ਨਿਨਟੈਂਡੋ ਦਾ Game Boy ਆ ਸਕਦੈ ਬਿਲਕੁਲ ਨਵੇਂ ਅਵਤਾਰ ''ਚ
Monday, Dec 14, 2015 - 02:37 PM (IST)
ਜਲੰਧਰ— ਜਪਾਨ ਦੀ ਵੀਡੀਓ ਗੇਮ ਡਿਜ਼ਾਈਨ ਕੰਪਨੀ ਨਿਨਟੈਂਡੋ ਨੇ ਹਾਲ ਹੀ ''ਚ ਆਪਣੇ NX ਕੰਸੋਲ ਦਾ ਵੇਰਵਾ ਦਿੱਤਾ ਸੀ ਅਤੇ ਹੁਣ ਕੰਪਨੀ ਆਪਣੇ ਨਵੇਂ ਕੰਸੈਪਟ ਦੇ ਤਹਿਤ ਟੱਚਸਕ੍ਰੀਨ ਗੇਮਪੈਡ ਨੂੰ ਬਣਾਉਣ ਜਾ ਰਹੀ ਹੈ।
ਇਸ Game Boy ਗੇਮਪੈਡ ਨੂੰ ਨਵਾਂ ਡਿਜ਼ਾਈਨ ਦਿੰਦੇ ਹੋਏ ਇਸ ਦੇ ਐਨਾਲਾਗ ਸਟਿਕਸ ਅਤੇ ਬਟਨਸ ਦੀ ਥਾਂ ''ਤੇ ਟੱਚਸਕ੍ਰੀਨ ਲਗਾਈ ਗਈ ਹੈ। ਇਸ ਵਿਚ ਕਾਰਡ ਸਲਾਟ ਸ਼ਾਮਿਲ ਹੈ ਜੋ ਕਾਰਡ ਦੀ ਮਦਦ ਨਾਲ ਗੇਮ ਡਾਟਾ ਨੂੰ ਡਾਇਰੈਕਟਲੀ ਸੇਵ ਕਰ ਲੈਂਦਾ ਹੈ ਜਿਸ ਨਾਲ ਸੇਵ ਕੀਤੀ ਹੋਈ ਗੇਮ ਨੂੰ ਦੁਬਾਰਾ ਚਲਾਇਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਪ੍ਰੋਡਕਟਸ ''ਚ ਸ਼ਾਰਪ ਫ੍ਰੀ-ਫਾਰਮ ਡਿਸਪਲੇ ਨੂੰ ਹੀ ਯੂਜ਼ ਕੀਤਾ ਜਾਵੇਗਾ ਕਿਉਂਕਿ ਇਹ ਡਿਸਪਲੇ ਗੇਮ ਖੇਡਦੇ ਸਮੇਂ ਹਾਈ-ਐਂਡ ਗ੍ਰਾਫਿਕਸ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਦੀ ਹੈ।
