Moto Z2 Play ਸਮਾਰਟਫੋਨ ਲਾਂਚ, ਜਾਣੋ ਸਪੈਸੀਫਿਕੇਸ਼ਨ

Friday, Jun 02, 2017 - 10:26 AM (IST)

Moto Z2 Play ਸਮਾਰਟਫੋਨ ਲਾਂਚ, ਜਾਣੋ ਸਪੈਸੀਫਿਕੇਸ਼ਨ

ਜਲੰਧਰ- ਲੇਨੋਵੋ ਨੇ ਵੀਰਵਾਰ ਨੂੰ ਮੋਟੋ ਜ਼ੈੱਡ2 ਪਲੇ ਤੋਂ ਪਰਦਾ ਉਠਾਇਆ ਹੈ। ਸਮਾਰਟਫੋਨ ਲੇਟੈਸਟ ਐਂਰਾਇਡ 7.1.1 ਨੂਗਾ 'ਤੇ ਚੱਲਦਾ ਹੈ ਅਤੇ ਇਸ 'ਚ ਮੋਟੋ ਵਾਇਸ ਅਸਿਸਟੈਂਟ ਹੈ। ਆਪਣੇ ਪੁਰਾਣੇ ਵੇਰੀਅੰਟ ਮੋਟੋ ਜ਼ੈੱਡ ਪਲੇ ਦੀ ਤਰ੍ਹਾਂ ਇਹ ਨੀ ਮੋਟੋ ਮਾਡਸ ਨੂੰ ਸਪੋਰਟ ਕਰੇਗਾ। ਇਸ ਫੋਨ ਦੀ ਕੀਮਤ 499 ਅਮਰੀਕੀ ਡਾਲਰ (ਕਰੀਬ 32,200 ਰੁਪਏ ਹੈ। ਇਸ ਹੈਂਡਸੈੱਟ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦਾ ਸਵਾਲ ਹੈ ਤਾਂ ਮੋਟੋਰੋਲਾ ਨੇ ਅਗਲੇ ਹਫਤੇ ਇਕ ਲਾਂਚ ਈਵੈਂਟ ਰੱਖਿਆ ਹੈ। ਇਸ ਫੋਨ 'ਚ ਮੇਟਲ ਯੂਨੀਬਾਡੀ ਡਿਜ਼ਾਈਨ ਦਾ ਇਸਤੇਮਾਲ ਹੋਇਆ ਹੈ। ਪਿਛਲਾ ਵੇਰੀਅੰਟ ਗਲਾਸ ਬੈਕ ਡਿਜ਼ਾਈਨ ਨਾਲ ਆਉਂਦਾ ਸੀ। ਮੋਟੋ ਮਾਡਸ ਤੋਂ ਕਨੈਕਟ ਕਰਨ ਲਈ 16 ਪੁਆਇੰਟ ਕਨੈਕਟ ਪਿਛਲੇ ਹਿੱਸੇ 'ਤੇ ਹੀ ਹੈ। ਸਮਾਰਟਫੋਨ ਨੂੰ ਲੂਨਰ ਗ੍ਰੇ ਅਤੇ ਫਾਈਨ ਗੋਲਡ ਕਲਰ 'ਚ ਉਪਲੱਬਧ ਕਰਾਇਆ ਜਾਵੇਗਾ। ਰਿਅਰ ਕੈਮਰਾ ਹੁਣ ਵੀ ਪਿਛਲੇ ਹਿੱਸੇ 'ਤੇ ਅੰਗੂਠੀਨੂਮਾ ਉਭਾਰ ਦੇ ਅੰਦਰ ਹੈ। ਫਿੰਗਰਪ੍ਰਿੰਟ ਸੈਂਸਰ ਹੋਮ ਬਟਨ 'ਚ ਇੰਟੀਗ੍ਰੇਟਡ ਹੈ।
ਮੋਟੋ ਜ਼ੈੱਡ2 ਪਲੇ ਦੇ ਸਪੈਸੀਫਿਕੇਸ਼ਨ -
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ, ਜਿਸ 'ਤੇ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਸਮਾਰਟਫੋਨ 'ਚ 2.2 ਗੀਗਾਹਟਰਜ਼ ਸਨੈਪਡ੍ਰੈਗਨ 626 ਆਕਟਾ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। 