ਫੇਸਬੁੱਕ ਤੇ ਟਵਿਟਰ ''ਤੇ ਫੇਕ ਅਕਾਊਂਟ ਦਾ ਪਤਾ ਲਗਾਉਣ ਲਈ ਆਇਆ ਨਵਾਂ ਸਿਸਟਮ
Wednesday, Apr 18, 2018 - 05:35 PM (IST)

ਜਲੰਧਰ- ਵਿਗਿਆਨੀਆਂ ਨੇ ਇਕ ਨਵੀਂ ਐਲਗੋਰਿਥਮ ਦਾ ਨਿਰਮਾਣ ਕੀਤਾ ਹੈ। ਇਸ ਨਾਲ ਸੋਸ਼ਲ ਨੈੱਟਵਰਕਿੰਗ ਸਾਈਟਾਂ ਜਿਵੇਂ ਫੇਸਬੁੱਕ ਅਤੇ ਟਵਿਟਰ ਦੇ ਫੇਕ ਅਕਾਊਂਟਸ ਦਾ ਪਤਾ ਲਗਾਇਆ ਜਾ ਸਕੇਗਾ। ਇਹ ਪ੍ਰਕਿਰਿਆ ਇਸ ਕਲਪਨਾ 'ਤੇ ਆਧਾਰਿਤ ਹੈ ਕਿ ਫੇਕ ਅਕਾਊਂਟਸ ਨੈੱਟਵਰਕ 'ਚ ਮੌਜੂਦ ਹੋਰ ਯੂਜ਼ਰਸ ਲਈ ਕੁਝ ਗਲਤ ਲਿੰਕਸ ਬਣਾਉਂਦੇ ਹਨ। ਅਜਿਹਾ ਸੋਸ਼ਲ ਨੈੱਟਵਰਕ ਐਨਾਲਿਸਿਸ ਦੀ ਸੱਟਡੀ 'ਚ ਕਿਹਾ ਗਿਆ ਹੈ।
ਇਜ਼ਰਾਇਲ ਯੂਨਿਵਰਸਿਟੀ ਦੇ ਰਿਸਰਚਰ 4ima ਮੁਤਾਬਕ, ਹਾਲ ਹੀ 'ਚ ਆਏ ਯੂਜ਼ਰਸ ਪ੍ਰਾਈਵੇਸੀ ਨਾਲ ਜੁੜੇ ਮਾਮਲੇ 'ਚ ਸੋਸ਼ਲ ਮੀਡੀਆ ਦਾ ਇਸਤੇਮਾਲ ਚੋਣਾ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ। ਅਜਿਹੇ ਹਾਲਾਤ 'ਚ ਫੇਕ ਯੂਜ਼ਰਸ ਦਾ ਪਤਾ ਲਗਾਉਣਾ ਸਭ ਤੋਂ ਮਹੱਤਵਪੂਰਨ ਹੈ। ਅਸੀਂ ਐਲਗੋਰਿਥਮ ਨੂੰ ਟੈਸਟ ਕੀਤਾ ਹੈ ਅਤੇ 10 ਵੱਖ-ਵੱਖ ਸੋਸ਼ਲ ਨੈੱਟਵਰਕਸ 'ਤੇ ਰਿਅਲ-ਵਰਲਡ ਡਾਟਾ ਸੈੱਟ ਕੀਤਾ ਹੈ। ਐਲਗੋਰਿਥਮ ਨੇ ਇਸ 'ਤੇ ਸਹੀ ਪਰਫਾਰਮ ਕੀਤਾ ਹੈ।
ਰਿਸਰਚਰਸ ਮੁਤਾਬਕ, ਇਸ ਐਲਗੋਰਿਥਮ ਨਾਲ ਰਿਅਲ-ਲਾਈਫ ਦੋਸਤੀ ਅਤੇ ਫੇਕ ਯੂਜ਼ਰਸ ਨੂੰ ਆਸਾਨੀ ਨਾਲ ਡਿਟੈੱਕਟ ਕੀਤਾ ਜਾ ਸਕਦਾ ਹੈ। ਇਹ ਟਵਿਟਰ ਲਈ ਵਾ ਸਮਾਨ ਰੂਪ ਨਾਲ ਕੰਮ ਕਰੇਗਾ।