ਦੂਜੀ ਫਲੈਸ਼ ਸੇਲ ਤੋਂ ਪਹਿਲਾਂ Nokia 6 ਦੀ ਹੋਈ 1.4 ਮਿਲੀਅਲ ਰਜਿਸਟ੍ਰੇਸ਼ਨ
Friday, Jan 27, 2017 - 05:44 PM (IST)

ਜਲੰਧਰ- ਐੱਚ.ਐੱਮ.ਡੀ. ਨੇ ਚੀਨ ''ਚ ਈ-ਕਾਮਰਸ ਸਾਈਟ JD.com ''ਤੇ 19 ਜਨਵਰੀ ਨੂੰ ਨੋਕੀਆ 6 ਦੀ ਪਹਿਲੀ ਫਲੈਸ਼ ਸੇਲ ਆਯੋਜਿਤ ਕੀਤੀ ਸੀ। ਇਸ ਸੇਲ ''ਚ ''ਚ 60 ਸੈਕਿੰਡ ''ਚ ਹੀ ਸਾਰੇ ਹੈਂਡਸੈੱਟ ਵਿਕ ਗਏ ਸਨ। ਹੁਣ ਨੋਕੀਆ 6 ਨੇ ਦੂਜੀ ਫਲੈਸ਼ ਸੇਲ ਤੋਂ ਪਹਿਲਾਂ ਹੀ 1.4 ਮਿਲੀਅਨ (ਕਰੀਬ 14 ਲੱਖ) ਰਜਿਸਟ੍ਰੇਸ਼ਨ ਕਰ ਲਈ ਹੈ। ਸਮਾਰਟਫੋਨ ਨੂੰ ਲੈ ਕੇ ਸ਼ੁਰੂਆਤੀ 24 ਘੰਟਿਆਂ ''ਚ 250,000 ਰਜਿਸਟ੍ਰੇਸ਼ਨ ਕੀਤੀ ਗਈ ਹੈ ਅਤੇ ਇਹ ਹੌਲੀ-ਹੌਲੀ 1 ਮਿਲੀਅਨ ਨੂੰ ਪਾਰ ਕਰ ਗਈ।
ਨੋਕੀਆ 6 ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.5-ਇੰਚ ਦੀ ਆਈ.ਪੀ.ਐੱਸ. (1080x1920) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ 2.5ਡੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੈ ਜਿਸ ''ਤੇ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕੁਆਲਕਾਮ ਸਨੈਪਡ੍ਰੈਗਨ 430 ਆਕਟਾ-ਕੋਰ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ 4ਜੀ ਫੋਨ ''ਚ 4 ਜੀ.ਬੀ. LPPDDR3 ਰੈਮ ਦੇ ਨਾਲ 64 ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਐਂਡਰਾਇਡ 7.0 ਨੂਗਾ ''ਤੇ ਆਧਾਰਿਤ ਇਸ ਫੋਨ ਨੂੰ ਪਾਵਰ ਦੇਣ ਦਾ ਕੰਮ 3,000 ਐੱਮ.ਏ.ਐੱਚ. ਦੀ ਬੈਟਰੀ ਕਰੇਗੀ।