ਭਾਰਤ ''ਚ 15 ਮਾਰਚ ਤੋਂ ਮਿਲਣਗੇ Moto G5 ਅਤੇ G5 Plus ਸਮਾਰਟਫੋਨ, ਜਾਣੋ ਫੀਚਰ

Tuesday, Mar 07, 2017 - 04:46 PM (IST)

ਭਾਰਤ ''ਚ 15 ਮਾਰਚ ਤੋਂ ਮਿਲਣਗੇ Moto G5 ਅਤੇ G5 Plus ਸਮਾਰਟਫੋਨ, ਜਾਣੋ ਫੀਚਰ

ਜਲੰਧਰ- ਮੋਟੋਰੋਲਾ ਨੇ ਹਾਲ ਹੀ ''ਚ ਮੋਬਾਇਲ ਵਰਲਡ ਕਾਂਗਰੇਸ ''ਚ ਮੋਟੋ ਜੀ5 ਪਲੱਸ ਲਾਂਚ ਕੀਤਾ। ਭਾਰਤ ''ਚ ਇਹ ਦੋਵੇਂ ਸਮਾਰਟਫੋਨ ਵਿਕਰੀ ਲਈ 15 ਮਾਰਚ ਤੋਂ ਉਪਲੱਬਧ ਹੋਣਗੇ, ਜਦ ਕਿ ਭਾਰਤ ''ਚ ਇਨ੍ਹਾਂ ਦੀ ਕੀਮਤ ਕੀ ਹੋਵੇਗੀ। ਕੰਪਨੀ ਨੇ ਇਸ ਦੇ ਬਾਰੇ ''ਚ ਹੁਣ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਮੋਟੋ ਜੀ5 ''ਚ 5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਹੈ। ਇਸ ''ਚ 1.4 ਗੀਗਾਹਟਰਜ਼ ਵਾਲਾ ਸਨੈਪਡ੍ਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ ਅਤੇ ਸਟੋਰੇਜ ਦੇ ਆਧਾਰ ''ਤੇ ਇਸ ਦੇ ਦੋ ਵੇਰਿਅੰਟ ਹੈ। 2 ਜੀਬੀ ਰੈਮ ਅਤੇ 16 ਜੀਬੀ ਇੰਟਰਨਲ ਸਟੋਰੇਜ ਅਤੇ 3 ਜੀਬੀ ਰੈਮ 32 ਜੀਬੀ ਇੰਟਰਨਲ ਸਟੋਰੇਜ, ਜਿੰਨ੍ਹਾਂ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ''ਚ 2800 ਐੱਮ. ਏ. ਐੱਚ. ਦੀ ਬੈਟਰੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਕੰਟ ਕੈਮਰਾ ਲੱਗਾ ਹੈ।

ਮੋਟੋ ਜੀ5 ਪਲੱਸ ''ਚ 5.2 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਹੈ। ਇਸ ''ਚ 2 ਗੀਗਾਹਟਰਜ਼ ਦਾ ਸਨੈਪਡ੍ਰੈਗਨ 625 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ 2 ਜੀਬੀ, 3 ਜੀਬੀ ਅਤੇ 4 ਜੀਬੀ ਰੈਮ ਨਾਲ ਉਤਾਰਿਆ ਜਾਵੇਗਾ। ਇਸ ''ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ''ਚ 3000 ਐੱਮ. ਏ. ਐੱਚ. ਦੀ ਬੈਟਰੀ ਹੈ।


Related News