2017 ''ਚ ਲਾਂਚ ਹੋਵੇਗੀ ਮਰਸਡੀਜ਼ ਬੈਂਜ਼ ਦੀ ਨਵੀਂ E-Class
Monday, Dec 05, 2016 - 04:30 PM (IST)

ਜਲੰਧਰ- ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨਵੀਂ ਈ-ਕਲਾਸ ਨੂੰ ਅਪ੍ਰੈਲ 2017 ''ਚ ਲਾਂਚ ਕਰੇਗੀ। ਇਸ ਛੇਵੀਂ ਪੀੜ੍ਹੀ ਦੀ ਈ-ਕਲਾਸ ਨੂੰ ਆਡੀ ਏ6, ਜੈਗੁਆਰ ਐੱਕਸ.ਐੱਫ., ਵੋਲਵੋ ਐੱਸ90 ਅਤੇ ਬੀ.ਐੱਮ.ਡਬਲਯੂ. 5 ਸੀਰੀਜ਼ ਨੂੰ ਟੱਕਰ ਦੇਣ ਲਈ ਭਾਰਤ ''ਚ ਪੇਸ਼ ਕੀਤਾ ਜਾਵੇਗਾ। ਇਸ ਸੀਰੀਜ਼ ''ਚ 2.0-ਲੀਟਰ, 4-ਸਿਲੰਡਰ ਇੰਜਣ ਮਿਲੇਗਾ ਜੋ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਵਿਕਲਪ ''ਚ ਉਪਲੱਬਧ ਹੋਵੇਗਾ। ਇਹ ਇੰਜਣ 241hp ਦੀ ਪਾਵਰ ਜਨਰੇਟ ਕਰੇਗਾ ਅਤੇ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਨਵੀਂ ਈ-ਕਲਾਸ ਨੂੰ ਕੰਪਨੀ ਨੇ ਐਲੂਮੀਨੀਅਮ ਨਾਲ ਬਣਾਇਆ ਹੈ। ਇਸ ਤੋਂ ਇਲਾਵਾ ਕਾਰ ''ਚ ਕਰੋਮ ਫਰੰਟ ਗ੍ਰਿੱਲ ਅਤੇ ਅਗਰੈਸਿਵ ਹੈੱਡਲਾਈਟਾਂ ਦਿੱਤੀਆਂ ਗਈਆਂ ਹਨ। ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਡਿਊਲ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਟੱਚ ਸਕਰੀਨ ਦੇ ਨਾਲ COMAND ਇੰਫੋਟੈਨਮੈਂਟ ਸਿਸਟਮ ਅਤੇ 4ਜੀ ਕੁਨੈਕਟੀਵਿਟੀ ਦਾ ਵਿਕਲਪ ਮੌਜੂਦ ਹੋਵੇਗਾ।