4 ਅਕਤੂਬਰ ਨੂੰ ਲਾਂਚ ਹੋਵੇਗਾ Motorola ਦਾ ਇਹ ਸਮਾਰਟਫੋਨ
Monday, Sep 26, 2016 - 12:50 PM (IST)
.jpg)
ਜਲੰਧਰ - ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ 4 ਅਕਤੂਬਰ ਨੂੰ ਇਕ ਈਵੇਂਟ ਆਯੋਜਿਤ ਕਰੇਗੀ ਹੈ ਜਿਸ ''ਚ ਕੰਪਨੀ ਆਪਣੇ ਨਵੇਂ ਸਮਾਰਟਫੋਨ Moto Z ਨੂੰ ਲਾਂਚ ਕਰੇਗੀ। ਇਸ ਈਵੈਂਟ ਨੂੰ ਲੈ ਕੇ ਕੰਪਨੀ ਨੇ ਮੀਡੀਆ ਇਨਵਾਇਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ ਨੂੰ ਕੰਪਨੀ ਨੇ ਮਿਲੀਟਰੀ ਏਅਰਕਰਾਫਟ -ਗਰੇਡ ਐਲੂਮਿਨੀਅਮ ਅਤੇ ਸਟੇਨਲੈੱਸ ਸਟੀਲ ਨਾਲ ਬਣਾਇਆ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 5.5-ਇੰਚ HD (2560x1440) ਪਿਕਸਲਸ ''ਤੇ ਕੰਮ ਕਰਨ ਵਾਲੀ) ਸਕ੍ਰੀਨ ਦੇ ਨਾਲ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਹੈ, ਜੋ ਗੇਮਸ ਆਦਿ ਨੂੰ ਖੇਡਣ ''ਚ ਮਦਦ ਕਰੇਗਾ। ਐਂਡ੍ਰਾਇਡ 6.0 ਮਾਰਸ਼ਮੈਲੌ ''ਤੇ ਆਧਾਰਿਤ ਇਸ ਸਮਾਰਟਫੋਨ ਨੂੰ 4GB RAM ਦੇ ਨਾਲ 32 ਜੀ. ਬੀ ਜਾਂ 64 ਜੀ. ਬੀ ਇੰਟਰਨਲ ਸਟੋਰੇਜ਼ ਵੇਰਿਅੰਟਸ ''ਚ ਲਾਂਚ ਕੀਤਾ ਜਾਵੇਗਾ। 2600 mAh ਬੈਟਰੀ ਦੇ ਨਾਲ ਇਸ ''ਚ ਡਿਊਲ ਸਿਮ, 4G, WiFi (802.11b/g/n), ਬਲੂਟੁੱਥ 4.1 ਅਤੇ GPS ਆਦਿ ਫੀਚਰਸ ਮੌਜੂਦ ਹੋਣਗੇ।