ਮੋਟੋਰੋਲਾ Moto X4 ਦੇ ਸਪੈਸੀਫਿਕੇਸ਼ਨਸ ਹੋਏ ਲੀਕ, ਐਂਡ੍ਰਾਇਡ ਨੂਗਟ ਨਾਲ ਲੈਸ

Wednesday, Jul 12, 2017 - 12:35 PM (IST)

ਮੋਟੋਰੋਲਾ Moto X4 ਦੇ ਸਪੈਸੀਫਿਕੇਸ਼ਨਸ ਹੋਏ ਲੀਕ, ਐਂਡ੍ਰਾਇਡ ਨੂਗਟ ਨਾਲ ਲੈਸ

ਜਲੰਧਰ- ਲੇਨੋਵੋ ਦੇ ਆਉਣ ਵਾਲੇ ਸਮਾਰਟਫੋਨ ਮੋਟੋ ਐਕਸ4 ਦੇ ਸਪੈਸੀਫਿਕੇਸ਼ਨ ਇਸ ਮਹੀਨੇ ਪਹਿਲਾਂ ਵੀ ਲੀਕ ਹੋ ਚੁੱਕੇ ਹਨ। ਪਰ ਹੁਣ ਇੰਟਰਨੈੱਟ 'ਤੇ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਇਕ ਵਾਰ ਫਿਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ। Moto X4 ਦੇ ਨਵੇਂ ਸਪੈਸੀਫਕੇਸ਼ਨ ਨੂੰ ਇਕ ਬੇਂਚਮਾਰਕ ਵੈੱਬਸਾਈਟ 'ਤੇ ਵੇਖਿਆ ਗਿਆ ਹੈ ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ 4 ਜੀ. ਬੀ ਰੈਮ ਦੀ ਜਗ੍ਹਾ 3 ਜੀ. ਬੀ ਰੈਮ ਦੇ ਨਾਲ ਆਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਫੋਨ ਦੇ ਦੋ ਵੇਰਿਅੰਟ 'ਚ ਲਾਂਚ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ।

ਜੀ.ਐੱਫ. ਐਕਸ ਬੇਂਚ ਲਿਸਟਿੰਗ 'ਚ ਮੋਟੋ ਡਿਵਾਇਸ ਨੂੰ ਐਕਸ. ਟੀ1789 ਮਾਡਲ ਨੰਬਰ ਦੇ ਨਾਲ ਲਿਸਟ ਕੀਤਾ ਗਿਆ ਹੈ ਅਤੇ ਇਹ ਮੋਟੋ ਐਕਸ4 ਹੋਣ ਦੀ ਉਮੀਦ ਹੈ। ਲਿਸਟਿੰਗ ਦੇ ਮੁਤਾਬਕ, ਮੋਟੋ ਐਕਸ4 ਹੈਂਡਸੈੱਟ ਐਂਡ੍ਰਾਇਡ 7.1.1 ਨੂਗਟ 'ਤੇ ਚੱਲੇਗਾ ਅਤੇ ਇਸ 'ਚ 5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਡਿਸਪਲੇ ਹੋਵੇਗਾ। ਗੌਰ ਕਰਣ ਵਾਲੀ ਗੱਲ ਹੈ ਕਿ, ਇਸ ਤੋਂ ਪਹਿਲਾਂ ਆਈ ਲੀਕ ਤੋਂ ਖੁਲਾਸਾ ਹੋਇਆ ਸੀ ਕਿ ਸਮਾਰਟਫੋਨ 'ਚ ਇਕ 5.2 ਇੰਚ ਫੁੱਲ ਐੱਚ. ਡੀ ਡਿਸਪਲੇ ਹੋਵੇਗੀ। ਪਿੱਛਲੀ ਲੀਕ ਦੀ ਤਰ੍ਹਾਂ ਹੀ ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ Moto X4 'ਚ ਇਕ ਸਨੈਪਡ੍ਰੈਗਨ 630 ਪ੍ਰੋਸੈਸਰ ਹੋਵੇਗਾ।

