ਰੇਨਾਲਟ ਕਾਈਗਰ ਦੇ ਖਰੀਦਦਾਰ ਹੋਏ ਪ੍ਰੇਸ਼ਾਨ, ਚਿੱਕੜ ਪਹੁੰਚ ਰਿਹੈ ਗੱਡੀ ਦੇ ਅੰਦਰ

10/16/2021 10:37:16 AM

ਆਟੋ ਡੈਸਕ– ਸਾਰੀਆਂ ਕਾਰ ਨਿਰਮਾਤਾ ਕੰਪਨੀਆਂ ਗੱਡੀ ਨੂੰ ਲਾਂਚ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਪਰੀਖਣ ਕਰਦੀਆਂ ਹਨ। ਯਾਨੀ ਕਿ ਗੱਡੀ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਜਾਂਦੀ ਹੈ। ਹਰ ਤਰ੍ਹਾਂ ਦੇ ਰਸਤੇ ’ਤੇ ਉਸ ਦੀ ਟੈਸਟਿੰਗ ਹੁੰਦੀ ਹੈ, ਫਿਰ ਜਾ ਕੇ ਉਸ ਨੂੰ ਬਾਜ਼ਾਰ ’ਚ ਉਤਾਰਿਆ ਜਾਂਦਾ ਹੈ। ਕੰਪਨੀਆਂ ਜਿੰਨੀ ਵੀ ਕੋਸ਼ਿਸ਼ ਕਰ ਲੈਣ, ਕਈ ਵਾਰ ਕੁੱਝ ਕਮੀਆਂ ਰਹਿ ਹੀ ਜਾਂਦੀਆਂ ਹਨ ਜਿਵੇਂ ਕਿ ਫ੍ਰੈਂਚ ਕਾਰ ਨਿਰਮਾਤਾ ਕੰਪਨੀ ਰੇਨਾਲਟ ਦੀ ਕਾਈਗਰ ਇਨ੍ਹੀਂ ਦਿਨੀਂ ਆਪਣੀਆਂ ਕਮੀਆਂ ਕਾਰਨ ਚਰਚਾ ’ਚ ਬਣੀ ਹੋਈ ਹੈ।

ਇਸ ਮਾਨਸੂਨ ’ਚ ਕਾਈਗਰ ਦੇ ਖਰੀਦਦਾਰਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ। ਦਰਅਸਲ ਕਾਈਗਰ ਦਾ ਪਿਛਲਾ ਬੰਪਰ ਅੰਦਰ ਵੱਲ ਖੁੱਲ੍ਹਿਆ ਹੋਇਆ ਹੈ, ਯਾਨੀ ਕਿ ਉਸ ਨੂੰ ਕਵਰ ਨਹੀਂ ਕੀਤਾ ਗਿਆ ਹੈ। ਅਜਿਹੇ ’ਚ ਮਿੱਟੀ ਅਤੇ ਚਿੱਕੜ ਟੇਲਲਾਈਟ ਦੇ ਪਿੱਛੇ ਜਾ ਕੇ ਜਮ੍ਹਾ ਹੋ ਰਹੇ ਹਨ ਅਤੇ ਉਹ ਕਾਰ ਦੇ ਅੰਦਰ ਤੱਕ ਵੀ ਪਹੁੰਚ ਰਹੇ ਹਨ। ਹਾਲ ਹੀ ਦੇ ਦਿਨਾਂ ’ਚ ਅਜਿਹੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਦੋਂ ਕਾਰ ਮਾਲਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ।

PunjabKesari

ਜਾਣਕਾਰੀ ਲਈ ਦੱਸ ਦਈਏ ਕਿ ਕਾਰ ਦੇ ਅੰਦਰ ਚਿੱਕੜ ਜਾਂ ਮਿੱਟੀ ਜਾਣ ਨਾਲ ਇਸ ’ਚ ਨਮੀ ਆ ਜਾਂਦੀ ਹੈ, ਜਿਸ ਕਾਰਨ ਕਾਰ ’ਚ ਜੰਗ ਲੱਗਣ ਦੀ ਅਤੇ ਉਸ ਦੇ ਡੈਮੇਜ ਹੋਣ ਦੀਆਂ ਸੰਭਾਵਨਾਵਾਂ ਕਈ ਗੁਣਾ ਵਧ ਜਾਂਦੀਆਂ ਹਨ। ਫਿਲਹਾਲ ਕਾਰ ਦੇ ਮਾਲਕ ਇਸ ਮੁੱਦੇ ’ਤੇ ਨਾਖੁਸ਼ ਹਨ ਕਿਉਂਕਿ ਕੰਪਨੀ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਕਾਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਕਾਰ ਦੀ ਪ੍ਰਫਾਰਮੈਂਸ ’ਤੇ ਕੋਈ ਅਸਰ ਨਹੀਂ ਹੋਵੇਗਾ ਪਰ ਗੱਲ ਇੱਥੇ ਪ੍ਰਫਾਰਮੈਂਸ ਦੀ ਨਹੀਂ, ਗੱਲ ਗੱਡੀ ਨੂੰ ਡਸਟ ਤੋਂ ਬਚਾਉਣ ਦੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਕੰਪਨੀ ਜੇ ਬੰਪਰ ਨੂੰ ਅੰਦਰ ਤੋਂ ਪੂਰੀ ਤਰ੍ਹਾਂ ਬੰਦ ਕਰ ਦੇਵੇ ਤਾਂ ਇਸ ਦਾ ਕੋਈ ਪੱਕਾ ਹੱਲ ਹੋ ਸਕਦਾ ਹੈ।

