ਹੁਣ ਲੈਪਟਾਪ ''ਚ ਵੀ ਇਸਤੇਮਾਲ ਕਰ ਸਕੋਗੇ AI ਚੈਟਬੋਟ Bing, ਵਿੰਡੋਜ਼ ਨਾਲ ਵੀ ਲਿੰਕ ਹੋ ਸਕੇਗਾ ਆਈਫੋਨ

Friday, Mar 03, 2023 - 01:30 PM (IST)

ਗੈਜੇਟ ਡੈਸਕ- ਮਾਈਕ੍ਰੋਸੈਫਟ ਨੇ ਵਿੰਡੋਜ਼ 11 ਲਈ ਨਵੀਂ ਅਪਡੇਟ ਜਾਰੀ ਕਰ ਦਿੱਤੀ ਹੈ। ਨਵੀਂ ਅਪਡੇਟ ਦੇ ਨਾਲ ਏ.ਆਈ. ਆਧਾਰਿਤ ਬਿੰਗ ਸਰਚ ਇੰਜਣ ਨੂੰ ਵਿੰਡੋਜ਼ 11 ਟਾਸਕਬਾਰ 'ਚ ਸ਼ਾਮਿਲ ਕੀਤਾ ਗਿਆ ਹੈ। ਯਾਨੀ ਹੁਣ ਲੈਪਟਾਪ ਯੂਜ਼ਰਜ਼ ਵੀ ਏ.ਆਈ. ਆਧਾਰਿਤ ਚੈਟਬੋਟ ਇਸਤੇਮਾਲ ਕਰ ਸਕਣਗੇ। ਨਾਲ ਹੀ ਕੰਪਨੀ ਨੇ ਆਈ.ਓ.ਐੱਸ. ਡਿਵਾਈਸ ਲਈ ਵੀ ਫੋਨ ਲਿੰਕ ਦੀ ਉਪਲੱਬਧਤਾ ਦਾ ਐਲਾਨ ਕੀਤਾ ਹੈ, ਇਹ ਸੁਵਿਧਾ ਪਹਿਲਾਂ ਤੋਂ ਹੀ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਹੈ। ਨਵੇਂ ਏ.ਆਈ. ਆਧਾਰਿਤ ਬਿੰਗ ਦੇ ਨਾਲ ਕੰਪਨੀ ਦਾ ਦਾਅਵਾ ਹੈ ਕਿ ਯੂਜ਼ਰਜ਼ ਹੁਣ ਪਹਿਲਾਂ ਨਾਲੋਂ ਜ਼ਿਆਦਾ ਫਾਸਟ ਤਰੀਕੇ ਨਾਲ ਆਪਣੇ ਜਵਾਬ ਲੱਭ ਸਕਣਗੇ। 

ਕੰਪਨੀ ਨੇ ਬਲਾਗ ਪੋਸਟ 'ਚ ਕੀਤਾ ਐਲਾਨ

ਮਾਈਕ੍ਰੋਸਾਫਟ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਇਹ ਨਵੀਂ ਅਪਡੇਟ ਲੱਖਾਂ ਵਿੰਡੋਜ਼ 11 ਯੂਜ਼ਰਜ਼ ਨੂੰ ਕੰਪਿਊਟਿੰਗ ਦਾ ਅਗਲਾ ਯੁੱਗ ਪ੍ਰਦਾਨ ਕਰੇਗੀ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਏ.ਆਈ. ਆਧਾਰਿਤ ਬਿੰਗ ਅਤੇ ਐੱਜ ਬ੍ਰਾਊਜ਼ਰ ਵੀ ਪੇਸ਼ ਕੀਤਾ ਹੈ, ਜਿਸ ਨੂੰ ਨਵੀਂ ਅਪਡੇਟ ਦੇ ਨਾਲ ਟਾਸਕਬਾਰ 'ਚ ਜੋੜਿਆ ਜਾ ਰਿਹਾ ਹੈ।

