OnePlus 5 ਸਮਾਰਟਫੋਨ ਲਈ ਰੀਲੀਜ਼ ਹੋਈ ਨਵੀਂ Oreo ਅਪਡੇਟ

Saturday, Dec 16, 2017 - 08:15 PM (IST)

OnePlus 5 ਸਮਾਰਟਫੋਨ ਲਈ ਰੀਲੀਜ਼ ਹੋਈ ਨਵੀਂ Oreo ਅਪਡੇਟ

ਜਲੰਧਰ-ਵਨਪਲੱਸ 5T ਸਮਾਰਟਫੋਨ ਨੂੰ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ ਅਤੇ ਇਹ ਚੀਨੀ ਕੰਪਨੀ ਦੀ ਲਾਈਨ-ਅਪ 'ਚ ਮੌਜੂਦਾ ਫਲੈਗਸ਼ਿਪ ਸਮਾਰਟਫੋਨ ਹੈ। ਇਸ ਸਾਲ ਜੂਨ 'ਚ ਲਾਂਚ ਕੀਤੇ ਗਏ ਵਨਪਲੱਸ 5 ਸਮਾਰਟਫੋਨ ਨੂੰ ਜਲਦ ਹੀ ਆਕਸੀਜਨ OS ਅਤੇ ਐਂਡਰਾਇਡ ਓਰੀਓ ਦੇ ਲੇਂਟੈਸਟ ਵਰਜਨ ਲਈ ਸਟੇਬਲ OTA ਅਪਡੇਟ ਪ੍ਰਾਪਤ ਕਰਨ ਦੀ ਉਮੀਦ ਹੈ, ਪਰ ਇਸ ਦੇ ਬਿਲਡ ਅਪ 'ਚ ਕੰਪਨੀ ਦੇ ਉਪਕਰਣ ਲਈ ਪਹਿਲਾਂ ਤੋਂ ਹੀ ਓਪਨ ਬੀਟਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਮਹੀਨੇ ਐਂਡਰਾਇਡ ਓਰੀਓ ਦੇ ਆਧਾਰ 'ਤੇ ਵਨਪਲੱਸ 5 ਸਮਾਰਟਫੋਨ ਲਈ ਪਹਿਲਾਂ ਓਪਨ ਬੀਟਾ ਨੂੰ ਰੀਲੀਜ਼ ਕੀਤਾ ਗਿਆ ਸੀ ਅਤੇ ਅੱਜ ਕੰਪਨੀ ਡਿਵਾਇਸ ਲਈ ਦੂਜੇ ਓਪਨ ਬੀਟਾ ਨੂੰ ਅੱਗੇ ਵਧਾ ਰਹੀਂ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਸਾਫਟਵੇਅਰ ਐਂਡਰਾਇਡ ਓਰੀਓ 8.0 ਫੋਨ 'ਤੇ ਚੱਲ ਰਿਹਾ ਹੈ ਅਤੇ ਕੁਝ ਸੁਧਾਰ ਕੀਤੇ ਗਏ ਹਨ, ਪਰ ਹੁਣ ਸਾਫਟਵੇਅਰ ਦਾ ਇਕ ਓਪਨ ਬੀਟਾ ਵਰਜਨ ਹੈ ਜੋ ਇਹ ਸਟਾਕ ਸਾਫਟਵੇਅਰ ਦੇ ਰੂਪ 'ਚ ਸਟੇਬਲ ਹੈ। ਤੁਹਾਡੇ ਫੋਨ 'ਤੇ ਇਸਨੂੰ ਇੰਸਟਾਲ ਕਰਦੇ ਸਮੇਂ ਡਿਵਾਇਸ 'ਚ ਡਾਟਾ ਜਾਂ ਇਨਸਟੈਬਿਲਿਟੀ ਲਈ ਸਮੱਸਿਆ ਆ ਸਕਦੀ ਹੈ ਅਤੇ ਇਸ  ਲਈ ਸਿਰਫ ਉਹ ਯੂਜ਼ਰਸ ਦੁਆਰਾ ਸਾਫਟਵੇਅਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੋ ਇਹ ਸਮੱਸਿਆ ਨੂੰ ਸਮਝਦੇ ਹਨ।

ਵਨਪਲੱਸ 5 ਸਮਾਰਟਫੋਨ ਲਈ ਦੂਜਾ ਓਪਨ ਬੀਟਾ 'ਚ ਕੁਝ ਸੁਧਾਰ ਵੀ ਕੀਤੇ ਗਏ ਹਨ, ਜਿਸ 'ਚ ਫਿਕਸ ਅਤੇ ਸ਼ਾਰਟਕਟ ਸਮੱਸਿਆਵਾਂ 'ਚ ਸੁਧਾਰ , ਕੈਮਰਾ UI 'ਚ ਸੁਧਾਰ, F4v ਵੀਡੀਓ ਫਾਇਲ ਫਾਰਮੈਂਟ ਨੂੰ ਜੋੜਨ ਅਤੇ ਵੱਡੀਆ ਫਾਇਲਾਂ ਨੂੰ ਹਟਾਉਣਾ, ਵਾਈਬ੍ਰੇਸ਼ਨ ਸੈਟਿੰਗਸ, ਬਲੂਟੁੱਥ ਆਡੀਓ ਅਤੇ ਹੋਰ ਬੱਗ ਫਿਕਸ ਸੁਧਾਰ ਗਏ ਹਨ। ਅਪਡੇਟ ਨਵੰਬਰ 2017 'ਚ ਡਿਵਾਇਸ ਦੇ ਐਂਡਰਾਇਡ ਸੁਰੱਖਿਆ ਪੈਚ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਜੇਕਰ ਤੁਹਾਡੇ ਵਰਜਨ 'ਤੇ ਓਪਨ ਬੀਟਾ ਪ੍ਰੋਗਰਾਮ ਪਹਿਲਾਂ ਤੋਂ ਹੈ ਤਾਂ ਤੁਹਾਨੂੰ ਜਲਦ ਹੀ ਆਪਣੇ ਵਨਪਲੱਸ 5 ਸਮਾਰਟਫੋਨ 'ਤੇ ਓਪਨ ਬੀਟਾ 2 ਲਈ OTA ਪ੍ਰਾਪਤ ਕਰਨਾ ਹੋਵੇਗਾ। ਤੁਸੀਂ ਡਿਵਾਇਸ 'ਤੇ ਮੈਨੂੰਅਲੀ ਚੈੱਕ ਕਰ ਸਕਦੇ ਹੈ ਅਤੇ ਡਿਵਾਇਸ 'ਤੇ ਇੰਸਟਾਲ ਕਰ ਸਕਦੇ ਹੈ।


Related News