ਭਾਰਤ ''ਚ ਲਾਂਚ ਹੋਣ ਵਾਲਾ ਹੈ Nokia C22, ਘੱਟ ਕੀਮਤ ''ਚ ਮਿਲਣਗੇ ਦਮਦਾਰ ਫੀਚਰਜ਼

05/09/2023 6:58:48 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਨੋਕੀਆ ਨੇ ਆਪਣੇ ਨਵੇਂ ਫੋਨ Nokia C22 ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ 11 ਮਈ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਫੋਨ ਨੂੰ ਪਹਿਲਾਂ ਹੀ ਯੂਰਪੀ ਬਾਜ਼ਾਰ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਫੋਨ ਨੂੰ 6.5 ਇੰਚ ਦੀ ਐੱਲ.ਸੀ.ਡੀ. ਸਕਰੀਨ ਅਤੇ ਡਿਊਲ ਰੀਅਰ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ। 

Nokia C22 ਦੀ ਕੀਮਤ

Nokia C22 ਅਤੇ Nokia C32 ਨੂੰ ਇਸੇ ਸਾਲ ਫਰਵਰੀ 'ਚ ਯੂਰਪ 'ਚ ਪੇਸ਼ ਕੀਤਾ ਗਿਆ ਸੀ। Nokia C22 ਨੂੰ 109 ਯੂਰੋ (ਕਰੀਬ 9,500 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਗਿਆ ਸੀ। ਫੋਨ ਨੂੰ ਭਾਰਤ 'ਚ ਵੀ 10 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਫੋਨ ਚਾਰਕੋਲ, ਪਰਪਲ ਅਤੇ ਸੈਂਡ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ।

Nokia C22 ਦੇ ਫੀਚਰਜ਼

ਨੋਕੀਆ ਨੇ ਮੰਗਲਵਾਰ ਨੂੰ ਇਕ ਟਵੀਟ ਰਾਹੀਂ Nokia C22 ਦੀ ਲਾਂਚਿੰਗ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਦੋ ਦਿਨਾਂ 'ਚ ਆਪਣੇ ਨਵੇਂ ਫੋਨ ਨੂੰ ਲਾਂਚ ਕਰੇਗੀ। ਸਮਾਰਟਫੋਨ ਨੂੰ ਏ.ਆਈ. ਸਪੋਰਟ ਵਾਲੇ ਕੈਮਰੇ ਅਤੇ ਤਿੰਨ ਦਿਨਾਂ ਤਕ ਦੀ ਬੈਟਰੀ ਲਾਈਫ ਦੇ ਨਾਲ ਪੇਸ਼ ਕੀਤਾ ਜਾਵੇਗਾ।

ਫੋਨ ਨੂੰ ਡਿਊਲ ਸਿਮ ਸਪੋਰਟ ਦੇ ਨਾਲ ਐਂਡਰਾਇਡ 13 (ਗੋ ਐਡੀਸ਼ਨ) ਅਤੇ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦੇ ਨਾਲ ਪੇਸ਼ ਕੀਤਾ ਜਾਵੇਗਾ। ਫੋਨ 'ਚ ਆਕਟਾ ਕੋਰ Unisoc SC9863A ਪ੍ਰੋਸੈਸਰ ਦੇ ਨਾਲ 2 ਜੀ.ਬੀ. ਤਕ ਰੈਮ ਦਾ ਸਪੋਰਟ ਮਿਲ ਸਕਦਾ ਹੈ। ਰੈਮ ਨੂੰ ਵਰਚੁਅਲੀ ਵਧਾਇਆ ਵੀ ਜਾ ਸਕੇਗਾ। ਸਟੋਰੇਜ ਦੀ ਗੱਲ ਕਰੀਏ ਤਾਂ ਫੋਨ 'ਚ 64 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਮਿਲੇਗਾ, ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸਦੇ ਨਾਲ ਡਿਊਲ ਰੀਅਰ ਕੈਮਰਾ ਮਿਲੇਗਾ, ਜਿਸ ਵਿਚ 13 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ ਸੈਕੇਂਡਰੀ ਸੈਂਸਰ 2 ਮੈਗਾਪਿਕਸਲ ਦਾ ਮਿਲੇਗਾ। ਫੋਨ ਦੇ ਨਾਲ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ 'ਚ 5,000mAh ਦੀ ਬੈਟਰੀ ਅਤੇ 10 ਵਾਟ ਚਾਰਜਿੰਗ ਦਾ ਸਪੋਰਟ ਮਿਲੇਗਾ। ਫੋਨ 'ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਵ ਵੀ ਮਿਲੇਗਾ।


Rakesh

Content Editor

Related News