ਜਲਦ ਹੀ ਨੋਕੀਆ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਐਂਡ੍ਰਾਇਡ ਓਰਿਓ ਬੀਟਾ ਅਪਡੇਟ
Tuesday, Nov 28, 2017 - 05:20 PM (IST)

ਜਲੰਧਰ- ਨੋਕੀਆ 8 ਲਈ ਐਂਡ੍ਰਾਇਡ 8.0 ਓਰਿਓ ਅਪਡੇਟ ਨੂੰ ਜਾਰੀ ਕਰਨ ਤੋਂ ਬਾਅਦ, ਪੇਰੇਂਟ ਕੰਪਨੀ HMD ਗਲੋਬਲ ਹੁਣ ਨੋਕੀਆ 5 ਅਤੇ ਨੋਕੀਆ 6 ਸਮਾਰਟਫੋਨ ਲਈ ਐਂਡ੍ਰਾਇਡ 8.0 ਓਰਿਓ ਬੀਟਾ ਬਿਲਡ 'ਤੇ ਕੰਮ ਕਰ ਰਿਹਾ ਹੈ। ਐੱਮ. ਐੱਮ. ਡੀ. ਗਲੋਬਲ ਦੇ ਚੀਫ ਪ੍ਰੋਡਕਟ ਆਫਿਸਰ Juho Sarvikas ਨੇ ਨੋਕੀਆ 8 ਲਈ ਨਵੇਂ ਅਪਡੇਟ ਆਉਣ ਤੋਂ ਬਾਅਦ ਡਵੈਲਪਮੇਂਟ ਦੀ ਜਾਣਕਾਰੀ ਦਿੱਤੀ ਹੈ। ਬੀਟਾ ਬਿਲਡ ਦੇ imminent arrival ਤੋਂ ਪਤਾ ਚੱਲਿਆ ਹੈ ਕਿ ਜਲਦ ਹੀ ਦੋਵੇਂ ਨੋਕੀਆ ਸਮਾਰਟਫੋਨ ਨੂੰ ਸਟੇਬਲ ਐਂਡ੍ਰਾਇਡ ਓਰਿਓ ਅਪਡੇਟ ਮਿਲੇਗਾ।
Juho Sarvikas ਨੇ ਟਵਿੱਟਰ 'ਤੇ ਇਕ ਯੂਜ਼ਰ ਕਵੇਰੀ ਦੇ ਜਵਾਬ 'ਚ ਐਂਡ੍ਰਾਇਡ ਓਰਿਓ ਬੀਟਾ ਦੀ ਰਿਲੀਜ਼ ਦੀ ਪੁਸ਼ਟੀ ਕੀਤੀ। ਕਾਰਜਕਾਰੀ ਨੇ ਟਵੀਟ ਕੀਤਾ ਹੈ ਕਿ ਨੋਕੀਆ 6 ਅਤੇ ਨੋਕੀਆ 5 ਅਗਲੇ ਹਨ। ਅਸੀਂ ਜਲਦ ਹੀ ਇਨ੍ਹਾਂ ਦੋਵਾਂ ਮਾਡਲ ਲਈ ਬੀਟਾ ਓਪਨ ਕਰਾਗੇਂ।
#Nokiamobilebetalabs for my #Nokia6 is the next! Or not? 😉
— Márcio Menezes (@marantmenezes) November 24, 2017
Yes, Nokia 6 and Nokia 5 next. Just reviewed today, we will open Beta Labs for those models soon
— Juho Sarvikas (@sarvikas) November 24, 2017
ਐੱਚ. ਐੱਮ. ਡੀ. ਗਲੋਬਲ ਨੇ ਅਕਤੂਬਰ 'ਚ ਐਂਡ੍ਰਾਇਡ ਓਰਿਓ ਬੀਟਾ ਟੈਸਟਿੰਗ ਬਿਲਡ ਨੂੰ ਨੋਕੀਆ 8 ਲਈ ਰਿਲੀਜ਼ ਕੀਤਾ ਸੀ। ਜਿਸ ਤੋਂ ਬਾਅਦ ਕੰਪਨੀ ਨੇ ਪਿਛਲੇ ਆਪਣੀ ਸਰਵਜਨਿਕ ਬਿਲਡਿੰਗ ਨੂੰ ਰਿਲੀਜ਼ ਕਰ ਦਿੱਤਾ। ਕੰਪਨੀ ਨੋਕੀਆ 5 ਅਤੇ ਨੋਕੀਆ 6 ਲਈ ਇਕ ਸਮਾਨ ਸਮੇਂ 'ਤੇ ਬੀਟਾ ਰਿਲੀਜ਼ ਜਾਰੀ ਕਰਨ ਦੇ ਇਕ ਮਹੀਨੇ 'ਚ ਲੇਟੈਸਟ ਐਂਡ੍ਰਾਇਡ ਵਰਜ਼ਨ ਲਿਆ ਸਕਦੀ ਹੈ।
ਐਂਡ੍ਰਾਇਡ ਓਰਿਓ ਕੁਝ ਨਵੇਂ ਫੀਚਰਸ ਅਤੇ ਬਦਲਾਵਾਂ ਨਾਲ ਆਉਂਦਾ ਹੈ। ਇਸ 'ਚ ਤੁਹਾਨੂੰ ਬੈਕਗ੍ਰਾਊਂਡ ਲਿਮਟਸ ਵੀ ਮਿਲ ਰਹੀ ਹੈ। ਇਸ 'ਚ ਨੋਟੀਫਿਕੇਸ਼ਨ ਚੈਨਲ ਸਨੂਜ਼ ਨੋਟੀਫਿਕੇਸ਼ਨ, ਆਟੋਫਿਲ API, PIP ਡਿਸਪਲੇਅ ਆਦਿ ਮਿਲ ਰਿਹਾ ਹੈ। ਨਾਲ ਹੀ ਜੇਕਰ ਇਸ 'ਚ ਅਡੇਪਟਿਵ ਆਈਕਾਨ, ਐਪਸ ਲਈ ਵਾਈਡ-Gamut ਕਲਰ, ਹਾਈ-ਕੁਆਲਿਟੀ ਬਲੂਟੁੱਥ ਆਡਿਓ ਦਾ ਸਪੋਰਟ ਵਰਗੇ LDAC codec, ਇਸ ਤੋਂ ਇਲਾਵਾ ਤੁਹਾਨੂੰ ਅਸੀਂ ਐਨਹਾਂਸਮੇਂਟ, ਜਾਵਾ 8 ਲੈਂਗਵੇਜ਼ API ਅਤੇ ਰੂਟੀਨ ਆਪਟੀਮਾਈਜ਼ੇਸ਼ਨ ਦੇ ਨਾਲ-ਨਾਲ ਹੋਰ ਵੀ ਕਾਫੀ ਕੁਝ ਮਿਲ ਰਿਹਾ ਹੈ।