Mobikwik ਉਪਭੋਗਤਾ ਨੂੰ ਝਟਕਾ, ਹੁਣ ਦੇਣਾ ਹੋਵੇਗਾ ਵਾਲੇਟ ਮੈਂਟੇਨੈਂਸ ਚਾਰਜ

02/25/2021 12:19:55 PM

ਨਵੀਂ ਦਿੱਲੀ - ਉਪਭੋਗਤਾ ਆਮ ਤੌਰ 'ਤੇ ਪਾਣੀ ਅਤੇ ਬਿਜਲੀ ਦੇ ਬਿੱਲਾਂ, ਗੈਸ ਸਿਲੰਡਰ ਬੁੱਕ ਕਰਨ, ਆਨਲਾਈਨ ਆਰਡਰ ਦੇਣ, ਮੋਬਾਈਲ ਅਤੇ ਡੀ.ਟੀ.ਐਚ. ਨੂੰ ਰੀਚਾਰਜ ਕਰਨ ਲਈ ਮੋਬੀਕਵਿੱਕ ਵਾਲਿਟ ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਦੇਸ਼ ਦੇ ਕਿਸੇ ਵੀ ਵੱਡੇ ਡਿਜੀਟਲ ਵਾਲਿਟ ਵਿਚੋਂ ਮੋਬੀਕਵਿਕ ਦੀ ਵਰਤੋਂ ਕਰਦੇ ਰਹੇ ਹੋ ਤਾਂ ਇਹ ਤੁਹਾਡੇ ਮਤਲਬ ਦੀ ਖ਼ਬਰ ਹੋ ਸਕਦੀ ਹੈ। ਦਰਅਸਲ ਭਾਰਤ ਵਿਚ ਪਹਿਲੀ ਵਾਰ ਮੋਬੀਕਵਿਕ ਆਪਣੇ ਇੰਟਰਐਕਟਿਵ ਉਪਭੋਗਤਾਵਾਂ ਤੋਂ ਵਾਲਿਟ ਮੇਨਟੇਨੈਂਸ ਚਾਰਜ 100 ਤੋਂ 140 ਰੁਪਏ ਦੇ ਵਿਚਕਾਰ ਲਵੇਗਾ। 

21 ਫਰਵਰੀ ਤੋਂ ਲਾਗੂ ਹੋਣਗੇ ਵਾਲਿਟ ਮੇਨਟੇਨੈਂਸ ਚਾਰਜ ਨਿਯਮ

ਟੋ.ਓ.ਆਈ. ਦੀਆਂ ਖ਼ਬਰਾਂ ਅਨੁਸਾਰ ਜੇਕਰ ਉਪਭੋਗਤਾ ਆਪਣੇ ਵਾਲਿਟ ਨੂੰ 7 ਦਿਨਾਂ ਦੇ ਨੋਟਿਸ ਦੇ ਅੰਦਰ ਐਕਟੀਵੇਟ ਨਹੀਂ ਕਰਦੇ ਹਨ, ਤਾਂ ਵਾਲਿਟ ਮੇਨਟੇਨੈਂਸ ਚਾਰਜ ਲਗਾਇਆ ਜਾਵੇਗਾ। ਇਹ ਨਿਯਮ ਐਤਵਾਰ ਸ਼ਾਮ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਆਮ ਆਦਮੀ ਨੂੰ ਵੱਡਾ ਝਟਕਾ, ਇਕ ਮਹੀਨੇ 'ਚ ਤੀਜੀ ਵਾਰ ਗੈਸ ਸਿਲੰਡਰ ਹੋਇਆ ਮਹਿੰਗਾ

ਉਪਭੋਗਤਾ ਕੰਪਨੀ ਦੀ ਕਰ ਰਹੇ ਹਨ ਆਲੋਚਨਾ 

ਹਾਲਾਂਕਿ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਉਪਭੋਗਤਾ ਕੰਪਨੀ ਦੀ ਆਲੋਚਨਾ ਕਰ ਰਹੇ ਹਨ। ਹਾਲਾਂਕਿ ਕੰਪਨੀ ਅਧਿਕਾਰੀਆਂ ਅਨੁਸਾਰ, ਰੱਖ-ਰਖਾਵ ਚਾਰਜ ਤੋਂ ਡੈਬਿਟ ਹੋਣ ਦੇ ਬਾਅਦ ਵੀ, ਜੇ ਉਪਭੋਗਤਾ ਵਾਲਿਟ ਨੂੰ ਮੁੜ ਸਰਗਰਮ ਕਰਦੇ ਹਨ, ਤਾਂ ਇਹ ਪੈਸਾ ਵਾਪਸ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ

ਆਰ.ਬੀ.ਆਈ. ਨਿਯਮਾਂ ਅਨੁਸਾਰ ਇਹ ਈ-ਵਾਲਿਟ ਕੰਪਨੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਨਾ-ਸਰਗਰਮ(inactive) ਵਾਲਿਟ ਲਈ ਉਪਭੋਗਤਾ ਤੋਂ ਚਾਰਜ ਲੈਣਾ ਚਾਹੁੰਦੇ ਹਨ ਜਾਂ ਨਹੀਂ। 

ਮੋਬੀਕਵਿਕ ਵਿਖੇ ਭੁਗਤਾਨ ਕਾਰੋਬਾਰ ਦੇ ਸੀ.ਈ.ਓ. ਚੰਦਨ ਜੋਸ਼ੀ ਨੇ ਕਿਹਾ, 'ਜੇ ਤੁਸੀਂ ਐਪ 'ਤੇ ਵਾਪਸ ਨਹੀਂ ਆਉਂਦੇ ਅਤੇ ਲਾਗਇਨ ਕਰਦੇ ਹੋ ਤਾਂ ਵੀ ਅਸੀਂ ਪੈਸੇ(ਚਾਰਜ) ਲਵਾਂਗੇ। ਰੱਖ-ਰਖਾਵ ਚਾਰਜ ਦੇ ਡੈਬਿਟ ਹੋਣ ਤੋਂ 40 ਦਿਨਾਂ ਦੇ ਅੰਦਰ, ਜੇ ਉਪਭੋਗਤਾ ਦੁਬਾਰਾ ਵਾਲੇਟ ਕਰਦਾ ਹੈ ਤਾਂ ਪੈਸੇ ਵਾਪਸ ਕਰ ਦਿੱਤੇ ਜਾਣਗੇ।' 

ਜ਼ਿਕਰਯੋਗ ਹੈ ਕਿ ਪੇਟੀਐਮ ਅਤੇ ਫੋਨਪੇਅ ਵਰਗੀਆਂ ਕੰਪਨੀਆਂ ਵਾਲਿਟ ਮੇਨਟੇਨੈਂਸ ਚਾਰਜ ਨਹੀਂ ਲੈ ਰਹੀਆਂ ਹਨ। 

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News