Whatsapp 'ਚ ਮਿਲੇਗਾ 'ਵਿਊ ਵਨਸ' ਫ਼ੀਚਰ, ਨਾਲ ਦੀ ਨਾਲ ਸਾਫ਼ ਹੋਵੇਗੀ ਚੈਟ
Saturday, Jun 05, 2021 - 08:37 AM (IST)
ਨਵੀਂ ਦਿੱਲੀ- Whatsapp ਨੇ ਪਿੱਛੇ ਕਦਮ ਖਿੱਚਦੇ ਹੋਏ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਆਈ. ਟੀ. ਨਿਯਮਾਂ ਨੂੰ ਮੰਨ ਲਿਆ ਹੈ। ਹਾਲਾਂਕਿ, ਕੰਪਨੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਆਪਣੀ ਨਵੀਂ ਪਾਲਿਸੀ ਦੇ ਰਿਮਾਇੰਡਰ ਵੀ ਲਗਾਤਾਰ ਯੂਜ਼ਰਜ਼ ਨੂੰ ਭੇਜੇਗੀ। ਇਸ ਵਿਚਕਾਰ ਫੇਸਬੁੱਕ ਦੇ ਸੀ. ਈ. ਓ. ਅਤੇ ਵਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਇਸ ਵਿਚ ਨਵੇਂ ਫ਼ੀਚਰ ਲਿਆਉਣ ਦੀ ਘੋਸ਼ਣਾ ਕੀਤੀ ਹੈ।
ਕੰਪਨੀ 7 ਮਹੀਨੇ ਪਹਿਲਾਂ ਹੀ ਵਟਸਐਪ ਵਿਚ ਡਿਸਅਪੀਅਰਿੰਗ ਫ਼ੀਚਰ ਦੇ ਚੁੱਕੀ ਹੈ। ਹਾਲਾਂਕਿ, ਇਹ ਫ਼ੀਚਰ ਇਸ ਸਮੇਂ ਵੱਖ-ਵੱਖ ਨੰਬਰਾਂ ਜਾਂ ਗਰੁੱਪਾਂ ਵਿਚ ਹੀ ਕੰਮ ਕਰਦਾ ਹੈ। ਇਸ ਲਈ ਕੰਪਨੀ ਹੁਣ ਇਕ ਨਵਾਂ ਮੋਡ ਦੇਣ ਜਾ ਰਹੀ ਹੈ। ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ ਸਾਰੀ ਤਰ੍ਹਾਂ ਦੀ ਚੈਟ 'ਤੇ ਇਹ ਫ਼ੀਚਰ ਇਕ ਸਾਥ ਕੰਮ ਕਰੇਗਾ।
ਮਾਰਕ ਜੁਕਰਬਰਗ ਨੇ ਕਿਹਾ ਹੈ ਕਿ ਵਟਸਐਪ ਵਿਚ 'ਵਿਊ ਵਨਸ' ਦਾ ਫ਼ੀਚਰ ਮਿਲੇਗਾ। ਇਸ ਨਵੇਂ ਫ਼ੀਚਰ ਦੀ ਮਦਦ ਨਾਲ ਜਦੋਂ ਯੂਜ਼ਰ ਕਿਸੇ ਮੈਸੇਜ ਨੂੰ ਪੜ੍ਹ ਲਵੇਗਾ ਤਾਂ ਉਹ ਮੈਸੇਜ ਖ਼ਤਮ ਹੋ ਜਾਵੇਗਾ। ਇਸ ਫ਼ੀਚਰ ਦਾ ਸਭ ਤੋਂ ਜ਼ਿਆਦਾ ਫਾਇਦਾ ਗਰੁੱਪ ਚੈਟ ਦੌਰਾਨ ਮਿਲੇਗਾ ਕਿਉਂਕਿ ਜਿਨ੍ਹਾਂ ਗਰੁੱਪ ਵਿਚ ਲੰਮੀ ਅਤੇ ਲਗਾਤਾਰ ਚੈਟ ਹੁੰਦੀ ਹੈ ਉਨ੍ਹਾਂ ਵਿਚ ਮੈਸੇਜ ਦੀ ਗਿਣਤੀ ਵੀ ਲਗਾਤਾਰ ਵਧਦੀ ਰਹਿੰਦੀ ਹੈ। ਕਈ ਵਾਰ ਚੈਟ ਡਿਲੀਟ ਨਹੀਂ ਕਰ ਹੁੰਦੀ ਹੈ ਤਾਂ ਵਟਸਐਪ ਹੈਂਗ ਹੋਣ ਲੱਗ ਜਾਂਦਾ ਹੈ। ਜ਼ਿਆਦਾ ਮੀਡੀਆ ਫਾਈਲ ਦੀ ਵਜ੍ਹਾ ਨਾਲ ਫੋਨ ਵੀ ਹੌਲੀ ਹੋ ਜਾਂਦਾ ਹੈ। ਹੁਣ 'ਵਿਊ ਵਨਸ' ਫ਼ੀਚਰ ਦੀ ਮਦਦ ਨਾਲ ਚੈਟ ਨਾਲ ਹੀ ਸਾਫ਼ ਹੋ ਸਕੇਗੀ।