ਮੋਟੋਰੋਲਾ ਨੇ ਪੇਸ਼ ਕੀਤੇ ਨਵੇਂ ਵਾਇਰਲੈੱਸ ਇਅਰਬਡਸ
Sunday, Aug 28, 2016 - 01:59 PM (IST)

ਜਲੰਧਰ-ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ Motorola ਨੇ ਨਵੇਂ VerveOnes + ਵਾਇਰਲੈਸ ਇਅਰਬਡਸ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਖਾਸ ਤੌਰ ''ਤੇ ਕੰਨਾਂ ਦੇ ਅੰਦਰ ਫਿਟ ਹੋਣ ਲਈ ਬਣਾਇਆ ਗਿਆ ਹੈ। ਇਨ੍ਹਾਂ ਦੀ ਕੀਮਤ $250 (ਲਗਭਗ 16785 ਰੁਪਏ) ਹੈ। ਇਨ੍ਹਾਂ ਦੇ ਨਾਲ ਕੰਪਨੀ ਇਕ ਚਾਰਜਿੰਗ ਕੇਸ ਵੀ ਦਵੇਗੀ ਜਿਸ ''ਚ ਇਨ੍ਹਾਂ ਨੂੰ ਰੱਖਣ ਨਾਲ ਇਹ ਚਾਰਜ ਹੋਣ ਜਾਣਗੇ।
ਇਨ੍ਹਾਂ ਨੂੰ ਤੁਸੀ ਆਸਾਨੀ ਨਾਲ ਆਈ.ਓ.ਐੱਸ. ਅਤੇ ਐਂਡ੍ਰਾਇਡ ਡਿਵਾਈਸਿਜ਼ ਦੇ ਨਾਲ ਅਟੈਚ ਕਰ ਕੇ ਯੂਜ਼ ਕਰ ਸਕਦੇ ਹੋ। ਬਲੈਕ ਡਿਜ਼ਾਇਨ ਅਤੇ ਆਕਰਸ਼ਕ ਲੁਕ ਦੇ ਕਾਰਨ ਇਸ ਵਾਟਰਪ੍ਰੂਫ ਇਅਰਬਡਸ ਨੂੰ ਤੁਸੀਂ ਜਾਗਿੰਗ ਦੇ ਸਮੇਂ ਵੀ ਪਹਿਣ ਸਕਦੇ ਹੋ। ਇਨ੍ਹਾਂ ''ਚ 6.8mm ਡਾਇਨਾਮਿਕ ਡ੍ਰਾਈਵਰਸ ਲੱਗੇ ਹਨ ਜੋ ਡੀਪ, ਰਿਚ HD ਸਾਊਂਡ ਕੁਆਲਿਟੀ ਆਉਟਪੁਟ ਦਿੰਦੇ ਹਨ। ਇਨ੍ਹਾਂ ''ਚ ਕੰਪਨੀ ਨੇ 6 ਪ੍ਰੀ-ਸੈੱਟ EQ ਪ੍ਰੋਫਾਇਲਜ਼ ਦਿੱਤੇ ਹਨ ਜੋ ਵੱਖ-ਵੱਖ ਸਾਊਂਡ ਇਫੈਕਟ ਦਿੰਦੇ ਹਨ। ਇਸ ਸੈੱਟ ''ਚ ਦੋ ਬੈਟਰੀਜ਼ ਲੱਗੀਆਂ ਹਨ ਜਿਨ੍ਹਾਂ ''ਚੋਂ 72 mAh ਦੀ ਬੈਟਰੀ ਵਾਇਰਲੈੱਸ ਇਅਰਬਡਸ ਨੂੰ ਬੈਕਅਪ ਦਵੇਗੀ ਅਤੇ 600 mAh ਦੀ ਬੈਟਰੀ ਚਾਰਜਿੰਗ ਕੇਸ ਦੀ ਮਦਦ ਨਾਲ ਰਸਤੇ ''ਚ ਚਾਰਜ ਕਰਨ ''ਚ ਮਦਦ ਕਰੇਗੀ ।