PunjabKesari

ਕੰਪਨੀ ਕੋਲ ਨਹੀਂ ਹੈ ਕੋਈ ਸਥਾਈ ਹੱਲ, ਸਰਵਿਸ ਸੈਂਟਰ ਕਰ ਰਹੇ ਜੁਗਾੜ
ਫਿਲਹਾਲ ਇਸ ਮਾਮਲੇ ’ਚ ਸਰਵਿਸ ਸੈਂਟਰ ਵੀ ਕਾਰ ’ਚ ਜੁਗਾੜ ਕਰ ਕੇ, ਜਿੱਥੋਂ ਮਿੱਟੀ-ਘੱਟਾ ਆਉਂਦਾ ਹੈ, ਉੱਥੇ ਫੋਮ ਲਗਾ ਰਹੇ ਹਨ, ਜਿਸ ਨਾਲ ਇਸ ਦਾ ਕੋਈ ਅਸਥਾਈ ਹੱਲ ਨਿਕਲ ਸਕੇ। ਦੱਸ ਦਈਏ ਕਿ ਗੱਲ ਇੱਥੇ ਖਤਮ ਨਹੀਂ ਹੁੰਦੀ। ਕਾਈਗਰ ਦੇ ਦਰਵਾਜ਼ਿਆਂ ਦੇ ਹੇਠਾਂ ਤੋਂ ਵੀ ਚਿੱਕੜ ਅੰਦਰ ਆ ਜਾਂਦਾ ਹੈ, ਜਿਸ ਦਾ ਕੋਈ ਸਥਾਈ ਹੱਲ ਨਾ ਕੰਪਨੀ ਕੋਲ ਹੈ ਅਤੇ ਨਾ ਹੀ ਸਰਵਿਸ ਸੈਂਟਰ ਕੋਲ ਹੈ। ਸਰਵਿਸ ਸੈਂਟਰ ਦਾ ਕਹਿਣਾ ਹੈ ਕਿ ਸੜਕ ’ਤੇ ਚੱਲਣ ਕਾਰਨ ਧੂੜ-ਮਿੱਟੀ ਦਾ ਉੱਡਣਾ ਸੁਭਾਵਿਕ ਹੈ। ਇਸ ਨਾਲ ਕਾਰ ਦੀ ਪਾਵਰ ਅਤੇ ਟਾਰਕ ’ਤੇ ਕੋਈ ਅਸਰ ਨਹੀਂ ਪੈਂਦਾ ਹੈ।

PunjabKesari

ਮੈਨਿਊਫੈਕਚਰਿੰਗ ਫਾਲਟ ਨੂੰ ਕੰਪਨੀ ਕਰੇ ਦੂਰ
ਰੇਨਾਲਟ ਕਾਈਗਰ ਵੈਲਿਊ ਫਾਰ ਮਨੀ ਕਾਰ ਹੈ ਅਤੇ ਇਹ ਪੂਰੀ ਤਰ੍ਹਾਂ ਸ਼ਾਨਦਾਰ ਹੈ। ਹਾਲਾਂਕਿ ਇਹ ਇਸ ਦੇ ਮੈਨਿਊਫੈਕਚਰਿੰਗ ਫਾਲਟਸ ਹਨ, ਜਿਨ੍ਹਾਂ ਨੂੰ ਕੰਪਨੀ ਨੂੰ ਦੂਰ ਕਰਨ ਦੀ ਲੋੜ ਹੈ। ਰੇਨਾਲਟ ਦੀ ਭਾਰਤੀ ਬਾਜ਼ਾਰ ’ਚ ਚੰਗੀ ਪਕੜ ਹੈ। ਹੁਣ ਇਸ ਮੁੱਦੇ ਤੋਂ ਬਾਅਦ ਉਸ ਦੀ ਈਮੇਜ਼ ’ਤੇ ਕੀ ਫਰਕ ਪੈਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਕੰਪਨੀ ਦਾ ਇਸ ਮਾਮਲੇ ਨੂੰ ਨਕਾਰ ਦੇਣਾ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।


Rakesh

Content Editor

Related News