ਇਹ ਹੈ ਭਾਰਤ ਦੀ ਮਾਡੀਫਾਈਡ ਕਾਰ, ਕਿਤੇ ਵੀ ਹੋ ਸਕਦੀ ਹੈ ਫਿੱਟ

12/06/2019 12:25:16 PM

ਆਟੋ ਡੈਸਕ– ਭਾਰਤ ’ਚ ਕਾਰਾਂ ਦੇ ਸ਼ੌਕੀਨਾਂ ਦੀ ਗਿਣਤੀ ਹਰ ਦਿਨ ਵਧਦੀ ਹੀ ਜਾ ਰਹੀ ਹੈ। ਕਿਸੇ ਨੂੰ ਵੱਡੀ ਤਾਂ ਕਿਸੇ ਨੂੰ ਛੋਟੀ ਕਾਰ ਪਸੰਦ ਆਉਂਦੀ ਹੈ। ਕੁਝ ਲੋਕ ਕਾਰਾਂ ’ਚ ਆਪਣੇ ਮਨ ਮੁਤਾਬਕ ਬਦਲਾਅ ਚਾਹੁੰਦੇ ਹਨ। ਪਰ ਇਹ ਕੰਪਨੀ ਲਈ ਸੰਭਵ ਨਹੀਂ ਹੈ ਕਿ ਉਹ ਹਰ ਕਿਸੇ ਦੇ ਮਨ ਮੁਤਾਬਕ ਕਾਰ ਡਿਜ਼ਾਈਨ ਕਰ ਸਕੇ। ਇਸ ਲਈ ਕੁਝ ਲੋਕ ਖੁਦ ਹੀ ਗੱਡੀਆਂ ਨੂੰ ਬਾਹਰੋਂ ਮਾਡੀਫਾਈਡ ਕਰਾਉਂਦੇ ਹਨ। ਅਜਿਹੀ ਹੀ ਇਕ ਮਾਡੀਫਾਈਡ ਕਾਰ ਦੀ ਇਨ੍ਹਾਂ ਲੋਕਾਂ ’ਚ ਚਰਚਾ ਹੈ। ਹਾਲਾਂਕਿ ਭਾਰਤ ’ਚ ਵਾਹਨ ਨੂੰ ਮਾਡੀਫਾਈ ਕਰਨਾ ਗੈਰ-ਕਾਨੂੰਨੀ ਹੈ ਅਤੇ ਟ੍ਰੈਫਿਕ ਪੁਲਸ ਵੀ ਅਜਿਹੇ ਅਪਰਾਧੀਆਂ ਨੂੰ ਨਹੀਂ ਬਕਸ਼ਦੀ। ਪਰ ਹੁਣ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਟ੍ਰੈਫਿਕ ਪੁਲਸ ਦੇ ਕੁਝ ਅਧਿਕਾਰੀ ਇਕ ਅਜੀਬ ਤਰ੍ਹਾਂ ਨਾਲ ਮਾਡੀਫਾਈ ਕੀਤੀ ਹੋਈ ਕਾਰ ’ਚ ਬੈਠੇ ਦੇਖੇ ਜਾ ਸਕਦੇ ਹਨ। ਉਹ ਇਸ ਕਾਰ ’ਚ ਸਫਰ ਕਰਨ ਦਾ ਮਜ਼ਾਰ ਲੈਂਦੇ ਦੇਖੇ ਗਏ ਹਨ। 