3 ਜੀ. ਬੀ. ਰੈਮ ਨਾਲ 32 ਜੀ. ਬੀ. ਸਟੋਰੇਜ ਜਾਂ 4 ਜੀ. ਬੀ. ਰੈਮ ਨਾਲ 64 ਜੀ. ਬੀ. ਸਟੋਰੇਜ। ਇਸ ਤੋਂ ਇਲਾਵਾ ਫੋਨ 'ਚ ਮਾਈਕ੍ਰੋ ਐੱਸ. ਡੀ. ਕਾਰਡ ਲਈ ਸਪੋਰਟ ਵੀ ਮੌਜੂਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ 12 ਮੈਗਾਪਿਕਸਲ ਦਾ ਰਿਅਰ ਸੈਂਸਰ ਹੈ। ਇਹ ਲੇਜ਼ਰ ਅਤੇ ਡਿਊਲ ਆਟੋਫੋਕਸ ਲੈਂਸ ਨਾਲ ਆਉਂਦਾ ਹੈ। ਫਰੰਟ ਪੈਨਲ 'ਤੇ ਤੁਹਾਨੂੰ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਇਸ ਨਾਲ ਪਹਿਲੀ ਵਾਰ ਮੋਟੋ ਨੇ ਡਿਊਲ ਸੀ. ਸੀ. ਟੀ. ਫਲੈਸ਼ ਦਿੱਤਾ ਹੈ। ਇਸ ਸਮਾਰਟਫੋਨ 'ਚ 3000 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਮੋਟੋ ਜ਼ੈੱਡ ਪਲੇ ਦੀ 3510 ਐੱਮ. ਏ. ਐੱਚ. ਦੀ ਬੈਟਰੀ ਜੀ ਤੁਲਨਾ 'ਚ ਛੋਟੀ ਹੈ।
ਇਸ ਸਮਾਰਟਫੋਨ ਰੇਪਲੇਂਟ ਵੀ ਹੈ ਅਤੇ ਇਸ 'ਚ ਨੈਨੋ ਕੋਟਿੰਗ ਦਾ ਇਸਤੇਮਾਲ ਹੋਇਆ ਹੈ। ਇਹ 5.99 ਮਿਲੀਮੀਟਰ ਮੋਟਾ ਹੈ। ਸਮਾਰਟਫੋਨ ਪੁਰਾਣੇ ਮੋਟੋ ਮਾਡਸ ਤਾਂ ਸਪੋਰਟ ਕਰੇਗਾ ਹੀ ਨਾਲ 'ਚ ਨਵੇਂ ਮਾਡਸ ਨੂੰ ਵੀ ਇਸ ਨਾਲ ਲਾਂਚ ਕੀਤਾ ਗਿਆ ਹੈ। ਨਵੇਂ ਮੋਟੋ ਮਾਡਸ 'ਚ ਮੋਟੋ ਪਾਵਰ ਬੈਂਕ ਹੈ, ਜੋ ਜ਼ਿਆਦਾ 22000 ਐੱਮ. ਏ. ਐੱਚ. ਦੀ ਬੈਟਰੀ ਸਮਰੱਥਾ ਦਿੰਦਾ ਹੈ। ਇਸ ਤੋਂ ਇਲਾਵਾ ਇਕ ਟਰਬ ਪਾਵਰ ਪੈਕ ਮੋਟੋ ਮਾਡ ਵੀ ਹੈ, ਜੋ 3490 ਐੱਮ. ਏ. ਐੱਚ. ਦੀ ਜ਼ਿਆਦਾ ਬੈਟਰੀ ਸਮਰੱਥਾ ਦਿੰਦਾ ਹੈ ਅਤੇ ਇਹ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਮੋਟੋਰੋਲਾ ਨੇ ਵਾਇਰਲੈੱਸ ਚਾਰਜਿੰਗ ਸਟਾਇਲ ਸ਼ੇਲ, ਜੇ. ਬੀ. ਐੱਲ. ਸਾਊਂਡਬੂਸਟ 2 ਮੋਟੋ ਮਾਡ ਮਾਡ ਨੂੰ ਵੀ ਲਾਂਚ ਕੀਤਾ।


Related News