BSNL ਇਨ੍ਹਾਂ ਗਾਹਕਾਂ ਨੂੰ ਮੁਫਤ ਦੇ ਰਹੀ ਹੈ 1GB ਡਾਟਾ
Sunday, Nov 18, 2018 - 02:33 PM (IST)

ਗੈਜੇਟ ਡੈਸਕ– ਟੈਲੀਕਾਮ ਬਾਜ਼ਾਰ ’ਚ ਪ੍ਰਾਈਵੇਟ ਕੰਪਨੀਆਂ ਨੂੰ ਟੱਕਰ ਦੇਣ ਲਈ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਗਾਹਕਾਂ ਲਈ ਨਵਾਂ ਆਫਰ ਪੇਸ਼ ਕੀਤਾ ਹੈ। ਹੁਣ BSNL ਨੇ ਆਪਣੇ ਸਬਸਕ੍ਰਾਈਬਰਜ਼ ਲਈ My BSNL ਐਪ ਨੂੰ ਪਹਿਲੀ ਵਾਲ ਡਾਊਨਲੋਡ ਕਰਨ ’ਤੇ ਇੰਸੈਂਟਿਵ ਦੀ ਪੇਸ਼ਕਸ਼ ਕੀਤੀ ਹੈ ਜਿਸ ਵਿਚ ਗਾਹਕਾਂ ਨੂੰ 1 ਜੀ.ਬੀ. ਮੁਫਤ ਡਾਟਾ ਦਿੱਤਾ ਜਾਵੇਗਾ। ਇਹ ਡਾਟਾ ਐਂਡਰਾਇਡ ਯੂਜ਼ਰਜ਼ ਨੂੰ ਮਿਲੇਗਾ। ਦੱਸ ਦੇਈਏ ਕਿ ਮੁਫਤ ਡਾਟਾ ਉਨ੍ਹਾਂ ਹੀ ਗਾਹਕਾਂ ਨੂੰ ਮਿਲੇਗਾ ਜੋ ਪਹਿਲੀ ਵਾਰ ਮਾਈ ਬੀ.ਐੱਸ.ਐੱਨ.ਐੱਲ. ਐਪ ਡਾਊਨਲੋਡ ਕਰ ਰਹੇ ਹੋਣਗੇ ਅਤੇ ਇਸ ਦੀ ਮਿਆਦ 30 ਦਿਨਾਂ ਦੀ ਹੈ।
ਇੰਝ ਮਿਲੇਗਾ ਡਾਟਾ
ਰਿਪੋਰਟ ਮੁਤਾਬਕ ਇਹ ਆਫਰ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਹੀ ਗਾਹਕਾਂ ਲਈ ਉਪਲੱਬਧ ਹੈ। ਐਪ ’ਚ ਸਾਈਨ ਅਪ ਕੰਪਲੀਟ ਹੋਣ ਤੋਂ ਬਾਅਦ 1GB 2ਜੀ/3ਜੀ ਡਾਟਾ ਤੁਹਾਡੇ ਅਕਾਊਂਟ ’ਚ ਕ੍ਰੈਡਿਟ ਕਰ ਦਿੱਤਾ ਜਾਵੇਗਾ।
ਤੁਸੀਂ ਇਸ ਐਪ ਰਾਹੀਂ ਅਕਾਊਂਟ ਡਿਟੇਲਜ਼, ਪੇਅ ਬ੍ਰਾਡਬੈਂਡ ਡਿਟੇਲਜ਼ ਅਤੇ ਪ੍ਰੀਪੇਡ ਨੰਬਰ ਨੂੰ ਰੀਚਾਰਜ ਕਰ ਸਕਦੇ ਹੋ। ਪੋਸਟਪੇਡ ਗਾਹਕ ਇਸ ਐਪ ਰਾਹੀਂ ਬਿੱਲ ਪੇਮੈਂਟ ਵੀ ਕਰ ਸਕਦੇ ਹਨ। ਇਸ ਐਪ ਰਾਹੀਂ ਅਕਾਊਂਟ ਡਿਟੇਲਜ਼, ਪੇਅ ਬ੍ਰਾਡਬੈਂਡ ਡਿਟੇਲਜ਼ ਅਤੇ ਪ੍ਰੀਪੇਡ ਨੰਬਰ ਨੂੰ ਰੀਚਾਰਜ ਕਰ ਸਕਦੇ ਹੋ।