MX Player ਨੇ ਆਪਣੇ ਯੂਜ਼ਰਸ ਦੇ ਹੋਰ ਬਿਹਤਰਨ ਅਨੁਭਵ ਲਈ ਲਾਂਚ ਕੀਤੇ ਪੰਜ MX Originals
Wednesday, Feb 20, 2019 - 11:13 AM (IST)

ਗੈਜੇਟ ਡੈਸਕ- ਮਸ਼ਹੂਰ ਵਿਡੀਓ ਪਲੇਅਰ ਐਪ MX Player ਹੁਣ ਵੱਡੇ ਇੰਟਰਟੇਨਮੈਂਟ ਪਲੇਟਫਾਰਮ ਦੇ ਤੌਰ 'ਤੇ ਉੱਭਰਿਆ ਹੈ ਤੇ ਇਸ ਨੂੰ ਬਰਕਰਾਰ ਰੱਖਣ ਦੀ ਤਿਆਰੀ 'ਚ ਹੈ। ਕਰੀਬ ਸੱਤ ਕਰੋੜ ਮਹੀਨੇਵਾਰ ਐਕਟਿਵ ਯੂਜ਼ਰਸ ਲਈ ਐੱਮ. ਐਕਸ ਪਲੇਅਰ 5 ਆਰਿਜਨਲ ਸੀਰੀਜ ਲੈ ਕੇ ਆ ਰਿਹਾ ਹੈ, ਜੋ 20 ਫਰਵਰੀ ਤੋਂ ਐਪ 'ਤੇ ਲਾਈਵ ਹੋਣਗੀਆਂ। ਬਾਕੀ ਵਿਡੀਓਜ਼ ਸਟਰੀਮਿੰਗ ਪਾਰਟਨਰ ਪਲੇਟਫਾਰਮਸ ਜਿਵੇਂ ਐਲਟ ਬਾਲਾਜੀ, ਟੀ. ਵੀ. ਐੱਫ, ਅਰੇ ਤੇ ਸੋਨੀ ਲਿਵ ਦੇ ਨਾਲ ਐਮ. ਐਕਸ ਪਲੇਅਰ ਨੇ 1 ਲੱਖ ਘੰਟੇ ਦੇ ਕੰਟੈਂਟ ਦਾ ਲਾਈਸੈਂਸ ਲਿਆ ਹੈ। ਐੱਮ. ਐਕਸ ਪਲੇਅਰ ਇਕ ਹੀ ਐਪ 'ਤੇ ਹਰ ਤਰ੍ਹਾਂ ਦਾ ਐਂਟਰਟੇਨਮੈਂਟ ਲਿਆਉਣ ਦਾ ਵਾਅਦਾ ਆਪਣੇ ਯੂਜ਼ਰਸ ਦੇ ਕਰ ਰਿਹਾ ਹੈ।
ਐੱਮ. ਐੱਕਸ ਪਲੇਅਰ ਐਪ 'ਤੇ ਆਫਲਾਈਨ ਵਿਡੀਓਜ਼ ਦੇਖਣ ਤੋਂ ਇਲਾਵਾ ਹੁਣ ਯੂਜ਼ਰਸ ਵਿਡੀਓ ਸਟਰੀਮਿੰਗ ਤੇ ਮਿਊਜਿਕ ਸਟਰੀਮਿੰਗ ਦਾ ਅਨੰਦ ਵੀ ਲੈ ਸਕਣਗੇ। ਐੱਮ.ਐਕਸ ਪਲੇਅਰ ਦੇ ਸੀ. ਈ. ਓ ਕਰਨ ਬੇਦੀ ਨੇ ਇਸ ਬਾਰੇ 'ਚ ਕਿਹਾ, ਸਾਡਾ ਵਿਜ਼ਨ ਪਲੇਟਫਾਰਮ 'ਤੇ ਆਉਣ ਵਾਲੇ ਯੂਜ਼ਰ ਦੀ ਹਰ ਤਰ੍ਹਾਂ ਦੀ ਐਂਟਰਟੇਨਮੈਂਟ ਜ਼ਰੂਰਤ ਨੂੰ ਪੂਰਾ ਕਰਨਾ ਹੈ । ਵੀਡੀਓਜ਼ ਦੇਖਣ ਤੋਂ ਇਲਾਵਾ ਉਹ ਹਰ ਮੂਡ ਦਾ ਮਿਊਜ਼ਿਕ ਵੀ ਇੱਥੇ ਸੁੱਣ ਸਕਣਗੇ। ਲੋਕਾਂ ਦਾ ਝੁਕਾਅ ਆਨਲਾਈਨ ਕਾਂਟੈਂਟ ਦੇ ਵੱਲ ਵਧਿਆ ਹੈ ਤੇ ਹੁਣ ਇਹ ਸਿਰਫ ਸ਼ਹਿਰੀ ਆਡਿਅਨਸ ਤੱਕ ਸੀਮਿਤ ਨਹੀਂ ਰਿਹਾ।