ਨਵੇਂ ਅਪਡੇਟ ''ਚ ਆਈਫੋਨ ਤੇ ਆਈਪੈਡ ''ਚ ਦੇਖਣ ਨੂੰ ਮਿਲਣਗੇ ਇਹ ਕੰਮ ਦੇ ਫੀਚਰਜ਼
Friday, Jan 15, 2016 - 11:05 AM (IST)

ਜਲੰਧਰ- ਐਪਲ ਡਿਵਾਈਸਿਜ਼ ਲਈ ਆਈ. ਓ. ਐੱਸ. (ਆਈਫੋਨ ਆਪ੍ਰੇਟਿੰਗ ਸਿਸਟਮ) ਦਾ ਨਵਾਂ ਅਪਡੇਟ ਤਿਆਰ ਹੋ ਰਿਹਾ ਹੈ ਅਤੇ ਇਹ ਕੁੱਝ ਦਿਨਾਂ ''ਚ ਤੁਹਾਡੇ ਆਈਫੋਨ ''ਤੇ ਮੁਹੱਈਆ ਹੋਵੇਗਾ। ਫਿਲਹਾਲ ਆਈ. ਓ. ਐੱਸ. 9.3 ਡਿਵੈੱਲਪਰਾਂ ਲਈ ਮੁਹੱਈਆ ਹੈ ਅਤੇ ਇਸ ''ਚ ਕੁੱਝ ਅਜਿਹੇ ਫੀਚਰਜ਼ ਦਿੱਤੇ ਗਏ ਹਨ, ਜਿਨ੍ਹਾਂ ਦਾ ਆਈ. ਓ. ਐੱਸ. ''ਚ ਸਵਾਗਤ ਕਰਨਾ ਤਾਂ ਬਣਦਾ ਹੈ। ਇਨ੍ਹਾਂ ਫੀਚਰਜ਼ ''ਚੋਂ ਇਕ ਹੈ ਚੰਗੀ ਤਰ੍ਹਾਂ ਸੌਣ ''ਚ ਵਧੀਆ ਤਰੀਕੇ ਨਾਲ ਮਦਦ ਕਰਨ ਵਾਲਾ ਫੀਚਰ।
ਡਿਵੈੱਲਪਰ ਪ੍ਰਿਵਿਊ ਲਈ ਮੁਹੱਈਆ ਆਈ. ਓ.ਐੱਸ. 9.3 ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਦਾ ਅਪਡੇਟ ਆਈਫੋਨ ਅਤੇ ਆਈਪੈਡ ''ਤੇ ਕਦੋਂ ਤੱਕ ਮਿਲੇਗਾ ਪਰ ਇਹ ਗੱਲ ਤਾਂ ਪੂਰਨ ਤੌਰ ''ਤੇ ਕਹੀ ਜਾ ਸਕਦੀ ਹੈ ਕਿ ਆਈ. ਓ. ਐੱਸ. 9 ਦੇ ਫਾਈਨਲ ਵਰਜਨ ਤੋਂ ਕੁੱਝ ਮਹੀਨੇ ਪਹਿਲਾਂ ਇਸ ਨੂੰ ਜ਼ਰੂਰ ਲਾਂਚ ਕਰ ਦਿੱਤਾ ਜਾਵੇਗਾ। ਆਓ ਜਾਣਦੇ ਹਾਂ ਆਈ. ਓ. ਐੱਸ. 9 ਦੇ ਡਿਵੈੱਲਪ ਵਰਜਨ ''ਚ ਦਿੱਤੇ ਗਏ ਕੁੱਝ ਖਾਸ ਫੀਚਰਜ਼ ਬਾਰੇ -
ਜ਼ਿਆਦਾ ਸਮੇਂ ਤੱਕ ਕਰ ਸਕਦੇ ਹੋ ਆਈਪੈਡ ਦੀ ਵਰਤੋਂ
ਰਾਤ ਨੂੰ ਜ਼ਿਆਦਾ ਸਮੇਂ ਤੱਕ ਡਿਵਾਈਸ ਦੀ ਵਰਤੋਂ ਕਰਨਾ ਸੌਣ ''ਤੇ ਅਸਰ ਪਾਉਂਦਾ ਹੈ ਅਤੇ ਯੂਜ਼ਰਜ਼ ਆਪਣੇ ਸਮਾਰਟਫੋਨ ਅਤੇ ਟੈਬਲੇਟ ਦੇ ਨਾਲ ਹੀ ਸੌਂ ਜਾਂਦੇ ਹਨ। ਐਪਲ ਨਾਈਟ ਸ਼ਿਫਟ ਮੋਡ ਦੇ ਨਾਲ ਇਸ ''ਚ ਸੁਧਾਰ ਕਰ ਰਿਹਾ ਹੈ। ਰਾਤ ਦੇ ਸਮੇਂ ਸੈਟਿੰਗਸ ਦੀ ਮਦਦ ਨਾਲ ਸਕ੍ਰਿਨ ਦੇ ਰੰਗਾਂ ਨੂੰ ਬਦਲਿਆ ਜਾ ਸਕਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਐੱਲ. ਈ. ਡੀ. ਵੱਲੋਂ ਚਮਕ ਰਹੀ ਨੀਲੀ ਲਾਈਟ ਮੈਲਾਟੋਨਿਨ ਦੇ ਉਤਪਾਦਨ ਬਾਰੇ ਦੱਸਦੀ ਹੈ, ਜਿਸ ਨਾਲ ਹਾਰਮੋਨਸ ਸਾਡੇ ਦਿਮਾਗ ਨੂੰ ਸੌਣ ਲਈ ਕਹਿੰਦੇ ਹਨ। ਨੀਲੀ ਲਾਈਟ ਦਾ ਸਫੈਦ ਰੰਗ ਨੂੰ ਬਦਲਦੇ ਸਮੇਂ ਤੇਜ਼ ਰੰਗ ਜਿਵੇਂ ਲਾਲ, ਨਾਰੰਗੀ ਅਤੇ ਪੀਲੇ ਰੰਗ ਨਿਕਲਦੇ ਹਨ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ, ਜੋ ਤੁਹਾਡੇ ਸਰੀਰ ਨੂੰ ਆਸਾਨੀ ਨਾਲ ਸੌਣ ''ਚ ਮਦਦ ਕਰੇਗਾ। ਫਲਕਸ ਅਤੇ ਟਵਾਈਲਾਈਟ ਵਰਗੇ ਐਪ ਪਹਿਲਾਂ ਤੋਂ ਹੀ ਕੰਪਿਊਟਰ ਅਤੇ ਐਂਡ੍ਰਾਇਡ ਫੋਨ ''ਚ ਇਹ ਫੀਚਰ ਦੇ ਰਹੇ ਹਨ।
ਨਿਊਜ਼ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਪੜ੍ਹਨਾ
ਐਪਲ ਨੇ ਪਿਛਲੇ ਸਾਲ ਨਿਊਜ਼ ਐਪ ਨੂੰ ਲਾਂਚ ਕੀਤਾ ਹੈ ਅਤੇ ਆਈ. ਓ. ਐੱਸ. 9.3 ਦੇ ਨਾਲ ਇਹ ਐਪ ਪਹਿਲਾਂ ਤੋਂ ਸੁਰੱਖਿਅਤ ਹੋ ਜਾਵੇਗਾ। ਨਵੇਂ ਆਈ. ਓ. ਐੱਸ. ਅਪਡੇਟ ''ਚ ਤੁਹਾਨੂੰ ਉਹ ਖਬਰਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਨਿਊਜ਼ ਐਪ ''ਚ ਤੁਸੀਂ ਪਹਿਲਾਂ ਨਾਲੋਂ ਵਧ ਸਮੱਗਰੀ ਪੜ੍ਹ ਸਕੋਗੇ, ਇਸ ਦੇ ਨਾਲ ਚਰਚਿਤ ਵਿਸ਼ਿਆਂ ਦੇ ਸੁਝਾਅ ਵੀ ਮਿਲਣਗੇ। ਐਪ ਦੀ ਪਰਫਾਰਮੈਂਸ ''ਚ ਵੀ ਸੁਧਾਰ ਹੋਵੇਗਾ, ਜਿਸ ਨਾਲ ਤੇਜ਼ੀ ਨਾਲ ਲੋਡਿੰਗ ਹੋਵੇਗੀ ਅਤੇ ਤੁਸੀਂ ਨਿਊਜ਼ ਫੀਡ ''ਚ ਵੀਡੀਓ ਵੀ ਦੇਖ ਸਕੋਗੇ।
ਨੋਟਸ ਨੂੰ ਕਰੋ ਲਾਕ
ਨੋਟਸ ਐਪ ਨਵੇਂ ਆਈ. ਓ. ਐੱਸ. ਨਾਲ ਪਾਸਵਰਡ ਨਾਲ ਪ੍ਰੋਟੈਕਟ ਹੋ ਜਾਵੇਗਾ, ਜਿਸ ਨਾਲ ਯੂਜ਼ਰ ਜ਼ਰੂਰੀ ਨੋਟਸ ਨੂੰ ਲੋਕਾਂ ਤੋਂ ਬਚਾ ਸਕਣਗੇ। ਇਸ ਤੋਂ ਇਲਾਵਾ ਨੋਟਸ ਨੂੰ ਤਰੀਕ ਅਤੇ ਟਾਈਟਲ ਦੇ ਕੇ ਵੀ ਸੇਵ ਕੀਤਾ ਜਾ ਸਕੇਗਾ।
ਅਸਲ ''ਚ ਹੈਲਥ ਐਪ ਦੀ ਵਰਤੋਂ
