੀ ਕੀਤਾ ਹੈ, ਜਿਸ ਦੀ ਮਦਦ ਨਾਲ LINE ਯੂਜ਼ਰਸ ਬਰਾਊਜ਼ਰ ''ਤੇ ਵੀ ਇਸ ਦੀ ਵਰਤੋਂ ਕਰ ਸਕਣਗੇ। ਇਹ ਐਕਸਟੈਂਸ਼ਨ ਕਰੋਮ ਬਰਾਊਜ਼ਰ ''ਤੇ ਪੂਰੇ ਮੈਸੇਜਿੰਗ ਸਪੋਰਟ ਦੇ ਨਾਲ ਆਉਂਦਾ ਹੈ।
ਨੈਕਸਟ ਵੈਬ ਦੀ ਰਿਪੋਰਟ ਮੁਤਾਬਕ LINE ਯੂਜ਼ਰਸ ਆਪਣੇ ਫੋਨ ਤੇ ਆਪਣੇ ਪੀ.ਸੀ. ਵਿਚ ਕਾਂਟੈਕਟਸ, ਮੈਸੇਜਿਸ ਨੂੰ ਸਿੰਕ੍ਰਨਾਈਜ਼ ਕਰ ਸਕਦੇ ਹਨ। ਇਸ ਐਕਸਟੈਂਸ਼ਨ ''ਚ ਯੂਜ਼ਰਸ ਨੂੰ ਪੂਰੇ ਸਟੀਕਰ ਸਪੋਰਟ ਦੇ ਨਾਲ ਸਕਰੀਨਸ਼ਾਟਸ ਭੇਜਣ ਦਾ ਵਿਕਲਪ ਵੀ ਮਿਲੇਗਾ। LINE ਯੂਜ਼ਰਸ ਕਿਸੇ ਵੀ ਆਪ੍ਰੇਟਿੰਗ ਸਿਸਟਮ ਤੇ ਕਿਸੇ ਵੀ ਕੰਪਿਊਟਰ ''ਤੇ ਕਰੋਮ ਦੀ ਵਰਤੋਂ ਕਰ ਸਕਦੇ ਹਨ।


Related News