ਟੈਸਟਿੰਗ ਦੇ ਦੌਰਾਨ ਨਜ਼ਰ ਆਈ Volkswagen Tiguan, ਮਈ ਮਹੀਨੇ ਭਾਰਤ ''ਚ ਹੋਵੇਗੀ ਲਾਂਚ
Saturday, Apr 15, 2017 - 03:26 PM (IST)

ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਭਾਰਤ ''ਚ ਇਨ ਦਿਨੀ ਟਿਗਵਾਨ ਦੀ ਟੈਸਟਿੰਗ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕੰਪਨੀ ਨੇ ਇਸ ਤੋਂ ਪਹਿਲਾਂ ਐਮੀਓ ਅਤੇ ਪੋਲੋ GTI ਨੂੰ ਲਾਂਚ ਕੀਤਾ ਸੀ। ਧਿਆਨ ਯੋਗ ਹੈ ਕੰਪਨੀ ਨੇ ਕੁੱਝ ਦਿਨ ਪਹਿਲਾਂ ਹੀ ਘੋਸ਼ਣਾ ਕੀਤੀ ਸੀ ਕਿ ਉਹ ਇਸ ਸਾਲ ਭਾਰਤ ''ਚ ਨਵੀਂ ਟਿਗਵਾਨ ਅਤੇ ਪਸਾਤ ਨੂੰ ਲਾਂਚ ਕਰੇਗਾ। ਜਾਣਕਾਰਾਂ ਦੀ ਮੰਨੀਏ ਤਾਂ ਕੰਪਨੀ ਆਪਣੀ ਨਵੀਂ ਟਿਗਵਾਨ ਨੂੰ ਮਈ ਤੱਕ ਭਾਰਤ ''ਚ ਲਾਂਚ ਕਰ ਦੇਵੇਗੀ ਅਤੇ ਇਸ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਕਰ ਦੇਵੇਗੀ ।
ਭਾਰਤ ''ਚ ਹੀ ਬਣਾਈ ਜਾਵੇਗੀ ਇਹ ਕਾਰ
ਫਾਕਸਵੈਗਨ ਦੀ ਨਵੀਂ ਟਿਗਵਾਨ MQB ਪਲੇਫਾਰਮ ''ਤੇ ਬਣੀ ਹੋਵੇਗੀ। ਇਸ ਕਾਰ ਨੂੰ ਭਾਰਤ ''ਚ ਹੀ ਬਣਾਇਆ ਜਾਵੇਗਾ। ਇਸ ਕਾਰ ਦੇ ਕੁੱਝ ਪਾਰਟਸ ਸਕੌਡਾ ਸੁਪਰਬ ਅਤੇ ਜਲਦ ਆਉਣ ਵਾਲੀ ਕੋਡਿਐਕ S”V ਤੋਂ ਲਏ ਜਾਣਗੇ। ਟਿਗਵਾਨ ਭਾਰਤ ''ਚ ਫਾਕਸਵੈਗਨ ਦੀ ਦੂਜੀ ਐੱਸ. ਯੂ. ਵੀ. ਹੋਵੇਗੀ। ਇਹ ਕੰਪਨੀ ਲਈ ਕਾਫ਼ੀ ਅਹਿਮ ਇਸ ਲਈ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੰਪਨੀ ਨੇ ਟਾਰੇਗ ਨੂੰ ਇੱਥੇ ਉਤਾਰਿਆ ਸੀ। ਜਿਸ ਨੂੰ ਸਾਲ 2014 ''ਚ ਬੰਦ ਕਰ ਦਿੱਤਾ ਗਿਆ। ਟੈਸਟਿੰਗ ਦੇ ਦੌਰਾਨ ਵੇਖੀ ਗਈ ਦੋਨੋਂ ਟਿਗਵਾਨ ''ਚ 2.0 ਲਿਟਰ ਦਾ ਡੀਜ਼ਲ ਦਾ ਇੰਜਨ ਲਗਾ ਹੈ। ਇਹ ਇੰਜਣ 150PS ਦੀ ਪਾਵਰ ਅਤੇ 340Nm ਦਾ ਟਾਰਕ ਦਿੰਦਾ ਹੈ। ਇੰਜਣ 7-ਸਪੀਡ 4S7 ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੈ ।
ਇਸ ਕਾਰ ''ਚ ਫਾਕਸਵੈਗਨ ਦਾ 4ਮੋਸ਼ਨ ਆਲ-ਵ੍ਹੀਲ ਡਰਾਇਵ ਸਿਸਟਮ ਦਿੱੱਤਾ ਜਾਵੇਗਾ। ਉਮੀਦ ਹੈ ਆਲ-ਵ੍ਹੀਲ ਡਰਾਇਵ ਦੀ ਸਹੂਲਤ ਟਾਪ ਵੇਰਿਅੰਟ ''ਚ ਹੀ ਮਿਲੇਗੀ। ਟਿਗਵਾਨ ''ਚ ਟੱਚ-ਸਕ੍ਰੀਨ ਇੰਫੋਟੇਂਮੇਂਟ ਸਿਸਟਮ, ਥਰੀ-ਜੋਨ ਕਲਾਇਮੇਟ ਕੰਟਰੋਲ, ਵੈਂਟੀਲੇਟੇਡ ਸੀਟ, ਐੱਲ. ਈ. ਡੀ ਹੈੱਡਲਾਈਟਾਂ ਅਤੇ ਐੱਲ. ਈ. ਡੀ ਟੇਲ ਲਾਈਟਾਂ ਮਿਲ ਸਕਦੀਆਂ ਹਨ। ਇਸ ਦੀ ਕੀਮਤ 20 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦਾ ਮੁਕਾਬਲਾ ਹੁੰਡਈ ਦੀ ਟਿਊਸਾਨ ਤੋਂ ਹੋਵੇਗਾ। ਕੰਪਨੀ ਇਸ ਦੀ ਕੀਮਤ 25 ਤੋਂ 30 ਲੱਖ ਰੁਪਏ ਦੇ ਕਰੀਬ ਕਰੀਬ ਰੱਖ ਸਕਦੀ ਹੈ।