ਫਿੰਗਰਪ੍ਰਿੰਟ ਸਕੈਨਰ ਅਤੇ 3gb ਰੈਮ ਨਾਲ ਭਾਰਤ ''ਚ ਲਾਂਚ ਹੋਏ Moto ਦੇ ਇਹ ਸਮਾਰਟਫੋਨਸ

Tuesday, May 17, 2016 - 06:20 PM (IST)

ਫਿੰਗਰਪ੍ਰਿੰਟ ਸਕੈਨਰ ਅਤੇ 3gb ਰੈਮ ਨਾਲ ਭਾਰਤ ''ਚ ਲਾਂਚ ਹੋਏ Moto ਦੇ ਇਹ ਸਮਾਰਟਫੋਨਸ

ਜਲੰਧਰ— ਸਮਾਰਟਫੋਨ ਮਾਰਕੀਟ ''ਚ ਧੂੰਮਾਂ ਪਾਉਣ ਵਾਲੀ ਕੰਪਨੀ ਮੋਟਰੋਲਾ ਨੇ ਭਾਰਤ ''ਚ ਦੋ ਨਵੇਂ ਸਮਾਰਟਫੋਨਸ Moto G4 ਅਤੇ Moto G4 ਪਲਸ ਲਾਂਚ ਕੀਤੇ ਹਨ। ਮੋਟੋ ਜੀ4 ਪਲਸ ਦੇ ਦੋ ਵੇਰਿਅੰਟ 16 ਜੀਬੀ ਸਟੋਰੇਜ ਅਤੇ 2 ਜੀਬੀ ਰੈਮ ਵਾਲਾ 13,499 ਰੁਪਏ ਦੀ ਕੀਮਤ ''ਚ ਅਤੇ 32 ਜੀ.ਬੀ ਸਟੋਰੇਜ ਤੇ 3 ਜੀਬੀ ਰੈਮ ਵਾਲਾ 14,999 ਰੁਪਏ ਦੀ ਕੀਮਤ  ''ਚ ਉਪਲੱਬਧ ਕਰਵਾਇਆ ਗਿਆ ਹੈ। ਲਾਂਚ ਕੰਪਨੀ ਨੇ ਦੱਸਿਆ ਕਿ ਮੋਟੋ ਜੀ4 ਦੀ ਕੀਮਤ ਤੋਂ ਪਰਦਾ ਈਵੈਂਟ ਤੋ ਬਾਅਦ ਚੁਕੇਗੀ। ਤੁਹਾਨੂੰ ਦੱਸ ਦਈਏ ਕਿ ਇਹ ਦੋਨੋਂ ਹੀ ਸਮਾਰਟਫੋਨ ਐਕਸਕਲੂਸੀਵ ਤੌਰ ''ਤੇ ਈ-ਕਾਮਰਸ ਸਾਈਟ ਅਮੇਜ਼ਾਨ ਇੰਡੀਆ ''ਤੇ ਮਿਲਣਗੇ। 

 
Moto G4 Plus : 
Moto G4 Plus ''ਚ ਆਟੋ ਲੇਜ਼ਰ ਫੋਕਸ ਦੇ ਨਾਲ ਫੇਸ ਡਿਟੈਕਟ ਆਟੋ-ਫੋਕਸ ਨਾਲ ਲੈਸ ਕੈਮਰਾ ਹੈ ਜੋ ਪਹਿਲਾਂ ਹੀ ਬਿਹਤਰ ਹੋਵੇਗਾ। ਘੱਟ ਲਾਈਟ ''ਚ ਵੀ ਬਿਹਤਰ ਫੋਟੋ ਕਲਿੱਕ ਹੋਵੇਗੀ। ਇਸ ਦਾ ਰਿਅਰ ਕੈਮਰਾ 16 MP ਦਾ ਹੈ ਅਤੇ ਸੈਲਫੀ ਕੈਮਰਾ 5 MP ਦਾ ਹੈ। ਇਸ ''ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ ਜੋ ਕਾਫ਼ੀ ਫਾਸਟ ਹੈ। ਦੋਨੋਂ ਸਮਾਰਟਫੋਨਸ ''ਚ Moto Display  ਤੋਂ ਇਲਾਵਾ ਇਨ੍ਹਾਂ ''ਚ ਦੋ ਨਵੇਂ ਫੀਚਰਸ ਮਿਲਣਗੇ। ਇਨ੍ਹਾਂ ''ਚ ਫਲਿਪ ਟੂ ਡੂ-ਨਾਟ ਡਿਸਟਰਬ ਅਤੇ ਪਿਕ ਅਪ ਟੂ ਸਟਾਪ ਰਿੰਗ ਮੋਡ ਸ਼ਾਮਿਲ ਹੈ । ਮਤਲਬ ਕਿ ਕਿਸੇ ਦਾ ਫੋਨ ਆ ਰਿਹਾ ਹੈ ਤਾਂ ਸਿਰਫ ਫੋਨ ਟੇਬਲ ਤੋਂ ਚੁੱਕਦੇ ਹੀ ਵਾਇਬ੍ਰੇਸ਼ਨ ਮੋਡ ''ਚ ਚੱਲਾ ਜਾਵੇਗਾ।
 
Moto G : 
Moto G ''ਚ 13 MP ਰਿਅਰ ਅਤੇ 5 MP ਸੈਲਫੀ ਕੈਮਰਾ ਦਿੱਤਾ ਗਿਆ ਹੈ । ਦੋਨੋਂ ਸਮਾਰਟਫੋਮਸ ''ਚ ਸਨੈਪਡ੍ਰੈਗਨ 617 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਮਲਟੀ ਟਾਸਕਿੰਗ ਲਈ ਬਿਹਤਰ ਹੋਵੇਗਾ। ਇਸ ਤੋਂ ਇਲਾਵਾ ਇਨ੍ਹਾਂ ''ਚ 3,000 mAh ਦੀ ਬੈਟਰੀ ਹੈ ਜੋ Moto 73 ਤੋਂ ਬਿਹਤਰ ਬੈਟਰੀ ਬੈਕਅਪ ਦੇਵੇਗੀ ਅਤੇ ਟਰਬੋ ਚਾਰਜਿੰਗ ਫੀਚਰ ਸਪੋਰਟ ਕਰੇਗੀ। ਦੋਨੋਂ ਹੀ ਸਮਾਰਟਫੋਨ ਦੀ ਸਟੋਰੇਜ਼ ਮੈਮਰੀ ਨੂੰ  ਮਾਈਕ੍ਰੋ ਐੱਸ ਡੀ ਕਾਰਡ ਨਾਲ 128 ਜੀਬੀ ਤੱਕ ਵਧਾਈ ਜਾ ਸਕਦੀ ਹੈ।

Related News