ਸਭ ਦੇ ਲਈ ਐਂਟਰਟੇਨਮੈਂਟ ਦੀ ਬਰਾਂਡਿੰਗ ਨੂੰ ਐਮ ਐੱਕਸ ਪਲੇਅਰ ਨੇ Everytainment ਕਹਿੰਦੇ ਹੋਏ ਡਿਫਾਈਨ ਕੀਤਾ ਹੈ। ਕਰਨ ਬੇਦੀ ਨੇ ਕਿਹਾ, ਸਾਡੇ ਪ੍ਰਾਡਕਟ ਦਾ ਕੋਰ ਐਵਰੀਟੇਨਮੈਂਟ ਹੈ, ਜਿਸ ਦਾ ਮਤਲਬ ਹੈ ਅਸੀਂ ਸਿਰਫ ਇਕ ਨਹੀਂ, ਕਈ ਤਰ੍ਹਾਂ ਦੀਆਂ ਆਪਸ਼ਨ ਯੂਜ਼ਰਸ ਨੂੰ ਦੇਵਾਂਗੇ। ਹਰ ਮੂਡ ਲਈ ਮਿਊਜਿਕ ਅਤੇ ਵਿਡੀਓ ਸਟੋਰੀਜ ਐਪ 'ਤੇ ਉਪਲੱਬਧ ਹੋਣਗੀਆਂ । ਇਸ ਦੇ ਲਈ ਕੰਪਨੀ ਨੇ 7aana ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਤੋਂ ਬਾਅਦ ਐਪ 'ਚ ਮਿਊਜਿਕ ਟੈਬ ਵੀ ਜੋੜਿਆ ਗਿਆ ਹੈ।
ਸੀ. ਈ. ਓ ਨੇ ਕਿਹਾ ਕਿ ਐਮ. ਐਕਸ ਆਰਿਜਨਲਸ ਵੀ ਭਾਰਤ 'ਚ ਕਾਫ਼ੀ ਪਸੰਦ ਕੀਤੇ ਜਾਣਗੇ। ਬੀ. ਸੀ. ਸੀ. ਐੱਲ ਦੇ ਐੱਮ. ਡੀ ਵਿਨੀਤ ਜੈਨ ਨੇ ਕਿਹਾ, ਭਾਰਤ ਆਨ-ਡਿਮਾਂਡ ਐਂਟਰਟੇਨਮੈਂਟ ਰੈਵਿਲੀਊਸ਼ਨ ਦੇ ਦੌਰ 'ਚ ਹੈ ਤੇ ਕੁਆਲਿਟੀ ਕੰਟੈਂਟ ਕਸਟਮਰਸ ਲਈ ਇੰਪੋਰਟੈਂਟ ਵੈਲਿਊ ਬਣ ਕੇ ਉੱਭਰਿਆ ਹੈ।
ਦੱਸ ਦੇਈਏ 2019 'ਚ ਐਮ. ਐਕਸ ਪਲੇਅਰ ਕਰੀਬ 20 ਆਰਿਜਨਲ ਸੀਰੀਜ ਲਾਂਚ ਕਰਨ ਦੀ ਤਿਆਰੀ 'ਚ ਹੈ। 20 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਪੰਜ ਆਰਿਜਨਲਸ 'ਚ ਆਫਤ, ਹੇ ਪ੍ਰਭੂ,imMature (ਟੀ. ਵੀ. ਐਫ ਕ੍ਰੀਏਸ਼ਨ), Lots of Love ਤੇ Famously Filmfare ਸ਼ਾਮਲ ਹਨ। ਐੱਮ. ਐਕਸ ਪਲੇਅਰ ਐਂਡ੍ਰਾਇਡ, ਆਈ. ਓ. ਐੱਸ ਤੇ ਵੈੱਬ ਤਿੰਨਾਂ 'ਤੇ ਉਪਲੱਬਧ ਹੈ, ਜਿੱਥੇ ਇਸ ਆਰਿਜਨਲਸ ਨੂੰ ਵੇਖਿਆ ਜਾ ਸਕੇਗਾ।