WhatsApp ''ਚ ਆਇਆ ਨਵਾਂ ਅਪਡੇਟ, ਸ਼ਾਮਲ ਹੋਏ ਕਈ ਸ਼ਾਨਦਾਰ ਫੀਚਰਸ

12/01/2020 8:33:59 PM

ਗੈਜੇਟ ਡੈਸਕ—ਵਟਸਐਪ 'ਚ ਨਵਾਂ ਅਪਡੇਟ ਆਇਆ ਹੈ ਜਿਸ ਦੇ ਤਹਿਤ ਕਈ ਵਿਜ਼ੁਅਲ ਬਦਲਾਅ ਦੇਖਣ ਨੂੰ ਮਿਲਣਗੇ। ਨਵੇਂ ਵਾਲਪੇਪਰਸ ਨਾਲ ਹੀ ਵੱਖ-ਵੱਖ ਚੈਟਸ ਲਈ ਕਸਟਮ ਵਾਲਪੇਪਰ ਲਾਉਣ ਦਾ ਵੀ ਆਪਸ਼ਨ ਮਿਲੇਗਾ। ਵਟਸਐਪ ਦੇ ਇਸ ਅਪਡੇਟ ਤੋਂ ਬਾਅਦ ਹੁਣ ਮੌਜੂਦਾ ਵਟਸਐਪ ਡੂਡਲ ਵਾਲਪੇਪਰਸ 'ਚ ਨਵੇਂ ਕਲਰਸ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਟੈਕਟਸ ਅਤੇ ਇਮੋਜੀ ਰਾਹੀਂ ਹੁਣ ਸਟਿਕਰਸ ਵੀ ਸਰਚ ਕੀਤੇ ਜਾ ਸਕਦੇ ਹਨ ਭਾਵ ਹੁਣ ਇਮੋਜੀ ਨਾਲ ਤੁਸੀਂ ਉਸ ਥੀਮ ਦਾ ਸਟੀਕਰਸ ਵੀ ਸਰਚ ਕਰ ਸਕਦੇ ਹੋ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

ਇਨ੍ਹਾਂ ਸਾਰੀਆਂ ਅਪਡੇਟ 'ਚੋਂ ਇਕ ਫੀਚਰ ਲੋਕਾਂ ਨੂੰ ਥੋੜਾ ਪਸੰਦ ਆ ਸਕਦਾ ਹੈ। ਹਰ ਚੈਟ 'ਚ ਵੱਖ-ਵੱਖ ਵਾਲਪੇਪਰ ਲਗਾ ਸਕੋਗੇ। ਸੈਟਿੰਗਸ 'ਚ ਇਹ ਆਪਸ਼ਨ ਵਾਲਪੇਪਰ ਸੈਕਸ਼ਨ 'ਚ ਹੀ ਮਿਲੇਗਾ। ਵੱਖ ਵਾਲਪੇਪਰ ਨੂੰ ਡਾਰਕ ਅਤੇ ਲਾਈਟ ਥੀਮ ਦੇ ਹਿਸਾਬ ਨਾਲ ਸਲੈਕਟ ਕਰ ਸਕਦੇ ਹੋ। ਭਾਵ ਜੇਕਰ ਫੋਨ ਨੂੰ ਡਾਰਕ ਮੋਡ 'ਤੇ ਰੱਖਦੇ ਹੋ ਤਾਂ ਚੈਟ ਵਾਲਪੇਪਰ ਡਾਰਕ ਹੋਣਗੇ ਜਦਕਿ ਨਾਰਮਲ ਮੋਡ ਇਹ ਨਾਰਮਲ ਰਹਿਣਗੇ।

ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ

ਵਟਸਐਪ ਦੇ ਇਸ ਅਪਡੇਟ ਨਾਲ World’s Health Organisation ਦਾ together at home ਸਟਿਕਰ ਪੈਕ ਹੁਣ ਐਨਿਮੇਟੇਡ ਸਟਿਕਰ ਦੇ ਤੌਰ 'ਤੇ ਆ ਗਿਆ ਹੈ। ਫੇਸਬੁੱਕ ਨੇ ਕਿਹਾ ਕਿ ਇਹ ਅਪਡੇਟ ਇਸ ਹਫਤੇ ਜਾਰੀ ਕੀਤਾ ਜਾ ਰਿਹਾ ਹੈ। ਇਹ ਆਈ.ਓ.ਐੱਸ. ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਯੂਜ਼ਰਸ ਨੂੰ ਇਹ ਫੀਚਰ ਪਹਿਲਾਂ ਤੋਂ ਹੀ ਦਿੱਤਾ ਜਾ ਚੁੱਕਿਆ ਹੈ। ਵਟਸਐਪ ਨਾਲ ਜੁੜੇ ਦੂਜੇ ਨਵੇਂ ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਹਾਲ ਹੀ 'ਚ Disappear ਫੀਚਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਏਨੇਬਲ ਕਰਨ ਲਈ ਤੁਹਾਨੂੰ ਕਾਨਟੈਕਟ 'ਤੇ ਟੈਪ ਕਰਕੇ ਸਕਰਾਲ ਕਰਨਾ ਹੈ। ਇਥੇ Disappearing Message ਦਾ ਫੀਚਰ ਦਿਖੇਗਾ ਜਿਸ ਨੂੰ ਏਨੇਬੇਲ ਕਰ ਸਕਦੇ ਹੋ।


Karan Kumar

Content Editor

Related News