ਮੋਟੋਰੋਲਾ ਦੇ ਇਸ ਸਮਾਰਟਫੋਨ ਲਈ ਰਿਲੀਜ਼ ਹੋਈ ਨਵੀਂ ਐਂਡ੍ਰਾਇਡ 9 Pie ਅਪਡੇਟ

01/24/2019 11:55:45 AM

ਗੈਜੇਟ ਡੈਸਕ- Motorola ਨੇ ਮੋਟੋ Z3 ਲਈ ਲੇਟੈਸਟ ਐਂਡ੍ਰਾਇਡ 9 ਪਾਈ ਅਪਡੇਟ ਦਾ ਐਲਾਨ ਕੀਤੀ ਹੈ। ਕੰਪਨੀ ਨੇ ਐਂਡ੍ਰਾਇਡ 9 ਪਾਈ ਅਪਡੇਟ ਦੀ ਜਾਣਕਾਰੀ ਆਪਣੇ ਆਫਿਸ਼ੀਅਲ ਸਪੋਰਟ ਪੇਜ 'ਤੇ ਦਿੱਤੀ ਹੈ। ਲੇਟੈਸਟ ਗੂਗਲ ਆਪਰੇਟਿੰਗ ਸਿਸਟਮ ਤੇ ਜਨਵਰੀ 2019 ਸਕਿਓਰਿਟੀ ਪੈਚ ਤੋਂ ਇਲਾਵਾ ਅਪਡੇਟ ਕਈ ਸੁਧਾਰ ਵੀ ਲੈ ਕੇ ਆਉਂਦੀ ਹੈ।PunjabKesari
ਇਹ ਅਪਡੇਟ Moto Z3 ਲਈ ਐਂਡ੍ਰਾਇਡ 9 ਪਾਈ ਦਾ ਸਟਾਕ ਐਂਡ੍ਰਾਇਡ ਐਕਸਪੀਰੀਅੰਸ ਲੈ ਕੇ ਆਉਂਦੀ ਹੈ। ਇਸ 'ਚ UI 'ਚ ਕਈ ਬਦਲਾਅ ਹਨ ਤੇ ਚੇਂਜਲਾਗ ਦੇ ਮੁਤਾਬਕ, ਕੰਪਨੀ ਦਾ ਕਹਿਣਾ ਹੈ ਕਿ ਇਹ ਅਪਡੇਟ ਯੂਜ਼ਰਸ ਦੇ ਮੋਬਾਈਲ ਐਕਸਪੀਰੀਅਨਸ ਨੂੰ ਨਵੇਂ ਬਿਹਤਰ ਨੈਵੀਗੇਸ਼ਨ ਤੇ ਰੀਸੇਂਟ ਐਪਸ ਦੇ ਰਾਹੀਂ ਪਹਿਲਾਂ ਤੋਂ ਹੋਰ ਜ਼ਿਆਦਾ ਬਿਹਤਰ ਬਣਾਏਗੀ। ਇਹ ਅਪਡੇਟ ਪਹਿਲਾਂ ਤੋਂ ਬਿਹਤਰ Do Not Disturb, ਨਵਾਂ ਸਪਲਿਟ ਸਕ੍ਰੀਨ ਤੇ ਕਲਰਫੁੱਲ ਸੈਟਿੰਗ ਮੈਨਿਊ ਲੈ ਕੇ ਆਉਂਦੀ ਹੈ।PunjabKesariਪਾਈ ਅਪਡੇਟ ਤੋਂ ਬਾਅਦ Moto Z3 ਯੂਜ਼ਰਸ ਆਪਣੇ ਮੁਤਾਬਕ ਐਪਸ ਦੀ ਬੈਟਰੀ ਪਾਵਰ ਦੀ ਪ੍ਰਾਓਰਿਟੀ ਨੂੰ ਸੈੱਟ ਕਰ ਸਕਦੇ ਹਨ। ਇਹ ਯੂਜ਼ਰ ਨੂੰ 70 ਫ਼ੀਸਦੀ ਤੇ ਉਸ ਤੋਂ ਘੱਟ ਬੈਟਰੀ ਹੋਣ 'ਤੇ ਬੈਟਰੀ ਸੇਵਰ ਨੂੰ ਆਨ ਕਰਨ ਦੀ ਆਗਿਆ ਦੇਵੇਗਾ। ਬਾਕੀ ਬੇਸਿਕ ਡਿਜ਼ਾਈਨ ਐਂਡ੍ਰਾਇਡ 9 ਪਾਈ 'ਚ ਪਾਏ ਜਾਣ ਡਿਜ਼ਾਈਨ ਵਰਗਾ ਹੀ ਹੋਵੇਗਾ।  ਮੋਟੋਰੋਲਾ ਨੇ ਖਾਸ ਤੌਰ 'ਤੇ ਯੂਜ਼ਰਸ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ Z3 ਨੂੰ ਐਂਡ੍ਰਾਰਿਡ 9 ਪਾਈ 'ਤੇ ਅਪਡੇਟ ਕਰਦੇ ਹੈ ਤਾਂ ਉਹ ਇਸ ਨੂੰ ਵਾਪਸ ਪੁਰਾਣੇ ਵਰਜਨ 'ਤੇ ਰੋਲ-ਬੈਕ ਨਹੀਂ ਕਰ ਪਾਉਣਗੇ।


Related News