21ਜਨਵਰੀ ਨੂੰ ਲਾਂਚ ਹੋਵੇਗੀ Yamaha ਦੀ ਇਹ ਸ਼ਾਨਦਾਰ ਬਾਈਕ
Sunday, Jan 13, 2019 - 02:20 PM (IST)

ਆਟੋ ਡੈਸਕ-ਦੋਪਹੀਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ 21 ਜਨਵਰੀ ਨੂੰ ਭਾਰਤ 'ਚ FZ16 ABS ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਬਾਈਕ ਦੀ ਬ੍ਰੇਕਿੰਗ ਨੂੰ ਮਜ਼ਬੂਤ ਕਰਨ ਲਈ ਇਸ ਨੂੰ ਏ. ਬੀ. ਐੱਸ ਤੋਂ ਅਪਡੇਟ ਕੀਤਾ ਹੈ। ਉਥੇ ਹੀ ਬਾਈਕ 'ਚ ਮਸਕਿਊਲਰ ਟੈਂਕ ਐਕਸੀਟੈਂਡਿਡ ਸਰਾਊਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਦੇ ਨਵੇਂ ਹੈੱਡਲੈਂਪ ਕਲਸਟਰ FZ25 ਦੀ ਤਰ੍ਹਾਂ ਹੀ ਹੈ ਇਸ 'ਚ ਛੋਟਾ ਸੰਗੀ ਪੈਨ, ਨਵੇਂ ਡਿਜ਼ਾਈਨ ਦੇ ਰੀਅਰ ਟਾਇਰ ਹਗਰ ਤੇ ਪਿੱਛੇ ਦਾ ਸੈਕਸ਼ਨ ਵੀ ਇਸ ਵਾਰ ਥੋੜ੍ਹਾ ਛੋਟਾ ਕੀਤਾ ਗਿਆ ਹੈ।
ਕੀਮਤ
ਯਾਮਾਹਾ FZ16 'ਚ ਸਿੰਗਲ-ਚੈਨਲ ਏ. ਬੀ. ਐੱਸ ਹੀ ਦਿੱਤਾ ਜਾਵੇਗਾ ਤੇ ਏ. ਬੀ. ਐੱਸ ਦੇ ਕਾਰਨ ਇਸ ਦੀ ਕੀਮਤ 'ਚ ਵੀ ਕਰੀਬ 8,000 ਤੋਂ 10,000 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਲਾਂਚ ਤੋਂ ਬਾਅਦ ਭਾਰਤ 'ਚ ਇਸ ਦਾ ਮੁਕਾਬਲਾ ਬਜਾਜ਼ ਪਲਸਰ ਐੱਨ. ਐੱਸ160 ਤੇ ਟੀਵੀਏਸ ਅਪਾਚੇ 160 4ਵੀ ਨਾਲ ਹੋਵੇਗਾ। ਇੰਜਣ
ਯਾਮਾਹਾ FZ16 ਦੇ ਇੰਜਣ 'ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੌਜੂਦਾ 149 ਸੀ. ਸੀ ਦਾ ਸਿੰਗਲ-ਸਿਲਿੰਡਰ ਇੰਜਣ 13 ਬੀ. ਐਚ.ਪੀ ਦੀ ਪਾਵਰ ਤੇ 12.8 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ । ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ। ਉਥੇ ਹੀ ਸਸਪੈਂਸ਼ਨ ਲਈ ਇਸ ਦੇ ਫਰੰਟ 'ਚ ਟੈਲੀਸਕੋਪਿਕ ਫਾਰਕਸ ਤੇ ਰੀਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ।