ਹੁਣ ਹਰ ਕੋਈ ਕਰ ਸਕੇਗਾ ਫੇਸਬੁੱਕ ਦੇ Safety Check ਫੀਚਰ ਦੀ ਵਰਤੋਂ

Monday, Sep 05, 2016 - 01:46 PM (IST)

ਹੁਣ ਹਰ ਕੋਈ ਕਰ ਸਕੇਗਾ ਫੇਸਬੁੱਕ ਦੇ Safety Check ਫੀਚਰ ਦੀ ਵਰਤੋਂ
ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਵੱਲੋਂ ਪੇਸ਼ ਕੀਤਾ ਗਿਆ ਖਾਸ ਫੀਚਰ ਸੇਫਟੀ ਚੈੱਕ ਹੁਣ ਹੋਰ ਵੀ ਯੂਜ਼ਰ ਫ੍ਰੈਂਡਲੀ ਹੋ ਰਿਹਾ ਹੈ। ਸੇਫਟੀ ਚੈੱਕ ਫੀਚਰ ਰਾਹੀਂ ਲੋਕ ਖੁਦ ਨੂੰ ਸੇਪ ਮਾਰਕ ਕਰਕੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਆਪਣੀ ਸਥਿਤੀ ਬਾਰੇ ਦੱਸ ਸਕਦੇ ਹਨ। ਇਸ ਤਹਿਤ ਅਨਸੇਫ ਮਾਰਕ ਕਰਨ ''ਤੇ ਲੋਕ ਮਦਦ ਨਾਲ ਹੱਥ ਵਧਾਉਂਦੇ ਹਨ। 
ਫੇਸਬੁੱਕ ਦੇ ਸੀ.ਈ.ਓ. ਨੇ ਰੋਮ ਦੀ ਲੁਈ ਯੂਨੀਵਰਸਿਟੀ ''ਚ ਇਕ ਟਾਈਨ ਹਾਲ ਕਾਨਫਰੰਸ ਦੌਰਾਨ ਇਕ ਯੂਜ਼ਰ ਦੇ ਸੇਫਟੀ ਚੈੱਕ ਨਾਲ ਜੁੜੇ ਸਵਾਲ ਦੇ ਜਵਾਬ ''ਚ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਫੇਸਬੁੱਕ ਸੇਫਟੀ ਚੈੱਕ ਨੂੰ ਖੁਦ ਐਕਟੀਵੇਟ ਕਰਨ ''ਤੇ ਪਹਿਲਾਂ ਤੋਂ ਕੰਮ ਕਰ ਰਹੇ ਹਾਂ। ਮਾਰਕ ਜ਼ੁਕਰਬਰਗ ਨੇ ਇਸ ਸਵਾਲ ਦੇ ਜਵਾਬ ''ਚ ਕਿਹਾ ਕਿ ਫੇਸਬੁੱਕ ਦੋਸਤਾਂ ''ਚ ਸਿਰਫ ਮਜ਼ੇਦਾਰ ਪਲਾਂ ਨੂੰ ਸ਼ੇਅਰ ਕਰਨ ਲਈ ਨਹੀਂ ਹੈ ਸਗੋਂ ਇਹ ਦੁਨੀਆ ਭਰ ਦੇ ਯੂਜ਼ਰਸ ਦੀ ਸੇਫਟੀ ਲਈ ਵੀ ਹੈ ਜੋ ਕਿਸੇ ਪ੍ਰੇਸ਼ਾਨੀ ''ਚ ਫਸੇ ਹਨ। 
ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ 2014 ''ਚ ਸੇਫਟੀ ਚੈੱਕ ਫੀਚਰ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਮੁਤਾਬਕ ਇਸ ਦਾ ਮਕਸਦ ਲੋਕਾਂ ਨੂੰ ਵੱਡੀਆਂ ਮੁਸੀਬਤਾਂ ਤੋਂ ਬਚਾਉਣਾ ਹੈ। ਹਾਲਾਂਕਿ ਬਾਅਦ Ýਚ ਇਸ ਦਾ ਦਾਇਰਾ ਵਧਾਇਆ ਗਿਆ ਅਤੇ ਦੂਜੀਆਂ ਵੱਡੀਆਂ ਘਟਨਾਵਾਂ ਜਿਵੇਂ ਪੈਰਿਸ ਅਤੇ ਬਰੂਸੇਲਸ ਅਟੈਕ ਤੋਂ ਬਾਅਦ ਵੀ ਸੇਫਟੀ ਚੈੱਕ ਐਕਟੀਵੇਟ ਕੀਤਾ ਗਿਆ। ਫਿਲਹਾਲ ਇਹ ਸਾਫ ਨਹੀਂ ਹੈ ਕਿ ਯੂਜ਼ਰਸ ਇਸ ਨੂੰ ਐਕਟੀਵੇਟ ਕਿਵੇਂ ਕਰਨਗੇ ਅਤੇ ਇਸ ਵਿਚ ਕਿਹੜੇ ਫੀਚਰਸ ਹੋਣਗੇ ਪਰ ਇਹ ਤੈਅ ਹੈ ਕਿ ਇਸ ਨਾਲ ਫੇਸਬੁੱਕ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵੀ ਵਧੇਗਾ।

Related News