ਮਹਿੰਗੇ ਹੋ ਗਏ ਮੋਬਾਈਲ ! 3 ਕੰਪਨੀਆਂ ਨੇ ਵਧਾ ''ਤੀਆਂ ਫੋਨਾਂ ਦੀਆਂ ਕੀਮਤਾਂ
Friday, May 01, 2026 - 06:34 PM (IST)
ਟੈਕ ਡੈਸਕ : ਮਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਨਵਾਂ ਸਮਾਰਟਫ਼ੋਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਤਿੰਨ ਪ੍ਰਮੁੱਖ ਸਮਾਰਟਫ਼ੋਨ ਬ੍ਰਾਂਡਾਂ Nothing, Realme ਅਤੇ OnePlus ਨੇ ਭਾਰਤ ਵਿੱਚ ਆਪਣੇ ਕਈ ਪ੍ਰਸਿੱਧ ਮਾਡਲਾਂ ਦੀਆਂ ਕੀਮਤਾਂ ਵਿੱਚ ਤੁਰੰਤ ਪ੍ਰਭਾਵ ਨਾਲ ਵਾਧਾ ਕਰ ਦਿੱਤਾ ਹੈ। Nothing ਦੇ ਫ਼ੋਨਾਂ ਦੀਆਂ ਨਵੀਆਂ ਕੀਮਤਾਂ ਦਿਲਚਸਪ ਗੱਲ ਇਹ ਹੈ ਕਿ Nothing ਦੇ CEO ਕਾਰਲ ਪੇਈ ਨੇ 2026 ਦੀ ਸ਼ੁਰੂਆਤ ਵਿੱਚ ਹੀ ਕੀਮਤਾਂ ਵਧਣ ਦਾ ਸੰਕੇਤ ਦਿੱਤਾ ਸੀ, ਜੋ ਹੁਣ ਹਕੀਕਤ ਬਣ ਗਿਆ ਹੈ।
•Nothing Phone (3a) Lite: ਇਸ ਦੀ ਸ਼ੁਰੂਆਤੀ ਕੀਮਤ 24,999 ਰੁਪਏ ਤੋਂ ਵਧ ਕੇ 27,999 ਰੁਪਏ ਹੋ ਗਈ ਹੈ।
•Phone (4a): ਇਸ ਦਾ ਬੇਸ ਵੇਰੀਐਂਟ ਹੁਣ 34,999 ਰੁਪਏ ਵਿੱਚ ਮਿਲੇਗਾ।
•Phone (4a) Pro: ਇਸ ਦੇ ਟਾਪ ਵੇਰੀਐਂਟ (12/256GB) ਦੀ ਕੀਮਤ ਹੁਣ 50,999 ਰੁਪਏ ਤੱਕ ਪਹੁੰਚ ਗਈ ਹੈ।
Nothing hiked prices on 3 phones in India. Effective today, 1st May.
— Abhishek Yadav (@yabhishekhd) May 1, 2026
Phone (3a) Lite:
— 8GB+128GB: ₹24,999 → ₹27,999
— 8GB+256GB: ₹26,999 → ₹29,999
Phone (4a):
— 8GB+128GB: ₹31,999 → ₹34,999
— 8GB+256GB: ₹34,999 → ₹37,999
— 12GB+256GB: ₹37,999 → ₹40,999
Phone…
Realme ਨੇ ਵੀ ਵਧਾਏ ਭਾਅ
Realme ਨੇ ਭਾਰਤ ਵਿੱਚ ਆਪਣੇ 6 ਮਾਡਲਾਂ ਦੀਆਂ ਕੀਮਤਾਂ ਵਿੱਚ 1,000 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ ਸਾਰੇ ਸਟੋਰੇਜ ਵੇਰੀਐਂਟਸ 'ਤੇ ਲਾਗੂ ਹੋਵੇਗਾ। ਪ੍ਰਭਾਵਿਤ ਹੋਣ ਵਾਲੇ ਮਾਡਲਾਂ ਵਿੱਚ Realme C71 4G, 15x 5G, 15T 5G, C85 5G, 16 Pro 5G ਅਤੇ 16 Pro Plus 5G ਸ਼ਾਮਲ ਹਨ।
realme has increased prices of 6 phones in India starting today, 1st May.
— Abhishek Yadav (@yabhishekhd) May 1, 2026
Every storage variant goes up by ₹1,000.
Phones affected:
— realme C71 4G (now starts at ₹11,999)
— realme 15x 5G (now starts at ₹23,999)
— realme 15T 5G (now starts at ₹27,999)
— realme C85 5G (now… pic.twitter.com/9rDG7UDFrt
OnePlus ਦੇ ਪ੍ਰੀਮੀਅਮ ਫ਼ੋਨ ਹੋਏ ਮਹਿੰਗੇ
ਸਭ ਤੋਂ ਵੱਧ ਵਾਧਾ OnePlus ਦੇ ਪ੍ਰੀਮੀਅਮ ਫ਼ੋਨਾਂ ਵਿੱਚ ਦੇਖਣ ਨੂੰ ਮਿਲਿਆ ਹੈ:
•OnePlus 15: ਇਸ ਫ਼ੋਨ ਦੀ ਕੀਮਤ 5,000 ਤੋਂ 6,000 ਰੁਪਏ ਤੱਕ ਵਧ ਗਈ ਹੈ। ਇਸ ਦਾ 12/256GB ਵੇਰੀਐਂਟ ਹੁਣ 77,999 ਰੁਪਏ ਵਿੱਚ ਮਿਲੇਗਾ।
•OnePlus 15R: ਇਸ ਦੀ ਕੀਮਤ ਵਿੱਚ 2,500 ਰੁਪਏ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਇਸ ਦਾ ਬੇਸ ਮਾਡਲ ਹੁਣ 52,999 ਰੁਪਏ ਦਾ ਹੋ ਗਿਆ ਹੈ।
OnePlus just hiked prices on the 15 and 15R in India.
— Abhishek Yadav (@yabhishekhd) May 1, 2026
OnePlus 15 is up by ₹5,000–₹6,000:
• 12/256GB: ₹72,999 → ₹77,999
• 16/512GB: ₹79,999 → ₹85,999
OnePlus 15R is up by ₹2,500:
• 12/256GB: ₹50,499 → ₹52,999
• 12/512GB: ₹55,499 → ₹57,999
Did you already buy…
ਟਿਪਸਟਰਾਂ ਅਨੁਸਾਰ ਇਹ ਵਾਧਾ 1 ਮਈ 2026 ਤੋਂ ਲਾਗੂ ਹੋ ਚੁੱਕਾ ਹੈ। ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਫ਼ੋਨ ਖ਼ਰੀਦਣ ਬਾਰੇ ਸੋਚ ਰਹੇ ਸੀ, ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਵੱਧ ਜੇਬ ਢਿੱਲੀ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