PunjabKesari

ਚੈਕਿੰਗ ਲਈ ਰੋਕੀ ਗਈ ਸੀ ਕਾਰ
ਰੈਗੁਲਰ ਚੈਕਿੰਗ ਦੌਰਾਨ ਪੁਲਸ ਨੇ ਇਹ ਮਾਡੀਫਾਈਡ ਕਾਰ ਦੇਖੀ ਜੋ ਕਿ ਕਾਫੀ ਛੋਟੀ ਦਿਖਾਈ ਦਿੰਦੀ ਸੀ ਇਸ ਕਾਰਨ ਪੁਲਸ ਨੇ ਇਸ ਨੂੰ ਜਾਂਚ ਲਈ ਰੋਕਿਆ। ਪੁਲਸ ਦਾ ਕਹਿਣਾ ਹੈ ਕਿ ਇਹ ਕਾਰ ਹਰ ਰੋਜ਼ ਇਸ ਸੜਕ ’ਤੇ ਦਿਖਾਈ ਦਿੰਦੀ ਸੀ ਤਾਂ ਸੋਚਿਆ ਕਿ ਕਿਉਂ ਨਾ ਅੱਜ ਇਸ ਕਾਰ ਨੂੰ ਰੋਕ ਕੇ ਇਸ ਦੀ ਜਾਂਚ ਕੀਤੀ ਜਾਵੇ। 

PunjabKesari

ਪੁਲਸ ਨੇ ਕਾਰ ਚਲਾਉਣ ਦੀ ਜਤਾਈ ਇੱਛਾ
ਕਾਰ ਨੂੰ ਦੇਖਣ ਤੇ ਪੁਲਸ ਵਾਲਿਆਂ ਨੂੰ ਯਕੀਨ ਹੀ ਨਹੀਂ ਹੋਇਆ ਕਿ ਕੋਈ ਕਾਰ ਇੰਨੀ ਛੋਟੀ ਵੀ ਹੋ ਸਕਦੀ ਹੈ। ਆਖਿਰਕਾਰ ਪੁਲਸ ਨੇ ਇਸ ਕਾਰ ਨੂੰ ਚਲਾਉਣ ਦੀ ਇੱਛਾ ਜਤਾਈ ਅਤੇ ਸਵਾਰੀ ਦਾ ਆਨੰਦ ਲਿਆ। ਪੁਲਸ ਨੇ ਕਿਹਾ ਕਿ ਕਾਰ ਬਹੁਤ ਵਧੀਆ ਹੈ ਅਤੇ ਚਲਾਉਣ ’ਚ ਵੀ ਮਜ਼ੇਦਾਰ ਹੈ। ਇਸ ਤੋਂ ਇਲਾਵਾ ਮਾਡੀਫਾਈ ਕਰਾਉਣ ਵਾਲਿਆਂ ਦੀ ਵੀ ਤਾਰੀਫ ਕੀਤੀ। 

PunjabKesari

ਹੁੰਡਈ ਸੈਂਟਰੋ ਨੂੰ ਕੀਤਾ ਗਿਆ ਮਾਡੀਫਾਈ
ਰਿਪੋਰਟ ਮੁਤਾਬਕ, ਇਹ ਕਾਰ ਹੁੰਡਈ ਸੈਂਟਰੋ ਹੈ ਜਿਸ ਨੂੰ ਮਾਡੀਫਾਈ ਕੀਤਾ ਗਿਆ ਹੈ। ਇਸ ਕਰ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਹਟਾ ਦਿੱਤਾ ਗਿਆ ਹੈ ਜਿਸ ਨਾਲ ਕਾਰ ਦੇ ਵ੍ਹੀਲ ਬੇਸ ਨੂੰ ਛੋਟਾ ਕਰ ਦਿੱਤਾ ਗਿਆ। ਇਸ ਨੂੰ ਮਾਡੀਫਾਈ ਕਰਨ ’ਚ 25 ਦਿਨਾਂ ਦਾ ਸਮਾਂ ਲੱਗਾ। ਪਿਛਲੇ ਹਿੱਸੇ ’ਚ ਨਵੇਂ ਟੇਲਲੈਂਪ ਅਤੇ ਬੰਪਰ ਲਗਾਏ ਗਏ ਹਨ, ਉਥੇ ਹੀ ਅਗਲੇ ਪਾਸੇ ਮਾਰੂਤੀ ਵੈਗਨ ਆਰ ਦੇ ਹੈੱਡਲੈਂਪ ਫਿੱਟ ਕੀਤੇ ਗਏ ਹਨ। 

PunjabKesari


Related News