ਨਿਸਾਨ ਨੇ ਬੰਦ ਕੀਤੀ Kicks ਦੀ ਬੁਕਿੰਗ, ਕੰਪਨੀ ਕਰ ਸਕਦੀ ਹੈ ਡਿਸਕੰਟੀਨਿਊ

03/21/2023 3:57:07 PM

ਆਟੋ ਡੈਸਕ- ਨਿਸਾਨ ਭਾਰਤੀ ਬਾਜ਼ਾਰ 'ਚ ਆਪਣੀ kicks ਕਾਰ ਨੂੰ ਬਦ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਨੇ kicks ਲਈ ਬੁਕਿੰਗ ਲੈਣਾ ਵੀ ਬੰਦ ਕਰ ਦਿੱਤਾ ਹੈ। ਹਾਲਾਂਕਿ ਅਜੇ ਕੰਪਨੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਪਰ ਕੰਪਨੀ ਦੀ ਵੈੱਬਸਾਈਟ 'ਤੇ ਵੀ ਸਿਰਫ ਮੈਗਨਾਈਟ ਦੇ ਨਾਰਮਲ ਅਤੇ ਰੈੱਡ ਐਡੀਸ਼ਨ ਲਈ ਬੁਕਿੰਗ ਲਈ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ, ਨਿਸਾਨ ਕਿੱਕਸ ਨੂੰ ਡਿਸਕੰਟੀਨਿਊ ਵੀ ਕੀਤਾ ਜਾ ਸਕਦਾ ਹੈ। ਬੀ.ਐੱਸ.-6 ਦੇ ਦੂਜੇ ਪੜਾਅ ਦੇ ਨਿਯਮਾਂ ਮੁਤਾਬਕ, ਵਾਹਨਾਂ ਨੂੰ ਅਪਡੇਟ ਕਰਨ ਦਾ ਹੈ। ਕੰਪਨੀਆਂ ਸਿਰਫ ਉਨ੍ਹਾਂ ਵਾਹਨਾਂ ਨੂੰ ਅਪਡੇਟ ਕਰ ਰਹੀ ਹੈ ਜਿਨ੍ਹਾਂ ਨੂੰ ਭਵਿੱਖ 'ਚ ਵੇਚਿਆ ਜਾਵੇਗਾ। ਉੱਥੇ ਹੀ ਜਿਨ੍ਹਾਂ ਵਾਹਨਾਂ ਨੂੰ ਅਪਡੇਟ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਦੀ ਵਿਕਰੀ 1 ਅਪ੍ਰੈਲ 2023 ਤੋਂ ਬੰਦ ਕਰ ਦਿੱਤੀ ਜਾਵੇਗੀ। 

ਦੱਸ ਦੇਈਏ ਕਿ 1 ਅਪ੍ਰੈਲ 2023 ਤੋਂ ਦੇਸ਼ 'ਚ ਬੀ.ਐੱਸ.-6 ਦਾ ਦੂਜਾ ਪੜਾਅ ਲਾਗੂ ਹੋਵੇਗਾ। ਇਸ ਵਿਚ ਸਾਰੇ ਵਾਹਨਾਂ 'ਚ ਆਰ.ਡੀ.ਆਈ. ਯਾਨੀ ਰੀਅਲ ਟਾਈਮ ਐਮੀਸ਼ਨ ਨੂੰ ਚੈੱਕ ਕੀਤਾ ਜਾ ਸਕੇਗਾ। ਨਿਸਾਨ ਕਿੱਕਸ ਸਾਲ 2020 'ਚ ਲਾਂਚ ਹੋਈ ਸੀ। ਇਸ ਵਿਚ ਨਵਾਂ 1.5 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਸੀ। ਲਾਂਚ ਦੇ ਸਮੇਂ ਇਸਦੇ ਨੈਚੁਰਲ ਐਸਪੀਰੇਟਿਡ ਇੰਜਣ ਮਾਡਲ ਦੀ ਕੀਮਤ 9.5 ਲੱਖ ਰੁਪਏ ਅਤੇ ਟਰਬੋ ਇੰਜਣ ਮਾਡਲ ਦੀ ਕੀਮਤ 11.85 ਲੱਖ ਰੁਪਏ ਸੀ। ਇਸ ਵਿਚ ਕਰੂਜ਼ ਕੰਟਰੋਲ, ਆਟੋ ਏਸੀ, ਰਿਮੋਟ ਇੰਜਣ ਸਟਾਰਟ, ਚਾਰ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਈ.ਐੱਸ.ਸੀ., ਹਿੱਲ ਸਟਾਰਟ ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News