ਜਲਦ ਲਾਂਚ ਹੋਵੇਗੀ Motorola Edge 70 ਸੀਰੀਜ਼ ! ਜਾਣੋ ਫੀਚਰਜ਼

Thursday, Jul 02, 2026 - 02:57 PM (IST)

ਜਲਦ ਲਾਂਚ ਹੋਵੇਗੀ Motorola Edge 70 ਸੀਰੀਜ਼ ! ਜਾਣੋ ਫੀਚਰਜ਼

ਗੈਜੇਟ ਡੈਸਕ - Motorola Edge 70 ਸੀਰੀਜ਼ ਦਾ ਇਕ ਹੋਰ ਸਮਾਰਟਫੋਨ ਜਲਦੀ ਹੀ ਲਾਂਚ ਹੋਣ ਵਾਲਾ ਹੈ। ਇਸ ਮੋਟੋਰੋਲਾ ਫੋਨ ਨੂੰ ਮੈਕਸ ਕਿਹਾ ਜਾ ਸਕਦਾ ਹੈ। ਇਸ ਫੋਨ ਨੂੰ ਹਾਲ ਹੀ 'ਚ ਇਕ ਸਰਟੀਫਿਕੇਸ਼ਨ ਸਾਈਟ 'ਤੇ ਦੇਖਿਆ ਗਿਆ ਸੀ। ਇਸ ਤੋਂ ਇਲਾਵਾ, ਫੋਨ ਦੀਆਂ ਪ੍ਰਮੋਸ਼ਨਲ ਤਸਵੀਰਾਂ ਆਨਸਾਈਨ ਸਾਹਮਣੇ ਆਈਆਂ ਹਨ। ਇਸ ਫੋਨ ਦਾ ਲੁੱਕ ਅਤੇ ਡਿਜ਼ਾਈਨ ਇਸ ਸੀਰੀਜ਼ ਦੇ ਦੂਜੇ ਫੋਨਾਂ ਵਰਗਾ ਹੋਵੇਗਾ। ਰਿਪੋਰਟਾਂ ਅਨੁਸਾਰ, ਇਹ ਮੋਟੋਰੋਲਾ ਫਲੈਗਸ਼ਿਪ ਫੋਨ 200MP ਕੈਮਰੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

HDR10+ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖੇ ਗਏ ਇਸ ਮੋਟੋਰੋਲਾ ਫੋਨ ਦੇ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 5 ਚਿੱਪਸੈੱਟ ਦੁਆਰਾ ਸੰਚਾਲਿਤ ਹੋਣ ਦੀ ਉਮੀਦ ਹੈ। ਇਹ ਭਾਰਤ ਸਮੇਤ ਗਲੋਬਲ ਬਾਜ਼ਾਰਾਂ 'ਚ ਜਲਦੀ ਹੀ ਲਾਂਚ ਹੋਣ ਦੀ ਸੰਭਾਵਨਾ ਹੈ। ਇਸ ਫੋਨ ਨੂੰ ਵਾਟਰਲੈੱਸ ਪਾਵਰ ਕੰਸੋਰਟੀਅਮ (WPC) ਡੇਟਾਬੇਸ 'ਤੇ ਵੀ ਦੇਖਿਆ ਗਿਆ ਹੈ। ਫੋਨ ਦੇ ਪਿਛਲੇ ਪਾਸੇ ਟ੍ਰਿਪਲ ਕੈਮਰਾ ਸੈੱਟਅੱਪ ਹੋ ਸਕਦਾ ਹੈ।

