ਸ਼ਾਨਦਾਰ ਲੁੱਕ ਤੇ ਜ਼ਬਰਦਸਤ ਫੀਚਰਜ਼ ਨਾਲ ਆ ਰਹੀ ਨਵੀਂ Renault Duster
Saturday, Mar 12, 2022 - 04:02 PM (IST)
 
            
            ਆਟੋ ਡੈਕਸ– ਭਾਰਤੀ ਬਜ਼ਾਰ ’ਚ ਰੇਨੋ ਨੇ ਮਿਡ-ਸਾਇਜ਼ ਐੱਸ.ਯੂ.ਵੀ. ਦੀ ਸ਼ੁਰੂਆਤ ਡਸਟਰ (Renault Duster) ਨਾਲ ਕੀਤੀ ਸੀ। ਹਾਲਾਂਕਿ ਕੰਪਨੀ ਨਵੇਂ ਫੀਚਰ ਅਤੇ ਅਪਡੇਟ ਦੇ ਮਾਮਲੇ ’ਚ ਕੋਈ ਖਾਸ ਬਦਲਾਅ ਨਹੀਂ ਦੇ ਪਾਈ ’ਤੇ ਵਿਕਰੀ ’ਚ ਪਿਛੜ ਗਈ, ਜਿਸਦੇ ਬਾਅਦ ਕੰਪਨੀ ਨੇ ਡਸਟਰ ਦਾ ਉਤਪਾਦ ਭਾਰਤੀ ਬਜ਼ਾਰ ’ਚ ਬੰਦ ਕਰ ਦਿੱਤਾ ਸੀ। ਹਾਲਾਂਕਿ, ਹੁਣ ਕੰਪਨੀ ਇਕ ਵਾਰ ਫਿਰ ਬਾਜ਼ਾਰ ’ਚ ਪਕੜ ਬਣਾਉਣ ਦੇ ਲਈ ਜ਼ੋਰਦਾਰ ਵਾਪਸੀ ਕਰ ਰਹੀ ਹੈ। ਕੰਪਨੀ ਜਲਦ ਹੀ ਬਿਲਕੁਲ ਨਵੀਂ ਰੇਨੋ ਡਸਟਰ ਨੂੰ ਲੈ ਕੇ ਆ ਰਹੀ ਹੈ ਅਤੇ ਇਹ ਇਸ ਸਾਲ ਦੇ ਅੰਤ ’ਚ ਲਾਂਚ ਹੋ ਸਕਦੀ ਹੈ।
ਮੌਜੂਦਾ ਸਮੇਂ ’ਚ ਕੰਪਨੀ ਤੀਜੀ ਜਰਨੇਸ਼ਨ ਦੀ ਡਸਟਰ ’ਤੇ ਕੰਮ ਕਰ ਰਹੀ ਹੈ। ਖਾਸ ਗੱਲ ਹੈ ਕਿ ਇਹ ਨਵੀਂ ਗੱਡੀ ਹੋਣ ਦੇ ਨਾਲ ਹੀ ਨਾਲ ਨਵੇਂ  CMF-B ਪਲੇਟਫਾਰਮ ਦੇ ਨਾਲ ਆਵੇਗੀ।
ਕਿਹੋ ਜਿਹੀਦੀ ਹੋਵੇਗੀ ਲੁੱਕ
ਇਹ ਕਾਰ ਦੇਖਣ ਨੂੰ ਬਹੁਤ ਆਕਸ਼ਕ ਹੈ ਅਤੇ ਜੇਕਰ ਸਹੀ ਕਿਮਤ ਤੇ ਇਸ ਨੂੰ ਲਾਂਚ ਕੀਤਾ ਜਾਵੇ ਇਹ ਮਿਡ ਸਾਇਜ਼ SUV ਸੈਗਮੈਂਟ ’ਚ ਹਲਚਲ ਮਚਾ ਸਕਦੀ ਹੈ।
ਮਾਡਰਨ ਫੀਚਰਜ਼ ਵਾਲੀ ਹੈ ਡਸਟਰ
ਰਿਪੋਰਟ ਮੁਤਾਬਕ, ਨਵੀਂ ਕਾਰ ਦਾ ਡਿਜ਼ਾਇਨ ਪਹਿਲਾਂ ਦੀ ਡਸਟਰ ਵਰਗਾ ਲਗਦਾ ਹੈ ਜਿਸ ਵਿਚ ਕੁਝ ਮਾਡਰਨ ਫੀਚਰਜ਼ ਨੂੰ ਵੀ ਜੜਿਆ ਜਾਵੇਗਾ ਤਾਂ ਜੋ ਇਹ ਮੁਕਾਬਲੇ ਦੀਆਂ ਬਾਕੀ ਕਾਰਾਂ ਦਾ ਮੁਕਾਬਲਾ ਕਰ ਸਕੇ। ਹਾਲਾਂਕਿ, ਵੱਡੇ ਫਲੇਅਰਡ ਵ੍ਹੀਲ ਆਰਚ, ਸਕਵਾਇਰ ਆਫ ਫੈਂਡਰ, ਇਕ ਇੰਟੀਗ੍ਰੇਟਿਡ ਹੈੱਡਲਾਈਟ ਅਤੇ ਗਰਿੱਲ ਅਤੇ ਆਫ ਰੋਡਰ ਵਰਗੇ ਪਹਿਲਾਂ ਵਾਲੇ ਫੀਚਰਜ਼ ਇਸ ਵਿਚ ਸ਼ਾਮਿਲ ਹੋਣਗੇ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਨਵੀਂ ਡਸਟਰ ਹਾਈਬ੍ਰਿਡ ਸਿਸਟਮ ਦੇ ਨਾਲ ਆਏਗੀ, ਜਿਸ ਨਾਲ ਈਂਧਣ ਦੇ ਮਾਮਲੇ ’ਚ ਵੀ ਇਹ ਕਿਫਾਇਤੀ ਹੋਵੇਗੀ। 
ਕੀਮਤ ਨੂੰ ਦੇਖਦੇ ਹੋਏ ਥਰਡ ਜਨਰੇਸ਼ਨ ’ਚ ਕਈ ਬਿਹਤਰੀਨ ਫੀਚਰਜ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਉਨ੍ਹਾਂ ਗਾਹਕਾਂ ਨੂੰ ਟਾਰਗੇਟ ਕਰੇਗੀ ਜੋ ਇਕ ਸਾਧਾਰਣ ਕਾਰ ਦੀ ਭਾਲ ’ਚ ਹਨ ਜੋ ਆਫ-ਰੋਡ ਜਾ ਸਕੇ। ਇਸਨੂੰ ਪਲੱਗ-ਇਨ ਹਾਈਬ੍ਰਿਡ ਪਾਵਰਟ੍ਰੇਨ ਦੇ ਨਾਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸਾਡੇ ਬਾਜ਼ਾਰ ’ਚ ਇਕ ਪਲੱਗ-ਇਨ ਹਾਈਬ੍ਰਿਡ ਮਾਡਲ ਵੀ ਲਾਂਚ ਕੀਤਾ ਜਾ ਸਕਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            