MWC 2016 ਸੋਨੀ Xperia Projector : ਪ੍ਰਾਜੈਕਟਰ ਤੋਂ ਇਲਾਵਾ ਵੀ ਹੈ ਬਹੁਤ ਕੁਝ

Tuesday, Feb 23, 2016 - 05:41 PM (IST)

MWC 2016 ਸੋਨੀ Xperia Projector : ਪ੍ਰਾਜੈਕਟਰ ਤੋਂ ਇਲਾਵਾ ਵੀ ਹੈ ਬਹੁਤ ਕੁਝ

ਜਲੰਧਰ- ਮੋਬਾਇਲ ਵਲਡ ਕਾਂਗਰਸ(MWC) 2016 ਦੌਰਾਨ ਸੋਨੀ ਐਕਸਪੀਰੀਆ ਨੇ ਆਪਣੇ Xperia X ਅਤੇ Xperia XA ਦੇ ਨਾਲ-ਨਾਲ Xperia Ear, Xperia Eye, Xperia Agent ਅਤੇ ਸਭ ਤੋਂ ਆਕਰਸ਼ਿਤ Xperia Project ਦਾ ਪ੍ਰਦਰਸ਼ਨ ਕੀਤਾ ਹੈ। ਇਸ ਦਾ ਹਰ ਪ੍ਰੋਡਕਟ ਬੇਹੱਦ ਵਧੀਆ ਅਤੇ ਵਰਤੋਂਯੋਗ ਹੈ ਪਰ ਇਨ੍ਹਾਂ ''ਚੋਂ ਐਕਸਪੀਰੀਆ ਪ੍ਰਾਜੈਕਟਰ ਇਕ ਅਜਿਹਾ ਪ੍ਰੋਡਕਟ ਹੈ ਜਿਸ ਤੋਂ ਤੁਹਾਡੀ ਨਜ਼ਰ ਨਹੀਂ ਹੱਟ ਸਕਦੀ। ਇਹ ਛੋਟੇ ਆਕਾਰ ਦਾ ਬਾਕਸ ਦੀ ਤਰ੍ਹਾਂ ਦਿਖਣ ਵਾਲਾ ਡਿਵਾਈਸ ਤੁਹਾਡੇ ਕੰਪਿਊਟਰ ਤੋਂ ਘੱਟ ਨਹੀਂ ਹੈ ਜੋ ਤੁਹਾਡੀ ਇਕ ਖਾਲੀ ਦੀਵਾਰ ਨੂੰ ਮੂਵੀ  ਪ੍ਰਾਜੈਕਟਰ ''ਚ ਬਦਲ ਸਕਦਾ ਹੈ। ਇਹ ਪ੍ਰਾਜੈਕਟਰ ਵੈਦਰ, ਕਲੰਡਰ ਅਤੇ ਕਾਨਟੈਕਟ ਵਰਗੇ ਐਪਸ ਨੂੰ ਰਨ ਕਰਨ ਦੇ ਨਾਲ-ਨਾਲ ਘਰ ''ਚ ਇਕ ਸੈਂਟਰਲ ਹੱਬ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਤੁਹਾਨੂੰ ਬਾਹਰੀ ਦੁਨੀਆ ਨਾਲ ਜੋੜੀ ਰੱਖਦਾ ਹੈ।

  ਇਹ  ਪ੍ਰਾਜੈਕਟਰ ਇਕ ਵਰਚੁਅਲ ਕੀਬੋਰਡ ਦੀ ਤਰ੍ਹਾਂ ਵੀ ਕੰਮ ਕਰ ਸਕਦਾ ਹੈ ਜਿਸ ਨੂੰ ਤੁਸੀਂ ਗੈਸਚਰ ਜਾਂ ਵਾਈਸ ਕਮਾਂਡ ਨਾਲ ਵੀ ਚਲਾ ਸਕਦੇ ਹੋ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਐਕਸਪੀਰੀਆ ਪ੍ਰਾਜੈਕਟਰ ਸਿਰਫ ਵੱਡੀਆਂ ਦੀਵਾਰਾਂ ''ਤੇ ਹੀ ਨਹੀਂ ਸਗੋਂ ਇਕ ਟੇਬਲ ''ਤੇ ਵੀ ਚਲਾਇਆ ਜਾ ਸਕਦਾ ਹੈ। ਇਸ ਦੀ ਮਦਦ ਨਾਲ ਬਿਨ੍ਹਾਂ ਪੈੱਨ ਦੀ ਵਰਤੋਂ ਕੀਤੇ ਸਿਰਫ ਉਂਗਲੀਆਂ ਨਾਲ ਹੀ ਬੱਚਿਆਂ ਲਈ ਗੇਮਜ਼ ਖੇਡਣਾਂ ਹੋਰ ਵੀ ਦਿਲਚਸਪ ਅਤੇ ਆਸਾਨ ਹੋ ਸਕਦਾ ਹੈ। ਇਹ ਇਕ ਤਰ੍ਹਾਂ ਦਾ ਫੋਨ ਸਟਾਈਲ ਡਿਵਾਈਸ ਹੈ ਜਿਸ ਨਾਲ ਤੁਸੀਂ ਦੀਵਾਰ ''ਤੇ ਹੀ ਟੈਪ ਕਰ ਕੇ ਕਿਸੇ ਨੂੰ ਕਾਲ ਵੀ ਕਰ ਸਕਦੇ ਹੋ। ਫਿਲਹਾਲ ਇਹ ਇਕ ਕੰਸੈਪੱਟ ਹੈ ਜਿਸ ਨੂੰ ਉਪਲੱਬਧ ਕਰਨ ਬਾਰੇ ਸੋਨੀ ਵੱਲੋ ਹੁਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਮੀਦ ਹੈ ਕਿ ਇਹ ਜਲਦ ਹੀ ਮਾਰਕੀਟ ''ਚ ਦਿਖਾਈ ਦਵੇਗਾ।


Related News