ਇਕ ਵੈੱਬਸਾਈਟ ਦੇ ਅਨੁਸਾਰ, ਇਹ Motorola ਫੋਨ ਮਾਡਲ ਨੰਬਰ XT2611 ਨਾਲ ਸੂਚੀਬੱਧ ਹੈ। ਇਸ 'ਚ Qi 2 ਵਾਇਰਲੈੱਸ ਚਾਰਜਿੰਗ ਸਪੋਰਟ ਹੋਵੇਗਾ। ਕੰਪਨੀ 25W ਵਾਇਰਲੈੱਸ ਚਾਰਜਿੰਗ ਦੀ ਪੇਸ਼ਕਸ਼ ਕਰ ਸਕਦੀ ਹੈ। ਇਸ ਦੌਰਾਨ, ਪ੍ਰਮੋਸ਼ਨਲ ਫੋਟੋਆਂ ਫੋਨ ਦੇ ਅਗਲੇ ਹਿੱਸੇ 'ਤੇ ਪੰਚ-ਹੋਲ ਕੈਮਰਾ ਸੈੱਟਅਪ ਦਾ ਸੁਝਾਅ ਦਿੰਦੀਆਂ ਹਨ। ਫੋਨ 'ਚ ਇਕ ਫਲੈਟ ਡਿਸਪਲੇਅ ਪੈਨਲ ਹੋਵੇਗਾ। ਇਹ ਸਮਾਰਟਫੋਨ ਤਿੰਨ ਰੰਗਾਂ ਦੇ ਵਿਕਲਪਾਂ 'ਚ ਪੇਸ਼ ਕੀਤਾ ਜਾ ਸਕਦਾ ਹੈ: ਗਲੇਸ਼ੀਅਰ ਬਲੂ, ਓਨਿਕਸ ਬਲੈਕ, ਅਤੇ ਸੇਜ ਗ੍ਰੀਨ।

ਇਸ ਫੋਨ ਦੇ ਪਿਛਲੇ ਪਾਸੇ 200MP ਮੁੱਖ ਕੈਮਰਾ ਹੋਣ ਦੀ ਉਮੀਦ ਹੈ, ਜੋ 100x ਡਿਜੀਟਲ ਜ਼ੂਮ ਨੂੰ ਸਪੋਰਟ ਕਰਦਾ ਹੈ। ਫੋਨ 'ਚ ਇਕ ਟੈਲੀਫੋਟੋ ਅਤੇ ਇਕ ਪੈਰੀਸਕੋਪ ਕੈਮਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਇਹ ਫੋਨ ਮਿਲਟਰੀ-ਗ੍ਰੇਡ MIL-STD-810H ਸਰਟੀਫਿਕੇਸ਼ਨ ਦੇ ਨਾਲ ਲਾਂਚ ਕੀਤਾ ਜਾਵੇਗਾ, ਜੋ ਫੋਨ ਦੀ ਟਿਕਾਊਤਾ ਨੂੰ ਬਿਹਤਰ ਬਣਾਏਗਾ। ਇਸ ਆਉਣ ਵਾਲੇ ਮੋਟੋਰੋਲਾ ਫਲੈਗਸ਼ਿਪ ਫੋਨ ਬਾਰੇ ਹੋਰ ਜਾਣਕਾਰੀ ਫਿਲਹਾਲ ਅਣਜਾਣ ਹੈ। ਇਸ ਦੇ ਫੀਚਰਜ਼ ਨੂੰ Motorola Edge 70 ਅਤੇ Motorola Edge 70 Pro ਦੇ ਮੁਕਾਬਲੇ ਅੱਪਗ੍ਰੇਡ ਕੀਤਾ ਜਾ ਸਕਦਾ ਹੈ।

ਇਸ ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ, ਇਹ ਫੋਨ 6.8-ਇੰਚ AMOLED ਡਿਸਪਲੇਅ ਦੇ ਨਾਲ ਆਉਂਦਾ ਹੈ। ਇਹ ਮੀਡੀਆਟੈੱਕ ਡਾਇਮੈਂਸਿਟੀ 8500 ਐਕਸਟ੍ਰੀਮ ਚਿੱਪਸੈੱਟ, 12GB ਰੈਮ, ਅਤੇ 256GB ਤੱਕ ਸਟੋਰੇਜ ਦਾ ਸਮਰਥਨ ਕਰਦਾ ਹੈ। ਫੋਨ ਦੇ ਪਿਛਲੇ ਪਾਸੇ ਤਿੰਨ 50MP ਕੈਮਰੇ ਹਨ। ਇਸ ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਕੈਮਰਾ ਵੀ ਹੈ। ਇਹ ਫ਼ੋਨ 6,500mAh ਬੈਟਰੀ ਦੇ ਨਾਲ ਆਉਂਦਾ ਹੈ। ਇਹ 90W ਵਾਇਰਡ ਅਤੇ 15W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
 


author

Sunaina

Content Editor

Related News