ਨੋਕੀਆ 8 ਨੂੰ ਭਾਰਤ ’ਚ ਐਂਡਰਾਇਡ 9.0 ਪਾਈ ਅਪਡੇਟ ਮਿਲਣੀ ਸ਼ੁਰੂ
Thursday, Feb 21, 2019 - 12:45 PM (IST)

ਗੈਜੇਟ ਡੈਸਕ– ਭਾਰਤ ’ਚ ਨੋਕੀਆ 8 ਯੂਜ਼ਰਜ਼ ਲਈ ਚੰਗੀ ਖਬਰ ਹੈ। ਇਸ ਫੋਨ ਨੂੰ ਐਂਡਰਾਇਡ 9.0 ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਐੱਚ.ਐੱਮ.ਡੀ. ਦਸੋਹਸ ਨੇ ਮਹੀਨਾ ਪਹਿਲਾਂ ਹੀ ਗਲੋਬਲ ਬਾਜ਼ਾਰ ’ਚ ਨੋਕੀਆ8 ਲਈ ਐਂਡਰਾਇਡ ਪਾਈ ਰੋਲ ਆਊਟ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਨੋਕੀਆ 8 ਨੂੰ ਸਤੰਬਰ 2017 ’ਚ ਐਂਡਰਾਇਡ 7.1.1 ਨੂਗਾ ਦੇ ਨਾਲ ਲਾਂਚ ਕੀਤਾ ਗਿਆ ਸੀ। ਐੱਚ.ਐੱਮ.ਡੀ. ਗਲੋਬਲ ਦੇ ਚੀਫਪ੍ਰੋਡਕਟ ਆਫੀਸਰ ਜੂਹੋ ਸਰਵਿਕਾਸ ਨੇ ਬੁੱਧਵਾਰ ਨੂੰ ਭਾਰਤ ’ਚ ਨੋਕੀਆ 8 ਯੂਜ਼ਰਜ਼ ਲਈ ਐਂਡਰਾਇਡ ਪਾਈ ਅਪਡੇਟ ਜਾਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਨਵੀਂ ਅਪਡੇਟ ਫਰਵਰੀ 2019 ਦੇ ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆਉਂਦੀ ਹੈ। ਇਸ ਹਫਤੇ ਹੀ ਜੂਹੋ ਸਰਵਿਕਾਸ ਨੇ ਨੋਕੀਆ 6 (2017) ਨੂੰ ਐਂਡਰਾਇਡ ਪਾਈ ਅਪਡੇਟ ਦੇਣ ਦੀ ਜਾਣਕਾਰੀ ਦਿੱਤੀ ਸੀ।
ਜੂਹੋ ਸਰਵਿਕਾਸ ਨੇ ਟਵੀਟ ਕੀਤਾ ਕਿ ਭਾਰਤ ’ਚ ਨੋਕੀਆ 8 ਲਈ ਐਂਡਰਾਇਡ 9.0 ਪਾਈ ਅਪਡੇਟ ਰੋਲ ਆਊਟ ਕਰ ਦਿੱਤੀ ਗਈ ਹੈ। ਕਈ ਯੂਜ਼ਰਜ਼ ਨੇ ਟਵਿਟਰ ’ਤੇ ਅਪਡੇਟ ਮਿਲਣ ਦਾ ਵੀ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਯੂਜ਼ਰਜ਼ ਦੁਆਰਾ ਸ਼ੇਅਰ ਕੀਤੇ ਗਏ ਸਕਰੀਨਸ਼ਾਟਸ ਤੋਂ ਪਤਾ ਲੱਗਾ ਹੈ ਕਿ ਫਰਵਰੀ 2019 ਦਾ ਐਂਡਰਾਇਡ ਸਕਿਓਰਿਟੀ ਪੈਚ ਨਵੇਂ ਸਾਫਟਵੇਅਰ ਅਪਡੇਟ ਦਾ ਹਿੱਸਾ ਹੈ।
ਅਹਿਮ ਬਦਲਾਅ ਦੀ ਗੱਲ ਕਰੀਏ ਤਾਂ ਨੋਕੀਆ 8 ਨੂੰ ਇਸ ਅਪਡੇਟ ਦੇ ਨਾਲ ਗੈਸਚਰਸ ਬੇਸਡ ਸਿਸਟਮ ਨੈਵਿਗੇਸ਼ਨ, ਅਡਾਪਟਿਵ ਬੈਟਰੀ ਅਤੇ ਅਡਾਪਟਿਵ ਬ੍ਰਾਈਟਨੈੱਸ ਵਰਗੇ ਫੀਚਰ ਮਿਲਦੇ ਹਨ। ਅਪਡੇਟ ਡਿਜੀਟਲ ਵੇਲਬਿਯਿੰਗ ਫੀਚਰ ਵੀ ਲੱਗਾ ਹੈ ਜਿਸ ਨਾਲ ਤੁਹਾਡੀ ਸਮਾਰਟਫੋਨ ਨਾਲ ਚਿਪਕੇ ਰਹਿਣ ਦੀ ਆਦਤ ਘੱਟ ਹੋਵੇਗੀ। ਇਸ ਤੋਂ ਇਲਾਵਾ ਫਰਵਰੀ 2019 ਦਾ ਐਂਡਰਾਇਡ ਸਕਿਓਰਿਟੀ ਪੈਚ ਇਸ ਅਪਡੇਟ ਦਾ ਹਿੱਸਾ ਹੈ।