ਚੀਨ ’ਚ 6 ਸਿਲੰਡਰ ਇੰਜਣ ਨਾਲ ਆਈ ਨਵੀਂ ਮਰਸੀਡੀਜ਼ ਮੇਬੈਕ
Friday, Apr 30, 2021 - 06:30 PM (IST)
ਆਟੋ ਡੈਸਕ– ਚੀਨ ’ਚ ਮਰਸੀਡੀਜ਼ ਮੇਬੈਕ ਐੱਸ-ਕਲਾਸ ਲਾਈਨਅਪ ’ਚ ਇਕ ਨਵਾਂ ਮਾਡਲ ਐੱਸ 480 ਲੈ ਕੇ ਆਈ ਹੈ ਜਿਸ ਵਿਚ ਤੁਹਾਨੂੰ 6 ਸਿਲੰਡਰ ਇੰਜਣ ਮਿਲੇਗਾ। ਦੱਸ ਦੇਈਏ ਕਿ ਮੇਬੈਕ ਐੱਸ-ਕਲਾਸ 480 ਸਿਰਫ ਚੀਨ ਦਾ ਮਾਡਲ ਹੈ। ਪਹਿਲੀ ਵਾਰ ਮੇਬੈਕ ਐੱਸ-ਕਲਾਸ ’ਚ 6 ਸਿਲੰਡਰ ਇੰਜਣ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਮਰਸੀਡੀਜ਼ ਬੈਂਜ਼ ਚੀਨ ’ਚ ਆਪਣੇ ਲਗਜ਼ਰੀ ਵਾਹਨਾਂ ਦੀ ਸੂਚੀ ’ਚ ਪਹਿਲਾਂ ਵੀ ਇਸ ਤਰ੍ਹਾਂ ਦੇ ਪਾਵਰਟ੍ਰੇਨ ਦਾ ਇਸਤੇਮਾਲ ਕਰਦੀ ਆਈ ਹੈ। ਕੰਪਨੀ ਘੱਟ ਟੈਕਸ ਬ੍ਰੈਕੇਟ ’ਚ ਇਸ ਨੂੰ ਰੱਖਣ ਲਈ ਚੀਨੀ ਬਾਜ਼ਾਰ ’ਚ ਨਿਊ ਜੀ-ਕਲਾਸ ਦੇ 4 ਸਿਲੰਡਰ ਪੈਟਰੋਲ ਮਾਡਲ ਵੀ ਵੇਚਦੀ ਹੈ।
ਨਿਊ ਮਰਸੀਡੀਜ਼-ਮੇਬੈਕ ਐੱਸ-480 ’ਚ ਕੰਪਨੀ ਨੇ ਸੇਡਾਨ ਦੇ ਹੁਡ ਦੇ ਹੇਠਾਂ 3.0 ਲੀਟਰ, 6 ਸਿਲੰਡਰ ਪੈਟਰੋਲ ਇੰਜਣ ਦਿੱਤਾ ਹੈ ਜੋ ਕਿ 367 ਐੱਚ.ਪੀ. ਅਤੇ 500 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇੰਜਣ ਨੂੰ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਗੱਡੀ 5.8 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗੀ।
ਇੰਟੀਰੀਅਰ ਦੀ ਗੱਲ ਕਰੀਏ ਤਾਂ ਐੱਸ-480 ’ਚ ਤੁਹਾਨੂੰ ਟੈਬਲੇਟ ਸਟਾਈਲ ’ਚ 12.8 ਇੰਚ ਦੀ ਓ.ਐੱਲ.ਈ.ਡੀ. ਇੰਫੋਟੇਨਮੈਂਟ ਸਕਰੀਨ, 12.3 ਇੰਚ ਦੀ ਡਿਜੀਟਲ ਇੰਸਟਰੂਮੈਂਟ ਡਿਸਪਲੇਅ ਮਿਲੇਗੀ ਜੋ ਕਿ 3ਡੀ ਹੋਵੇਗੀ। ਇਸ ਤੋਂ ਇਲਾਵਾ ਰੀਅਰ ਸੀਟ ’ਤੇ ਵੀ ਸਕਰੀਨ ਦਾ ਆਪਸ਼ਨ ਮਿਲੇਗਾ।
ਭਾਰਤ ’ਚ ਲਾਂਚ ਹੋਵੇਗੀ ਮੇਬੈਕ ਐੱਸ-580
ਦੱਸ ਦੇਈਏ ਕਿ ਮਰਸੀਡੀਜ਼-ਬੈਂਜ਼ ਭਾਰਤ ’ਚ ਇਸ ਸਾਲ ਦੇ ਅੰਤ ’ਚ ਆਪਣੀ ਨਵੀਂ ਐੱਸ-ਕਲਾਸ ਲਾਂਚ ਕਰੇਗੀ, ਜਿਸ ਤੋਂ ਬਾਅਦ ਭਾਰਤ ’ਚ ਮੇਬੈਕ ਐੱਸ-580 ਨੂੰ ਲਾਂਚ ਕੀਤਾ ਜਾਵੇਗਾ। ਮੇਬੈਕ ਐੱਸ-580 ਨੂੰ ਪੁਣੇ ’ਚ ਹੀ ਅਸੈਂਬਲ ਕੀਤਾ ਜਾਵੇਗਾ। ਹਾਲਾਂਕਿ, ਅਜੇ ਤਕ ਕੰਪਨੀ ਵਲੋਂ ਇਸ ਦੀ ਲਾਂਚਿੰਗ ਬਾਰੇ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ।