ਹੁਣ ਇਨ੍ਹਾਂ ਸਮਾਰਟਫੋਨ ਨੂੰ ਵੀ ਮਿਲੇਗਾ ਲੇਟੈਸਟ ਐਂਡ੍ਰਾਇਡ Nougat update
Wednesday, Sep 28, 2016 - 04:21 PM (IST)

ਜਲੰਧਰ- ਮੋਟੋਰੋਲਾ ਨੇ ਆਪਣੇ ਉਨ੍ਹਾਂ ਸਮਾਰਟਫੋਨ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਨ੍ਹਾਂ ''ਚ ਸਭ ਤੋਂ ਪਹਿਲਾਂ ਐਂਡ੍ਰਾਇਡ 70 ਨੂਗਾ ਅਪਡੇਟ ਮਿਲੇਗਾ। ਮੋਟੋਰੋਲਾ ਸਭ ਤੋਂ ਪਹਿਲਾਂ ਮੋਟੋ ਜ਼ੈੱਡ ਸੀਰੀਜ਼, ਮੋਟੋ ਜੀ4 ਅਤੇ ਮੋਟੋ ਜੀ4 ਪਲਸ ''ਚ ਸਭ ਤੋਂ ਪਹਿਲਾਂ ਲੇਟੈਸਟ ਐਂਡ੍ਰਾਇਡ ਅਪਡੇਟ ਮਿਲੇਗਾ। ਕੰਪਨੀ ਅਪਡੇਟ ਲਈ 2016 ਦੀ ਚੌਥੀ ਤੀਮਾਹੀ ਮਤਲਬ ਅਕਤੂਬਰ ਤੋਂ ਦਿਸੰਬਰ ਦੇ ਵਿਚਕਾਰ ਇਹ ਅਪਡੇਟ ਜਾਰੀ ਕਰਨਾ ਸ਼ੁਰੂ ਕਰੇਗੀ।
ਐਂਡ੍ਰਾਇਡ 7.0 ਨੂਗਾ ਮਲਟੀ-ਵਿੰਡੋ ਸਪੋਰਟ, ਇਨਹਾਂਸਡ ਨੋਟੀਫਿਕੇਸ਼ਨ, ਨੰਬਰ ਬਲਾਕਿੰਗ ਅਤੇ ਬਿਹਤਰ ਬੈਟਰੀ ਲਾਇਫ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ''ਚ ਡਾਟਾ ਸੇਵਰ, ਬੈਕਗਰਾਊਂਡ ਆਪਟੀਮਾਇਜੇਸ਼ਨ, ਜੈ. ਰੇਕਟ ਬੂਟ ਜਿਵੇਂ ਫੀਚਰ ਵੀ ਮਿਲਣਗੇ।
ਐਂਡ੍ਰਾਇਡ 7.0 ਨੂਗਾ ਅਪਡੇਟ ਬਾਰੇ ''ਚ ਮੋਟੋਰੋਲਾ ਡਿਵਾਇਸ ਦੀ ਜੋ ਲਿਸਟ ਜਾਰੀ ਕੀਤੀ ਹੈ ਉਨ੍ਹਾਂ ''ਚ ਮੋਟੋ ਜ਼ੈੱਡ, ਮੋਟੋ ਜ਼ੈੱਡ ਫੋਰਸ, ਮੋਟੋ ਜ਼ੈੱਡ ਪਲੇ, ਮੋਟੋ ਜੀ4, ਮੋਟੋ ਜੀ4 ਪਲਸ ਸਮਾਰਟਫੋਨ ਸ਼ਾਮਿਲ ਹਨ। ਹਾਲਾਂਕਿ ਕੰਪਨੀ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਬਲਾਗਪੋਸਟ ''ਚ ਇਸ ਦੀ ਪੁੱਸ਼ਟੀ ਨਹੀਂ ਕੀਤੀ ਹੈ। ਪਰ ਡ੍ਰਾਇਡ ਲਾਇਫ ਨਾਲ ਗੱਲਬਾਤ ''ਚ ਕੰਪਨੀ ਦੇ ਇਕ ਬੁਲਾਰੇ ਨੇ ਐਂਡ੍ਰਾਇਡ ਅਪਡੇਟ ਦੀ ਪੁੱਸ਼ਟੀ ਕੀਤੀ। ਕੰਪਨੀ ਦੁਆਰਾ ਆਉਣ ਵਾਲੇ ਸਮੇਂ ''ਚ ਇਸ ਲਿਸਟ ''ਚ ਕੁੱਝ ਹੋਰ ਨਾਮ ਵੀ ਸ਼ਾਮਿਲ ਕੀਤੇ ਜਾਣ ਦੀ ਉਮੀਦ ਹੈ।