Nikon ਨੇ ਭਾਰਤ ’ਚ ਲਾਂਚ ਕੀਤਾ Z ਸੀਰੀਜ਼ ਦਾ ਸਭ ਤੋਂ ਸਸਤਾ ਮਿਰਰਲੈੱਸ ਕੈਮਰਾ

7/22/2020 11:49:01 AM

ਗੈਜੇਟ ਡੈਸਕ– ਨਿਕੋਨ ਨੇ ਭਾਰਤ ’ਚ ਨਵਾਂ ਮਿਰਰਲੈੱਸ ਕੈਮਰਾ Nikon Z5 ਲਾਂਚ ਕਰ ਦਿੱਤਾ ਹੈ। Nikon Z5 ਕੰਪਨੀ ਦੀ Z ਸੀਰੀਜ਼ ਦਾ ਸਭ ਤੋਂ ਸਸਤਾ ਕੈਮਰਾ ਹੈ। ਖ਼ਾਸ ਗੱਲ ਇਹ ਹੈ ਕਿ ਨਿਕੋਨ ਦੇ ਇਸ ਕੈਮਰੇ ’ਚ ਕੰਪਨੀ ਨੇ ਨਵਾਂ ਸੈਂਸਰ ਦਿੱਤਾ ਹੈ ਅਤੇ ਇਸ ਵਿਚ ਇਨ-ਬਾਡੀ ਇਮੇਜ ਸਟੇਬਿਲਾਈਜੇਸ਼ਨ (IBIS) ਵੀ ਮਿਲੇਗੀ। ਨਾਲ ਹੀ ਇਸ ਵਿਚ ਕੰਪਨੀ ਨੇ ਡਿਊਲ ਐੱਸ.ਡੀ. ਕਾਰਡ ਸਲਾਟ ਅਤੇ 30 ਫਰੇਮ ਪ੍ਰਤੀ ਸਕਿੰਟ ਦੀ ਦਰ ਨਾਲ 4ਕੇ ਵੀਡੀਓ ਰਿਕਾਰਡਿੰਗ ਦੀ ਵੀ ਸੁਪੋਰਟ ਦਿੱਤੀ ਹੈ। ਇਸ ਕੈਮਰੇ ਦੀ ਕੀਮਤ 1,13,995 ਰੁਪਏ ਹੈ ਅਤੇ ਇਸ ਦੀ ਵਿਕਰੀ 27 ਅਗਸਤ ਤੋਂ ਸ਼ੁਰੂ ਹੋਵੇਗੀ। 

PunjabKesari

ਨਾਲ ਮਿਲੇਗਾ NIKKOR Z 24-50mm ਕਿੱਟ ਲੈੱਨਜ਼
ਨਿਕੋਨ ਨੇ NIKKOR Z 24-50mm f/4-6.3 ਕਿੱਟ ਲੈੱਨਜ਼ ਵੀ ਪੇਸ ਕੀਤਾ ਹੈ ਜੋ ਕਿ ਜ਼ੈੱਡ ਸੀਰੀਜ਼ ਦਾ ਸਭ ਤੋਂ ਛੋਟਾ ਅਤੇ ਹਲਕਾ ਲੈੱਨਜ਼ ਹੈ। ਇਸ ਲੈੱਨਜ਼ ਨਾਲ Nikon Z5 ਨੂੰ 1,36,995 ਰੁਪਏ ’ਚ ਖਰੀਦਿਆ ਜਾ ਸਕੇਗਾ। 

- Nikon Z5 ’ਚ 24.3 ਮੈਗਾਪਿਕਸਲ ਦਾ ਫੁਲ ਫਰੇਮ ਸੈਂਸਰ ਦਿੱਤਾ ਗਿਆ ਹੈ। 
- 50ਐਕਸਿਸ IBIS, ਆਟੋਫੋਕਸ ਵਰਗੇ ਫੀਚਰਜ਼ ਇਸ ਵਿਚ ਮਿਲਦੇ ਹਨ। 
- ਇਸ ਵਿਚ ਡਿਊਲ ਐੱਸ.ਡੀ. ਕਾਰਡ ਸਲਾਟ ਦਾ ਆਪਸ਼ਨ ਦਿੱਤਾ ਗਿਆ ਹੈ। 
- ਇਸ ਕੈਮਰੇ ’ਚ ਕੰਪਨੀ ਨੇ ਆਈ ਡਿਟੈਕਸ਼ਨ ਆਟੋ ਫੋਕਸ ਦਿੱਤਾ ਹੈ ਜੋ ਕਿ ਇਨਸਾਨਾਂ ਅਤੇ ਜਾਨਵਰਾਂ ’ਤੇ ਕੰਮ ਕਰਦਾ ਹੈ। 
- ਇਸ ਵਿਚ 3.6 ਮਿਲੀਅਨ ਡਾਟ ਨਾਲ 3.2 ਇੰਚ ਦਾ ਐੱਲ.ਸੀ.ਡੀ. ਵਿਊ ਫਾਇੰਡਰ ਮਿਲੇਗਾ। 
- ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਇਕ ਵਾਰ ਫੁਲ ਚਾਰਜ ਹੋ ਕੇ 470 ਸ਼ਾਟਸ ਕਲਿੱਕ ਕਰਨ ’ਚ ਮਦਦ ਕਰੇਗੀ। 

PunjabKesari


Rakesh

Content Editor Rakesh