ਟੋਇਟਾ ਫਾਰਚੂਨਰ ਫੇਸਲਿਫਟ ਅਤੇ ਲੇਜੇਂਡਰ ਦਾ ਨਵਾਂ ਟੀਜ਼ਰ ਜਾਰੀ

01/04/2021 12:51:31 PM

ਆਟੋ ਡੈਸਕ– ਟੋਇਟਾ ਫਾਰਚੂਨਰ ਦੇ ਫੇਸਲਿਫਟ ਅਤੇ ਲੇਜੇਂਡਰ ਮਾਡਲ ਨੂੰ 6 ਜਨਵਰੀ 2021 ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਟੋਇਟਾ ਨੇ ਇਸ ਦਾ ਨਵਾਂ ਟੀਜ਼ਰ ਜਾਰੀ ਕਰ ਦਿੱਤਾ ਹੈ, ਜਿਸ ਵਿਚ ਤੁਸੀਂ ਇਸ ਦੀ ਨਵੀਂ ਲੁੱਕ ਦੀ ਝਲਕ ਵੇਖ ਸਕਦੇ ਹੋ। ਨਵੇਂ ਟੀਜ਼ਰ ’ਚ ਟੋਇਟਾ ਫਾਰਚੂਨਰ ਫੇਸਲਿਫਟ ਅਤੇ ਲੇਜੇਂਡਰ ਮਾਡਲ ਦੀਆਂ ਹੈੱਡਲਾਈਟਾਂ ਵਿਖਾਈਆਂ ਗਈਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਟੋਇਟਾ ਫਾਰਚੂਨਰ ਨੂੰ ਇਕ ਫੇਸਲਿਫਟ ਅਵਤਾਰ ’ਚ ਲਿਆਇਆ ਜਾਵੇਗਾ, ਇਸ ਤੋਂ ਇਲਾਵਾ ਇਸ ਦੇ ਇਕ ਸੁਪੋਰਟੀ ਮਾਡਲ ਲੇਜੇਂਡਰ ਨੂੰ ਵੀ ਲਾਂਚ ਕੀਤਾ ਜਾਵੇਗਾ। ਸਾਹਮਣੇ ਆਏ ਟੀਜ਼ਰ ’ਚ ਤੁਸੀਂ ਫੇਸਲਿਫਟ ਮਾਡਲ ਦੇ ਸਿੰਗਲ ਪ੍ਰੋਜੈਕਟਰ ਹੈੱਡਲੈਂਪ, ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਵੇਖ ਸਕਦੇ ਹੋ। 

PunjabKesari

ਇਸ ਦੇ ਡਿਜ਼ਾਇਨ ’ਚ ਇਸ ਵਾਰ ਕੰਪਨੀ ਨੇ ਕਾਫੀ ਬਦਲਾਅ ਕੀਤੇ ਹਨ। ਇਸ ਵਿਚ ਫੁਲ ਐੱਲ.ਈ.ਡੀ. ਹੈੱਡਲੈਂਪ, ਪਤਲੀ ਗਲਾਸੀ ਬਲੈਕ ਫਰੰਟ ਗਰਿੱਲ, ਵੱਡੇ ਏਅਰ ਡੈਮ ਅਤੇ ਦੋਵਾਂ ਕਿਨਾਰਿਆਂ ’ਤੇ ਫੋਗ ਲਾਈਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਵਿਚ 20 ਇੰਚ ਦੇ ਵੱਡੇ ਅਲੌਏ ਵ੍ਹੀਲ ਅਤੇ ਰੀਅਰ ’ਚ ਅਪਡੇਟਿਡ ਬੰਪਰ ਵੀ ਦਿੱਤਾ ਗਿਆ ਹੈ। ਲੇਜੇਂਡਰ ਮਾਡਲ ’ਚ ਡਿਊਲ ਟੋਨ ਬਲੈਕ ਅਤੇ ਮਰੂਨ ਇੰਟੀਰੀਅਰ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ। 

PunjabKesari

ਟੋਇਟਾ ਫਾਰਚੂਨਰ ਫੇਸਲਿਫਟ ਦੇ ਜਿਥੇ 9 ਮਾਡਲਾਂ ਲਿਆਏ ਜਾਣਗੇ ਉਥੇ ਹੀ ਲੇਜੇਂਡਰ ਮਾਡਲ ਨੂੰ ਸਿਰਫ ਇਕ ਹੀ ਮਾਡਲ ’ਚ ਮੁਹੱਈਆ ਕੀਤਾ ਜਾਵੇਗਾ। ਇਸ ਵਿਚ 9 ਇੰਚ ਦਾ ਇੰਫੋਟੇਨਮੈਂਟ ਸਿਸਟਮ ਲੱਗਾ ਹੋਵੇਗਾ ਜੋ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸੁਪੋਰਟ ਕਰੇਗਾ। 

 

ਇੰਜਣ
ਇਸ ਵਿਚ ਪਹਿਲਾ 2.8-ਲੀਟਰ, 4-ਸਿਲੰਡਰ ਡੀਜ਼ਲ ਇੰਜਣ ਅਤੇ ਦੂਜਾ 2.7-ਲੀਟਰ ਪੈਟਰੋਲ ਇੰਜਣ ਆਪਸ਼ਨ ਦਿੱਤਾ ਜਾ ਸਕਦਾ ਹੈ। ਜਿਥੇ ਇਸ ਦਾ ਡੀਜ਼ਲ ਇੰਜਣ 201 ਬੀ.ਐੱਚ.ਪੀ. ਦੀ ਪਾਵਰ ਅਤੇ 500 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ ਉਥੇ ਹੀ ਪੈਟਰੋਲ ਮਾਡਲ 164 ਬੀ.ਐੱਚ.ਪੀ. ਦੀ ਪਾਵਰ ਅਤੇ 245 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ।


Rakesh

Content Editor

Related News