ਨੋਕੀਆ ਦੇ ਦੋ 4G ਫੀਚਰ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

10/20/2020 1:37:56 PM

ਗੈਜੇਟ ਡੈਸਕ– HMD ਗਲੋਬਲ ਨੇ ਭਾਰਤੀ ਬਾਜ਼ਾਰ ’ਚ ਆਪਣੇ ਦੋ 4ਜੀ ਫੀਚਰ ਫੋਨ ਨੋਕੀਆ 215 ਅਤੇ ਨੋਕੀਆ 225 ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੋਵਾਂ ਫੋਨਾਂ ’ਚ 4ਜੀ ਕੁਨੈਕਟੀਵਿਟੀ ਦਿੱਤੀ ਗਈ ਹੈ। ਅਜਿਹੇ ’ਚ ਗਾਹਕ VoLTE ਨੈੱਟਵਰਕ ’ਤੇ ਸ਼ਾਨਦਾਰ ਕਾਲਿੰਗ ਕਰ ਸਕਣਗੇ। ਇਨ੍ਹਾਂ ’ਚੋਂ ਨੋਕੀਆ 225 ’ਚ ਰੀਅਰ ਕੈਮਰਾ ਵੀ ਦਿੱਤਾ ਗਿਆ ਹੈ। ਦੋਵਾਂ ਫੋਨਾਂ ਦੀ ਫਿਨਿਸ਼ਿੰਗ ਗਲਾਸੀ ਅਤੇ ਹਾਰਡ ਕੋਟਿੰਗ ਨਾਲ ਦਿੱਤੀ ਗਈ ਹੈ। ਨੋਕੀਆ 215 ਅਤੇ ਨੋਕੀਆ 225 ਦੋਵਾਂ ਫੋਨਾਂ ’ਚ ਐੱਫ.ਐੱਮ. ਰੇਡੀਓ ਅਤੇ ਲੰਬੀ ਬੈਟਰੀ ਮਿਲੇਗੀ। 

ਭਾਰਤ ’ਚ ਨੋਕੀਆ 215 ਅਤੇ ਨੋਕੀਆ 225 ਦੀ ਲਾਂਚਿੰਗ ’ਤੇ ਐੱਚ.ਐੱਮ.ਡੀ. ਗਲੋਬਲ ਦੇ ਉਪ-ਪ੍ਰਧਾਨ ਸਨਮੀਤ ਸਿੰਘ ਨੇ ਕਿਹਾ ਕਿ ਨੋਕੀਆ ਫੀਚਰ ਫੋਨ ਲਈ ਭਾਰਤ ’ਚ ਪਿਆਰ ਅਤੇ ਵਿਸ਼ਵਾਸ ਬਹੁਤ ਜ਼ਿਆਦਾ ਹੈ। ਭਾਰਤ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜਬੂਤ ਕਰਨ ਲਈ ਅਸੀਂ ਆਪਣੇ ਗਾਹਕਾਂ ਲਈ ਨੋਕੀਆ 215 ਅਤੇ 225 ਲਾਉਣ ’ਤੇ ਉਤਸ਼ਾਹਿਤ ਹਾਂ, ਜੋ ਕਿ 4ਜੀ ਕੁਨੈਕਟੀਵਿਟੀ ਅਤੇ ਆਧੁਨਿਕ ਜ਼ਰੂਰਤਾਂ ਦਾ ਕੰਬੋ ਪੈਕ ਹੈ। ਇਸ ਦੇ ਨਾਲ ਅਸੀਂ ਇਹ ਯਕੀਨੀ ਕਰਦੇ ਹਾਂ ਕਿ ਸਾਡੇ ਗਾਹਕ VoLTE ਨੈੱਟਵਰਕ, ਆਸਾਨ ਸੋਸ਼ਲ ਮੀਡੀਆ ਬ੍ਰਾਊਜ਼ਿੰਗ ਅਤੇ ਮਲਟੀਪਲੇਅਰ ਗੇਮਿੰਗ ’ਚ ਜ਼ਿਆਦਾ ਸਪੱਸ਼ਟ ਕਾਲ ਕੁਆਲਿਟੀ ਦਾ ਮਜ਼ਾ ਲੈ ਸਕਦੇ ਹਾਂ।

ਨੋਕੀਆ 215 ਨੂੰ ਸ਼ਾਇਨ ਗਰੀਨ ਅਤੇ ਬਲੈਕ ਰੰਗ ’ਚ 2,949 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਵਿਕਰੀ ਨੋਕੀਆ ਦੇ ਆਨਲਾਈਨ ਸਟੋਰ ਅਤੇ ਫਲਿਪਕਾਰਟ ’ਤੇ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਰਿਟੇਲ ਸਟੋਰਾਂ ’ਤੋਂ ਵੀ ਫੋਨ ਨੂੰ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ ਨੋਕੀਆ 225 ਦੀ ਵਿਕਰੀ ਗਲਾਸਿਕ ਬਲਿਊ, ਮਟੈਲਿਕ ਸੈਂਡ ਅਤੇ ਕਾਲੇ ਰੰਗ ’ਚ ਫਲਿਪਕਾਰਟ ਅਤੇ ਨੋਕੀਆ ਦੇ ਆਨਲਾਈਨ ਸਟੋਰਾਂ ਤੋਂ ਇਲਾਵਾ ਰਿਟੇਲ ਸਟੋਰਾਂ ’ਤੇ ਵੀ ਹੋ ਰਹੀ ਹੈ। ਇਸ ਫੋਨ ਦੀ ਕੀਮਤ 3,499 ਰੁਪਏ ਹੈ।

Nokia 215 4G ਅਤੇ Nokia 225 4G ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਨੋਕੀਆ 215 4ਜੀ ਅਤੇ ਨੋਕੀਆ 225 4ਜੀ ’ਚ 2.4 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲੇਗੀ। ਦੋਵਾਂ ਫੋਨਾਂ ’ਚ 3.5mm ਦਾ ਹੈੱਡਫੋਨ ਜੈੱਕ, ਵਾਇਰਲੈੱਸ ਐੱਫ.ਐੱਮ. ਰੇਡੀਓ, MP3 ਪਲੇਅਰ, ਫਲੈਸ਼ਲਾਈਟ, 4G LTE VoLTE, ਬਲੂਟੂਥ ਅਤੇ ਮਾਈਕ੍ਰੋ ਯੂ.ਐੱਸ.ਬੀ. ਚਾਰਜਿੰਗ ਦੀ ਸੁਪੋਰਟ ਮਿਲੇਗੀ। 

ਫੋਨ ’ਚ 32 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। ਦੋਵਾਂ ਫੋਨਾਂ ’ਚ ਸੱਪ ਵਾਲੀ ਗੇਮ ਮਿਲੇਗੀ। ਕੈਮਰੇ ਦੀ ਗੱਲ ਕਰੀਏ ਤਾਂ ਨੋਕੀਆ 225 4ਜੀ ’ਚ ਵੀ.ਜੀ.ਏ. ਕੈਮਰਾ ਮਿਲੇਗਾ, ਹਾਲਾਂਕਿ ਨੋਕੀਆ 215 4ਜੀ ’ਚ ਕੈਮਰਾ ਨਹੀਂ ਦਿੱਤਾ ਗਿਆ। ਫੋਨ ’ਚ ਵੈੱਬ ਬ੍ਰਾਊਜ਼ਿੰਗ ਦਾ ਵੀ ਫੀਚਰ ਮਿਲ ਰਿਹਾ ਹੈ। 


Rakesh

Content Editor

Related News