ਆਈਫੋਨ ਨੂੰ ਵਿੰਡੋਜ਼ ਨਾਲ ਕਰ ਸਕੋਗੇ ਲਿੰਕ

ਮਾਈਕ੍ਰੋਸਾਫਟ ਦੀ ਨਵੀਂ ਅਪਡੇਟ ਤੋਂ ਬਾਅਦ ਆਈ.ਓ.ਐੱਸ. ਯੂਜ਼ਰਜ਼ ਵੀ ਆਪਣੇ ਡਿਵਾਈਸ ਵਿੰਡੋਜ਼ ਦੇ ਨਾਲ ਆਸਾਨੀ ਨਾਲ ਕੁਨੈਕਟ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਫੋਟੋਜ਼ ਐਪਲੀਕੇਸ਼ਨ 'ਚ ਆਈ ਕਲਾਊਡ ਇੰਟੀਗ੍ਰੇਸ਼ਨ ਦੇ ਨਾਲ ਆਈਫੋਨ ਦੀਆਂ ਫੋਟੋਜ਼ ਤਕ ਆਸਾਨ ਪਹੁੰਚ ਮਿਲਦੀ ਹੈ। ਇਹ ਸੁਵਿਧਾ ਸਭ ਤੋਂ ਪਹਿਲਾਂ ਵਿੰਡੋਜ਼ ਇਨਸਾਈਡਰ ਦੇ ਪ੍ਰੀਵਿਊ ਦੇ ਰੂਪ 'ਚ ਉਪਲੱਬਧ ਹੋਵੇਗੀ। ਯਾਨੀ ਹੁਣ ਆਈਫੋਨ ਯੂਜ਼ਰਜ਼ ਵੀ ਮਾਈਕ੍ਰੋਸਾਫਟ ਵਿੰਡੋਜ਼ ਦਾ ਇਸਤੇਮਾਲ ਬਿਨਾਂ ਕਿਸੇ ਸਮੱਸਿਆ ਦੇ ਕਰ ਸਕਣਗੇ। 

ਮਿਲਣਗੇ ਇਹ ਨਵੇਂ ਫੀਚਰਜ਼

ਵਿੰਡੋਜ਼ 11 ਯੂਜ਼ਰਜ਼ ਨੂੰ ਨਵੀਂ ਅਪਡੇਟ 'ਚ ਕਈ ਹੋਰ ਫੀਚਰ ਅਤੇ ਸੁਧਾਰ ਵੀ ਮਿਲਣ ਵਾਲੇ ਹਨ। ਯੂਜ਼ਰਜ਼ ਹੁਣ ਸਨੀਲਿੰਗ ਟੂਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਸਕਰੀਨ ਰਿਕਾਰਡ ਕਰ ਸਕਣਗੇ। ਇਸ ਲਈ ਯੂਜ਼ਰਜ਼ ਨੂੰ ਸਿਰਫ ਐਪਲੀਕੇਸ਼ਨ ਲਾਂਚ ਕਰਨ ਅਤੇ ਰਿਕਾਰਡ ਨੂੰ ਸਿਲੈਕਟ ਕਰਨ ਦੀ ਲੋੜ ਹੈ। ਨਵੀਂ ਅਪਡੇਟ 'ਚ ਨੋਟਪੈਡ ਐਪਲੀਕੇਸ਼ਨ 'ਚ ਟੈਬ ਵੀ ਮਿਲਦਾ ਹੈ, ਜੋ ਯੂਜ਼ਰਜ਼ ਨੂੰ ਡਾਟਾ ਨੂੰ ਆਸਾਨੀ ਨਾਲ ਮੈਨੇਜ ਕਰਨ ਅਤੇ ਨੋਟਸ ਵਿਚ ਸਵਿੱਚ ਕਰਨ ਦੀ ਸੁਵਿਧਾ ਦੇਵੇਗਾ। ਨਵਾਂ ਟੈਬ ਬਣਾਉਣ ਲਈ ਯੂਜ਼ਰਜ਼ ਨੂੰ ਨੋਟਪੈਡ ਐਪਲੀਕੇਸ਼ਨ ਖੋਲ੍ਹ ਕੇ + ਆਈਕਨ 'ਤੇ ਕਲਿੱਕ ਕਰਨਾ ਹੋਵੇਗਾ।


Rakesh

Content Editor

Related News