ਕੱਲ੍ਹ ਭਾਰਤ ''ਚ ਲਾਂਚ ਹੋਵੇਗਾ ਮੋਟੋਰੋਲਾ ਦਾ Moto C Plus
Sunday, Jun 18, 2017 - 06:12 PM (IST)

ਜਲੰਧਰ- ਮੋਟੋਰੋਲਾ ਭਾਰਤ 'ਚ ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਕੱਲ ਮਤਲਬ 19 ਜੂਨ ਨੂੰ ਭਾਰਤੀ ਬਾਜ਼ਾਰ 'ਚ Moto C Plus ਨਾਮ ਦੇ ਸਮਾਰਟਫੋਨ ਨੂੰ ਲਾਂਚ ਕਰੇਗੀ। ਉਥੇ ਹੀ ਹਾਲ ਹੀ 'ਚ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਇਸ ਡਿਵਾਇਸ ਨੂੰ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਫਲਿੱਪਕਾਰਟ ਨੇ Moto C Plus ਨੂੰ ਪ੍ਰਮੋਟ ਕਰਦੇ ਹੋਏੇ ਇਕ ਵੈੱਬਪੇਜ਼ ਲਾਈਵ ਕਰ ਦਿੱਤਾ ਹੈ।
Moto C Plus ਦੇ ਸਪੈਸੀਫਿਕੇਸ਼ਨ 'ਚ 5-ਇੰਚ ਦੀ ਐੱਚ. ਡੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ ਕਵਾਡ-ਕੋਰ ਮੀਡੀਆਟੈੱਕ MT6737 ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਬਿਹਤਰ ਗਰਾਫਿਕਸ ਲਈ ਫੋਨ 'ਚ ਮਾਲੀ-T720 ਜੀ. ਪੀ. ਊ, 1ਜੀ. ਬੀ/2ਜੀ. ਬੀ ਰੈਮ ਅਤੇ 16ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗਰਾਫੀ ਲਈ ਫੋਨ 'ਚ ਐੱਲ. ਈ. ਡੀ ਫਲੈਸ਼ ਅਤੇ ਅਪਰਚਰ f/2.2 ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 2 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਨਾਲ ਹੀ ਪਾਵਰ ਬੈਕਅਪ ਲਈ ਫੋਨ 'ਚ 4,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਕੁਨੈੱਕਟੀਵਿਟੀ ਦੇ ਤੌਰ 'ਤੇ ਫੋਨ 'ਚ 4G VoLTE, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.2, ਜੀ. ਪੀ. ਐੱਸ ਅਤੇ ਮਾਇਕ੍ਰੋ ਯੂ. ਐੱਸ. ਬੀ ਪੋਰਟ ਜਿਹੇ ਆਪਸ਼ਨ ਦਿੱਤੇ ਗਏ ਹਨ।