ਨੋਕੀਆ ਨੇ ਭਾਰਤ ’ਚ ਲਾਂਚ ਕੀਤਾ ਬਜਟ ਸਮਾਰਟਫੋਨ Nokia G21, ਜਾਣੋ ਕੀਮਤ

04/26/2022 4:13:10 PM

ਗੈਜੇਟ ਡੈਸਕ– ਨੋਕੀਆ ਇੰਡੀਆ ਨੇ ਆਪਣੀ ਜੀ-ਸੀਰੀਜ਼ ਦੇ ਇਕ ਨਵੇਂ ਸਮਾਰਟਫੋਨ Nokia G21 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Nokia G21 ਦੀ ਬੈਟਰੀ ਨੂੰ ਲੈ ਕੇ ਤਿੰਨ ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Nokia G21 ’ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ ਅਤੇ ਇਸ ਵਿਚ ਵਾਟਰਡ੍ਰੋਪ ਨੌਚ ਡਿਸਪਲੇਅ ਹੈ। 

Nokia G21 ਦੀ ਕੀਮਤ
ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਹੈ। ਇਸਤੋਂ ਇਲਾਵਾ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਫੋਨ ਨੂੰ ਡਸਕ ਅਤੇ ਨੋਰਡਿਕ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਨੂੰ ਇਸੇ ਸਾਲ ਜਨਵਰੀ ’ਚ ਰੂਸ ’ਚ ਲਾਂਚ ਕੀਤਾ ਗਿਆ ਹੈ।

Nokia G21 ਦੇ ਫੀਚਰਜ਼
Nokia G21 ’ਚ ਐਂਡਰਾਇਡ 11 ਹੈ। ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਅਤੇ ਬ੍ਰਾਈਟਨੈੱਸ 400 ਨਿਟਸ ਹੈ। ਫੋਨ Unisoc T606 ਪ੍ਰੋਸੈਸਰ ਨਾਲ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਨਾਲ ਆਉਂਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਉੱਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਫਤ ਸੈਂਸਰ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11ac, ਬਲੂਟੁੱਥ v5.0, FM ਰੋਡੀਓ, GPS/A-GPS, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫਨ ਜੈੱਕ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦੋ ’ਚ ਮਾਈਕ੍ਰੋਫੋਨ ਹਨ ਜਿਨ੍ਹਾਂ ਦੇ ਨਾਲ OZO Spatial ਆਡੀਓ ਦਾ ਸਪੋਰਟ ਹੈ। ਫੋਨ ’ਚ 5050mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਹੈ, ਹਾਲਾਂਕਿ, ਬਾਕਸ ’ਚ 10 ਵਾਟ ਦਾ ਹੀ ਚਾਰਜਰ ਮਿਲੇਗਾ।


Rakesh

Content Editor

Related News