ਸਾਹਮਣੇ ਆਈ ਨੋਕੀਆ 9 ਦੇ 6GB ਰੈਮ ਵੇਰੀਅੰਟ ਦੀ ਜਾਣਕਾਰੀ

Thursday, Jun 08, 2017 - 12:23 PM (IST)

ਸਾਹਮਣੇ ਆਈ ਨੋਕੀਆ 9 ਦੇ 6GB ਰੈਮ ਵੇਰੀਅੰਟ ਦੀ ਜਾਣਕਾਰੀ

ਜਲੰਧਰ- ਅਗਲੇ ਹਫਤੇ ਭਾਰਤੀ ਮਾਰਕੀਟ 'ਚ ਨੋਕੀਆ ਬਰਾਂਡ ਦੇ ਐਂਡ੍ਰਾਇਡ ਸਮਾਰਟਫੋਨ ਪੇਸ਼ ਕੀਤੇ ਜਾਣਗੇ। ਦੁੱਜੇ ਪਾਸੇ ਕੰਪਨੀ ਦੇ ਨੋਕੀਆ 9 ਸਮਾਰਟਫੋਨ ਨੂੰ ਲੈ ਕੇ ਸੁਰੱਖੀਆਂ ਦਾ ਬਾਜ਼ਾਰ ਗਰਮ ਹੈ। ਹੁਣ ਤੱਕ ਲੀਕ ਹੋਈ ਜਾਣਕਾਰੀਆਂ ਮੁਤਾਬਕ, ਨੋਕੀਆ 9 ਇਕ ਦਮਦਾਰ ਪਰਫਾਰਮੇਨਸ ਵਾਲਾ ਸਮਾਰਟਫੋਨ ਹੋਵੇਗਾ। ਸਨੈਪਡਰੈਗਨ 831 ਪ੍ਰੋਸੈਸਰ ਵਾਲੇ ਇਸ ਸਮਾਰਟਫੋਨ  ਦੇ 4 ਜੀ. ਬੀ ਅਤੇ 8 ਜੀ. ਬੀ ਰੈਮ ਵੇਰਿਅੰਟ ਦੇ ਬਾਰੇ 'ਚ ਪਤਾ ਚੱਲਿਆ ਸੀ।

ਤਾਜ਼ਾ ਜਾਣਕਾਰੀ Nokia ਬਰਾਂਡ ਦੇ ਐਂਡ੍ਰਾਇਡ ਫੋਨ ਦੇ ਬਾਰੇ 'ਚ ਆਈ ਹੈ ਜਿਸ 'ਚ 6 ਜੀ. ਬੀ ਰੈਮ ਹੈ। ਇਸ ਵੇਰਿਅੰਟ ਨੂੰ ਗੀਕਬੇਂਚ ਸਾਈਟ 'ਤੇ ਲਿਸਟ ਕੀਤਾ ਗਿਆ ਹੈ। ਯਾਦ ਰਹੇ ਕਿ ਅੰਤੂਤ ਬੈਂਚਮਾਰਕ ਲਿਸਟਿੰਗ 'ਚ Nokia 9 (TA-1004) ਨੂੰ 4 ਜੀ. ਬੀ ਰੈਮ ਦੇ ਨਾਲ ਲਿਸਟ ਕੀਤਾ ਗਿਆ ਸੀ। ਲੇਟੈਸਟ ਗੀਕਬੇਂਚ ਲਿਸਟਿੰਗ ਤੋਂ ਖੁਲਾਸਾ ਹੋਇਆ ਹੈ ਕਿ "Unknown Heart” ਨਾਮ ਵਾਲਾ ਇਹ ਫੋਨ 6 ਜੀ. ਬੀ ਰੈਮ ਨਾਲ ਲੈਸ ਹੈ। ਇਹ ਜਾਣਕਾਰੀ ਨੋਕੀਆ ਪਾਵਰ ਯੂਜ਼ਰ ਨੇ ਦਿੱਤੀ ਹੈ। 

ਨੋਕੀਆ 9 ਸਮਾਰਟਫੋਨ 'ਚ 13 ਮੈਗਾਪਿਕਸਲ ਦੇ ਦੋ ਰਿਅਰ ਕੈਮਰਿਆ ਦੇ ਨਾਲ ਡਿਊਲ ਰਿਅਰ ਕੈਮਰਾ ਸੈੱਟਅਪ ਹੋਣ ਦਾ ਖੁਲਾਸਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਫੋਨ 'ਚ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਅਜਿਹੀ ਕੋਈ ਖ਼ਬਰ ਨਹੀਂ ਆਈ ਹੈ।


Related News