ਸਮਾਰਟਫੋਨਜ਼ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ Qualcomm ਦਾ ਇਹ ਪ੍ਰੋਸੈਸਰ

Saturday, Nov 09, 2019 - 12:35 PM (IST)

ਸਮਾਰਟਫੋਨਜ਼ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ Qualcomm ਦਾ ਇਹ ਪ੍ਰੋਸੈਸਰ

ਗੈਜੇਟ ਡੈਸਕ– ਮੋਬਾਇਲ ਫੋਨ ਪ੍ਰੋਸੈਸਰਜ਼ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਹੋਈ ਅਮਰੀਕੀ ਚਿੱਪ ਨਿਰਮਾਤਾ ਕੰਪਨੀ ਕੁਆਲਕਾਮ ਜਲਦੀ ਹੀ ਆਪਣੇ ਸਭ ਤੋਂ ਪਾਵਰਫੁੱਲ ਪ੍ਰੋਸੈਸਰ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਦਸੰਬਰ ’ਚ ਆਪਣੀ ਐਨੁਅਲ ਸਨੈਪਡ੍ਰੈਗਨ ਟੈੱਕ ਸਮਿਟ ਦਾ ਆਯੋਜਨ ਕੀਤਾ ਹੈ ਜਿਸ ਵਿਚ ਕੰਪਨੀ ਇਸ ਲੇਟੈਸਟ ਪ੍ਰੋਸੈਸਰ ਨੂੰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਦਿਖਾਏਗੀ ਅਤੇ ਇਸੇ ਦੌਰਾਨ ਇਸ ਦੇ ਫੀਚਰਜ਼ ਤੋਂ ਵੀ ਪਰਦਾ ਚੁੱਕਿਆ ਜਾਵੇਗਾ। 
- ਇਹ ਈਵੈਂਟ 3 ਦਸੰਬਰ ਤੋਂ 5 ਦਸੰਬਰ ਤਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਕੁਆਲਕਾਮ ਦਾ ਨਵਾਂ ਸਨੈਪਡ੍ਰੈਗਨ 865 ਪ੍ਰੋਸੈਸਰ ਇਸੇ ਈਵੈਂਟ ’ਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਦੋ ਵੇਰੀਐਂਟਸ ’ਚ ਲਿਆਇਆ ਜਾਵੇਗਾ। ਇਨ੍ਹਾਂ ’ਚੋਂ ਪਹਿਲਾ ਵੇਰੀਐਂਟ 4ਜੀ ਮਾਡਮ LTE ਸਰਵਿਸਿਜ਼ ਦੇ ਨਾਲ ਆਏਗਾ ਉਥੇ ਹੀ ਦੂਜੇ ਵੇਰੀਐਂਟ ਨੂੰ 5ਜੀ ਮਾਡਮ ਦੇ ਨਾਲ ਲਾਂਚ ਕੀਤਾ ਜਾਵੇਗਾ। 

PunjabKesari

ਬਿਹਤਰੀਨ ਪਰਫਾਰਮੈਂਸ
ਪਰਫਾਰਮੈਂਸ ਦੇ ਮਾਮਲੇ ’ਚ ਨਵਾਂ ਪ੍ਰੋਸੈਸਰ ਪਿਛਲੇ ਚਿੱਪਸੈੱਟਸ ਦੇ ਮੁਕਾਬਲੇ ਕਿਤੇ ਜ਼ਿਆਦਾ ਤੇਜ਼ ਹੋਵੇਗਾ, ਇਸ ਵਿਚ ਕੋਈ ਦੋ ਰਾਏ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਕੁਆਲਕਾਮ ਦਾ ਇਹ ਨਵਾਂ ਪ੍ਰੋਸੈਸਰ ਹੁਵਾਵੇਈ ਦੇ Kirin 990, ਐਪਲ ਦੇ A13 Bionic ਅਤੇ ਸੈਮਸੰਗ ਦੇ Exynos 9825 ਪ੍ਰੋਸੈਸਰ ਨੂੰ ਸਖਤ ਟੱਕਰ ਦੇਵੇਗਾ। ਉਮੀਦ ਹੈ ਕਿ ਸਾਲ 2020 ’ਚ ਆਉਣ ਵਾਲੇ ਕਈ ਨਵੇਂ ਹਾਈ ਐਂਡ ਸਮਾਰਟਫੋਨਜ਼ ’ਚ ਕੁਆਲਕਾਮ ਦਾ ਇਹੀ ਨਵਾਂ ਪ੍ਰੋਸੈਸਰ ਦੇਖਣ ਨੂੰ ਮਿਲੇਗਾ। 


Related News