ਭਾਰਤ ''ਚ ਲਾਂਚ ਹੋਇਆ Moto G04 ਸਮਾਰਟਫੋਨ, ਜਾਣੋ ਕੀਮਤ ਤੇ ਖੂਬੀਆਂ

02/15/2024 4:51:12 PM

ਗੈਜੇਟ ਡੈਸਕ- Moto G04 ਸਮਾਰਟਫੋਨ ਭਾਰਤ 'ਚ ਲਾਂਚ ਹੋ ਗਿਆ ਹੈ। ਇਹ ਫੋਨ ਦੋ ਵੇਰੀਐਂਟ 'ਚ ਲਿਆਇਆ ਗਿਆ ਹੈ। 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,999 ਰੁਪਏ ਹੈ। 22 ਫਰਵਰੀ ਨੂੰ ਇਹ ਫੋਨ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਫੋਨ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿਪਕਾਰਟ ਰਾਹੀਂ ਖਰੀਦਿਆ ਜਾ ਸਕੇਗਾ। ਪਹਿਲੀ ਸੇਲ 'ਚ ਫੋਨ ਨੂੰ ਐਕਸਚੇਂਜ ਆਫਰ ਦੇ ਨਾਲ 750 ਰੁਪਏ ਡਿਸਕਾਊਂਟ ਨਾਲ ਖਰੀਦਿਆ ਜਾ ਸਕੇਗਾ। ਇਸਤੋਂ ਇਲਾਵਾ ਫੋਨ ਦੀ ਖਰੀਦਦਾਰੀ ਫਲਿਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ ਕਰਨ 'ਤੇ 5 ਫੀਸਦੀ ਕੈਸ਼ਬੈਕ ਦਾ ਫਾਇਦਾ ਮਿਲੇਗਾ। 

ਫੀਚਰਜ਼

ਪ੍ਰੋਸੈਸਰ- Moto G04 ਫੋਨ 'ਚ Octa core Processor T606 ਪ੍ਰੋਸੈਸਰ ਦਿੱਤਾ ਗਿਆ ਹੈ।

ਡਿਸਪਲੇਅ- ਇਸ ਫੋਨ 'ਚ 90hz, 6.6 ਇੰਚ ਦੀ ਪੰਚ ਹੋਲ ਡਿਸਪਲੇਅ ਦਿੱਤੀ ਗਈ ਹੈ।

ਰੈਮ ਅਤੇ ਸਟੋਰੇਜ- ਮੋਟੋਰੋਲਾ ਦਾ ਨਵਾਂ ਫੋਨ 16GB ਤਕ ਰੈਮ ਦੇ ਨਾਲ ਲਿਆਇਆ ਗਿਆ ਹੈ। ਵਰਚੁਅਲ ਰੈਮ ਟਾਪ ਵੇਰੀਐਂਟ 'ਚ ਮਿਲਦੀ ਹੈ। 

ਕੈਮਰਾ- ਇਸ ਵਿਚ 16MP ਏ.ਆਈ. ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ 5MP ਦਾ ਕੈਮਰਾ ਮਿਲੇਗਾ।

ਬੈਟਰੀ- Moto G04 ਫੋਨ 5000mAh ਬੈਟਰੀ ਨਾਲ ਲਾਂਚ ਕੀਤਾ ਗਿਆ ਹੈ ਜੋ 10 ਵਾਚ ਫਾਸਟ ਚਾਰਜਿੰਗ ਸਪੋਰਟ ਨਾਲ ਲੈਸ ਹੈ।

ਆਪਰੇਟਿੰਗ ਸਿਸਟਮ- ਮੋਟੋਰੋਲਾ ਦਾ ਇਹ ਫੋਨ Android 14 'ਤੇ ਚਲਦਾ ਹੈ।


Rakesh

Content Editor

Related News