ਅਜੇ ਵੀ ਹੈਲਥ ਐਪ ਦੀ ਵਰਤੋਂ ਕਰਨ ਦੀ ਸੋਚ ਰਹੇ ਹੋ? ਐਪਲ ਥਰਡ ਪਾਰਟੀ ਐਪਸ ਨਾਲ ਕੁਨੈਕਟ ਕਰਨ ਦਾ ਸਪੋਰਟ ਵੀ ਦੇਵੇਗਾ, ਜਿਸ ਨਾਲ ਤੁਸੀਂ ਵਰਕਆਊਟ ''ਤੇ ਨਜ਼ਰ ਰੱਖ ਸਕੋਗੇ, ਜੇਕਰ ਤੁਹਾਡੇ ਕੋਲ ਐਪਲ ਵਾਚ ਹੈ ਤਾਂ ਤੁਸੀਂ ਹੈਲਥ ਐਪ ਦੀ ਮਦਦ ਨਾਲ ਸਿਹਤ ਦਾ ਡਾਟਾ ਇਕੱਠਾ ਕਰ ਸਕਦੇ ਹੋ।
ਪਹਿਲਾਂ ਨਾਲੋਂ ਬਿਹਤਰ ਹੋਵੇਗਾ ਕਾਰਪਲੇਅ
ਕਾਰਾਂ ''ਚ ਯੂਜ਼ ਹੋਣ ਵਾਲਾ ਐਪਲ ਦਾ ਮਨੋਰੰਜਨ ਅਤੇ ਨੇਵੀਗੇਸ਼ਨ ਸਿਸਟਮ ਕਾਰਪਲੇਅ ਦੇ ਅਪਡੇਟ ''ਚ ਐਪਲ ਮਿਊਜ਼ਿਕ ਅਤੇ ਮੈਪਸ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਯੂਜ਼ਰ ਐਪਲ ਮਿਊਜ਼ਿਕ ''ਚ ਸਰਚ ਕਰ ਕੇ ਗਾਣੇ ਅਤੇ ਆਰਟਿਸਟਾਂ ਨੂੰ ਸੁਣ ਸਕੇਗਾ, ਜਦੋਂ ਯੂਜ਼ਰ ਸੜਕ ''ਤੇ ਹੋਵੇਗਾ ਤਾਂ ਮੈਪਸ ''ਚ ਦਿੱਤੇ ਗਏ ਨੀਅਰਬਾਏ ਫੀਚਰ ਨਾਲ ਖਾਣਾ, ਫਿਊਲ ਅਤੇ ਹੋਰ ਸੇਵਾਵਾਂ ਨੂੰ ਲੱਭ ਸਕੇਗਾ।
ਅਧਿਆਪਕਾਂ ਲਈ ਸਮਾਰਟ ਟੂਲਜ਼
ਆਈਪੈਡ ਇਕ ਬਿਹਤਰੀਨ ਸਿੱਖਣ ਦੇ ਟੂਲ ਦੇ ਰੂਪ ''ਚ ਵਰਤਿਆ ਜਾਂਦਾ ਹੈ ਅਤੇ ਇਹ ਕਲਾਸ ਰੂਮ ਨਾਲ ਕਈ ਐਕਸਟਰਾ ਫੀਚਰਜ਼ ਦੇ ਨਾਲ ਆਵੇਗਾ। ਕਲਾਸਰੂਮ ਐਪ ਅਧਿਆਪਕਾਂ ਨੂੰ ਪਾਠ ਪੜ੍ਹਾਉਣ ਅਤੇ ਵਿਦਿਆਰਥੀਆਂ ਦੀ ਪ੍ਰੋਗ੍ਰੈੱਸ ''ਤੇ ਨਜ਼ਰ ਰੱਖਣ ''ਚ ਮਦਦ ਕਰੇਗਾ। ਵਿਦਿਆਰਥੀ ਇਕ ਆਈਪੈਡ ''ਤੇ ਲਾਗ ਇਨ ਕਰ ਕੇ ਕਈ ਆਈਪੈਡ ਅਕਾਊਂਟਸ ''ਤੇ ਜਾਣਕਾਰੀ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ ਐਪਲ ਸਿੱਖਿਆ ਦੇ ਖੇਤਰ ''ਚ ਐਪਲ ਆਈ. ਡੀ. ਪੇਸ਼ ਕਰੇਗਾ, ਜਿਸ ਨੂੰ ਸਕੂਲ ਪ੍ਰਸ਼ਾਸਕਾਂ ਵੱਲੋਂ ਮੈਨੇਜ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਆਈ. ਓ. ਐੱਸ. 9.3 ਦੇ ਲਾਂਚ ਹੋਣ ''ਤੇ ਹੀ ਪਤਾ ਲੱਗੇਗਾ ਕਿ ਐਪਲ ਦੇ ਕਿਹੜੇ-ਕਿਹੜੇ ਨਵੇਂ ਫੀਚਰਜ਼ ਨਵੇਂ ਆਈ. ਓ. ਐੱਸ. ਆਪ੍ਰੇਟਿੰਗ ਸਿਸਟਮ ''ਚ ਦੇਖਣ ਨੂੰ ਮਿਲਣਗੇ।