ਅਗਲੇ ਸਾਲ ਤੋਂ ਇਸ ਓ. ਐੱਸ. ''ਤੇ ਬੰਦ ਹੋ ਜਾਵੇਗੀ Firefox ਦੀ ਸਪੋਰਟ
Monday, Dec 26, 2016 - 03:16 PM (IST)

ਜਲੰਧਰ- ਵਿੰਡੋਜ਼ ਐਕਸ. ਪੀ. ਅਤੇ ਵਿਸਟਾ ਲਈ ਕਈ ਤਰ੍ਹਾਂ ਦੇ ਵੈੱਬ ਬ੍ਰਾਊਰਸ ਉਪਲੱਬਧ ਹੈ, ਜੋ ਇਸ ਓ. ਐੱਸ. ''ਤੇ ਫੁੱਲ ਫੰਕਸ਼ਨਲਿਟੀ ਨੂੰ ਸਪੋਰਟ ਕਰਦੇ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਗਲੇ ਸਾਲ ਸਤੰਬਰ 2017 ਤੋਂ ਵਿੰਡੋਜ਼ ਐਕਸ. ਪੀ. ਅਤੇ ਵਿਸਟਾ ''ਤੇ ਫਾਇਰਫਾਕਸ ਦੀ ਸਪੋਰਟ ਬੰਦ ਕਰ ਦਿੱਤੀ ਦਾਵੇਗੀ। ਮੋਜ਼ਿਲਾ ਆਪਣੇ ਬ੍ਰੋਜ਼ਰ ''ਚ ਨਵੇਂ ਫੀਚਰਸ ਨੂੰ ਐਡ ਕਰਨ ਜਾ ਰਹੀ ਹੈ, ਜਿਸ ਵਜ੍ਹਾ ਤੋਂ ਇਸ ਤਰ੍ਹਾਂ ਕੀਤਾ ਗਿਆ ਹੈ। ਮੋਜ਼ਿਲਾ ਨੇ ਫਿਲਹਾਲ ਮਾਰਚ 2017 ਤੱਕ ਫਾਇਰਫਾਕਸ ਦੀ ਸਪੋਰਟ ਨੂੰ ਵਧਾਇਆ ਹੈ, ਜਿਸ ਨੂੰ ਕੰਪਨੀ ਵੱਲੋਂ ਫਾਈਨਲ ਸਪੋਰਟ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਪੋਰਟ ਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਨ੍ਹਾਂ ਓ. ਐੱਸ. ''ਤੇ ਫਾਇਰਫਾਕਸ ਬੰਦ ਹੋ ਜਾਵੇਗਾ ਸਗੋਂ ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ''ਤੇ ਸਕਿਉਰਿਟੀ ਘੱਟ ਹੋ ਜਾਵੇਗੀ ਅਤੇ ਇਨ੍ਹਾਂ ''ਤੇ ਅਪਡੇਟਸ ਆਉਣੀ ਬੰਦ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਫਾਇਰਫਾਕਸ ਦਾ ਵਰਜਨ 10 ਸਾਲ ਪੁਰਾਣੇ ਆਪਰੇਟਿੰਗ ਸਿਸਟਮ ''ਤੇ ਵੀ ਸਹੀ ਤਰੀਕੇ ਤੋਂ ਘੱਟ ਕਰ ਰਿਹਾ ਹੈ ਪਰ ਜੇਕਰ ਤੁਸੀਂ ਅਗਲੇ ਸਾਲ ਤੋਂ ਕੁਝ ਨਵਾਂ ਵੈੱਬ ਐਕਸਪੀਰੀਐਂਸ ਦੇਖਣਾ ਚਾਹੁੰਦੇ ਹੈ ਤਾਂ ਤੁਹਾਨੂੰ ਪੁਰਾਣੇ ਓ. ਐੱਸ. ਦੀ ਬਜਾਏ ਨਵੇਂ ਨਵੇਂ ਓ. ਐੱਸ. ਦਾ ਉਪਯੋਗ ਕਰਨਾ ਹੋਵੇਗਾ।