ਹਾਲਾਂਕਿ, ਲਿਸਟਿੰਗ ਤੋਂ ਪਤਾ ਚਲਦਾ ਹੈ ਕਿ ਫੋਨ 'ਚ 4 ਜੀ. ਬੀ ਰੈਮ ਦੀ ਜਗ੍ਹਾ 3 ਜੀ. ਬੀ ਰੈਮ ਦਿੱਤੀ ਜਾਵੇਗੀ। ਪਹਿਲਾਂ 4 ਜੀ. ਬੀ ਰੈਮ ਹੋਣ ਦੀਆਂ ਖ਼ਬਰਾਂ ਸਨ। ਲਿਸਟਿੰਗ ਦੇ ਮੁਤਾਬਕ, ਸਮਾਰਟਫੋਨ 'ਚ 16 ਜੀ. ਬੀ ਇਨਬਿਲਟ ਸਟੋਰੇਜ ਹੋਵੇਗੀ, ਜਦੋਂ ਕਿ ਪਹਿਲਾਂ 32 ਜੀ. ਬੀ ਸਟੋਰੇਜ਼ ਹੋਣ ਦਾ ਖੁਲਾਸਾ ਹੋਇਆ ਸੀ। ਜਿਵੇਂ ਕਿ ਅਸੀਂ ਦੱਸਿਆ ਕਿ ਹੋ ਸਕਦਾ ਹੈ ਮੋਟੋ 3 ਜੀ. ਬੀ ਰੈਮ/16ਜੀਬੀ ਸਟੋਰੇਜ ਅਤੇ 4 ਜੀ. ਬੀ ਰੈਮ/32 ਜੀ. ਬੀ ਸਟੋਰੇਜ ਵਾਲੇ ਦੋ ਵੇਰਿਅੰਟ ਲਾਂਚ ਕਰੇ। ਜੀ. ਐੱਫ. ਐੱਕਸ ਬੇਂਚ ਲਿਸਟਿੰਗ ਮੁਤਾਬਕ, ਸਮਾਰਟਫੋਨ 'ਚ ਇਕ 16 ਮੈਗਾਪਕਸਲ ਫ੍ਰੰਟ ਕੈਮਰਾ ਅਤੇ ਇਕ 12 ਮੈਗਾਪਿਕਸਲ ਦਾ ਰਿਅਰ ਸੈਂਸਰ ਹੋਵੇਗਾ। ਮੋਟੋ ਐਕਸ4 'ਚ 12 ਮੈਗਾਪਿਕਸਲ ਅਤੇ 8 ਮੈਗਾਪਿਕਸਲ ਸੈਂਸਰ ਦੇ ਨਾਲ ਇਕ ਡਿਊਲ ਰਿਅਰ ਕੈਮਰਾ ਸੈਟਅਪ ਹੋਣ ਦੀ ਉਮੀਦ ਹੈ।

ਖਾਸ ਗੱਲ ਹੈ ਕਿ, ਮੋਟੋ ਐਕਸ4 ਦੇ ਪਹਿਲੇ ਨਾਨ-ਗੂਗਲ ਸਮਾਰਟਫੋਨ ਹੋਣ ਦੀ ਉਮੀਦ ਹੈ ਜੋ ਸਰਚ ਦਿੱਗਜ ਦੇ ਪ੍ਰੋਜੈਕਟ ਫਾਈ ਐੱਮ. ਵੀ. ਐੱਨ. ਓ ਸਰਵਿਸ ਸਪੋਰਟ ਕਰੇਗਾ। ਇਸ ਤੋਂ ਯੂਜ਼ਰ ਵੱਖਰਾ ਕੈਰੀਅਰ  ਦੇ 'ਚ ਅਸਾਨੀ ਨਾਲ ਸਵਿੱਚ ਕਰ ਸਕਣਗੇ। ਇਸ ਸਮਾਰਟਫੋਨ ਨੂੰ 25 ਜੁਲਾਈ ਨੂੰ ਹੋਣ ਵਾਲੇ ਈਵੈਂਟ 'ਚ ਲਾਂਚ ਕੀਤੇ ਜਾਣ ਦੀ ਉਂਮੀਦ ਹੈ, ਪਰ ਇਸ ਦੀ ਪੁੱਸ਼ਟੀ ਨਹੀਂ ਹੋਈ ਹੈ।

Related News