ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 210 ‘ਖਤਰਨਾਕ’ ਐਪਸ

03/14/2019 3:25:52 PM

ਗੈਜੇਟ ਡੈਸਕ– ਗੂਗਲ ਨੇ ਇਕ ਵਾਰ ਫਿਰ ਖਤਰਨਾਕ ਐਪਸ ’ਤੇ ਸ਼ਿੰਕਜਾ ਕੱਸਿਆ ਹੈ। ਕੰਪਨੀ ਨੇ ਪਲੇਅ ਸਟੋਰ ਤੋਂ 210 ਐਪਸ ਹਟਾ ਦਿੱਤੇ ਹਨ। ਹਾਲਾਂਕਿ ਕੰਪਨੀ ਨੇ ਖੁਦ ਅਜਿਹਾ ਨਹੀਂ ਕੀਤਾ ਸਗੋਂ ਸਕਿਓਰਿਟੀ ਰਿਸਰਚਰਾਂ ਨੇ ਕੰਪਨੀ ਨੂੰ ਧਿਆਨ ਦਿਵਾਇਆ ਕਿ ਇਹ ਐਪਸ ਖਤਰਨਾਕ ਹਨ। 

ਇਹ ਐਪਸ ਗੂਗਲ ਪਲੇਅ ਸਟੋਰ ’ਤੇ ਗੇਮ, ਟੀਵੀ ਅਤੇ ਰਿਮੋਟ ਕੰਟਰੋਲ ਸਿਮੁਲੇਟਰ ਐਪਸ ਦੇ ਤੌਰ ’ਤੇ ਸਨ। ਸਕਿਓਰਿਟੀ ਫਰਮ ਚੈੱਕ ਪੁਆਇੰਟ ਦੇ ਰਿਸਰਚਰਾਂ ਨੇ ਪਤਾ ਲਗਾਇਆ ਸੀ ਕਿ ਇਹ ਐਪਸ ਦਰਅਸਲ ਐਡਵੇਅਰ ਤੋਂ ਪ੍ਰਭਾਵਿਤ ਸਨ। ਐਡਵੇਅਰ ਅਜਿਹੇ ਸਾਫਟਵੇਅਰ ਹੁੰਦੇ ਹਨ ਜੋ ਪਾਪ-ਅਪ ਰਾਹੀਂ ਖੁਦ ਹੀ ਤੁਹਾਨੂੰ ਵਿਗਿਆਪਨ ਦਿਖਾਉਂਦੇ ਹਨ ਅਤੇ ਇਸ ਲਈ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ। ਦਰਅਸਲ ਇਹ ਕੰਪਿਊਟਰਾਂ ਲਈ ਤਿਆਰ ਕੀਤਾ ਜਾਂਦਾ ਹੈ ਪਰ ਹੁਣ ਸਮਾਰਟਫੋਨ ’ਚ ਵੀ ਅਜਿਹੇ ਐਪਸ ਮਿਲਦੇ ਹਨ। ਰਿਪੋਰਟ ਮੁਤਾਬਕ ਇਹ ਐਂਡਰਾਇਡ ਐਡਵੇਅਰ ਦੁਨੀਆ ਭਰ ਦੇ 15 ਕਰੋੜ ਡਿਵਾਈਸ ’ਚ ਪਾਏ ਗਏ ਹਨ। 

ਇਸ ਕਥਿਤ Simbad ਮਾਲਵੇਅਰ ਨੂੰ ਕੁਝ ਮੋਬਾਇਲ ਗੇਮਿੰਗ ਲਈ ਵੀ ਬਣਾਇਆ ਗਿਆ ਸੀ ਜਿਨ੍ਹਾਂ ’ਚ Real Tractor Farming Simulator, Heavy Mountain Bus Simulator 2018 ਅਤੇ Snow Heavy Excavator Simulator ਸ਼ਾਮਲ ਹਨ। ਇਨ੍ਹਾਂ ’ਚੋਂ ਹਰ ਐਪਸ 5 ਮਿਲੀਅਨ ਵਾਰ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ ਹਨ। ਜਦੋਂ ਕਿ ਇਨ੍ਹਾਂ ’ਚੋਂ ਇਕ 10 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਅਜਿਹੇ ਕੁਲ 210 ਐਪਸ ਮਿਲੇ ਸਨ ਜਿਨ੍ਹਾਂ ਨੂੰ ਗੂਗਲ ਨੇ ਹੁਣ ਪਲੇਅ ਸਟੋਰ ਤੋਂ ਹਟਾ ਲਿਆ ਹੈ। ਇਕ ਸਵਾਲ ਇਹ ਵੀ ਉਠਦਾ ਹੈ ਕਿ ਵਾਰ-ਵਾਰ ਗੂਗਲ ਪਲੇਅ ਸਟੋਰ ਦੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ?

ਗੂਗਲ ਪਲੇਅ ਸਟੋਰ ’ਤੇ ਐਪਸ ਅਪਲੋਡ ਹੋਣ ਤੋਂ ਪਹਿਲਾਂ ਕੰਪਨੀ ਇਸ ਦਾ ਰੀਵਿਊ ਕਰਦੀ ਹੈ। ਇਸ ਲਈ ਵੀ ਪ੍ਰੋਸੈਸ ਹਨ ਪਰ ਮੰਨਿਆ ਇਹ ਜਾਂਦਾ ਹੈ ਕਿ ਇਹ ਗੂਗਲ ਦਾ ਰੀਵਿਊ ਪ੍ਰੋਸੈਸ ਅਜੇ ਵੀ ਐਪਲ ਦੇ ਰੀਵਿਊ ਪ੍ਰੋਸੈਸ ਤੋਂ ਕਮਜ਼ੋਰ ਹੈ। ਇਸ ਲਈ ਐਪਲ ਐਪ ਸਟੋਰ ’ਚ ਅਜਿਹੀਆਂ ਪਰੇਸ਼ਾਨੀਆਂ ਹਮੇਸ਼ਾ ਨਹੀਂ ਆਉਂਦੀਆਂ। ਜੇਕਰ ਤੁਹਾਡੇ ਸਮਾਰਟਫੋਨ ’ਚ ਵੀ ਇਸ ਤਰ੍ਹਾਂ ਦੇ ਐਪਸ ਹਨ ਤਾਂ ਬਿਨਾਂ ਦੇਰ ਕੀਤੇ ਇਨ੍ਹਾਂ ਨੂੰ ਡਿਲੀਟ ਕਰ ਦਿਓ ਅਤੇ ਕਿਸੇ ਵੀ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਉਸ ਦੇ ਪਬਲੀਸ਼ਰ ਦੀ ਜਾਂਚ ਕਰ ਲਓ ਅਤੇ ਇਹ ਯਕੀਨੀ ਕਰ ਲਓ ਕਿ ਉਹ ਕ੍ਰੈਡੀਬਲ ਐਪ ਹੈ ਜਾਂ ਨਹੀਂ। 


Related News